13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ֹ‘ਦ ਮਿਲੇਨੀਅਮ ਸਕੂਲ ਪਟਿਆਲਾ ਵਿਖੇ ਦਿਵਿਆ ਸਪਰਸ਼ ਪ੍ਰੋਗਰਾਮ ਕਰਵਾਇਆ

ਅਜੀਤ ਡੈਸਕ 17-07-2026
ਪਟਿਆਲਾ, 16 ਜੁਲਾਈ (ਧਰਮਿੰਦਰ ਸਿੰਘ ਸਿੱਧੂ)-‘ਦ ਮਿਲੇਨੀਅਮ ਸਕੂਲ ਪਟਿਆਲਾ ਦੇ ਵਿਹੜੇ ਵਿਚ ਅੱਜ ਦਾ ਦਿਨ ਅਤਿਅੰਤ ਇਤਿਹਾਸਕ ਤੇ ਪਵਿੱਤਰ ਰਿਹਾ। ਇਹ ਪ੍ਰੋਗਰਾਮ ਮਿਲੇਨੀਅਮ ਗਰੁੱਪ ਆਫ਼ ਸਕੂਲਜ਼ ਦੇ ਐਮ. ਡੀ. ਸ਼ਾਂਤਨੂ ਪ੍ਰਕਾਸ਼ ਦੀ ਇਕ ਨਵੀਂ ਪਹਿਲ ‘ਸਪਿਰਿਚੁਅਲਿਟੀ ਇਨ ਸਕੂਲਜ਼’ (ਸਕੂਲਾਂ ’ਚ ਅਧਿਆਤਮਿਕਤਾ) ਦੇ ਅਧੀਨ ਕੀਤਾ ਗਿਆ। ‘ਦ ਮਿਲੇਨੀਅਮ ਸਕੂਲ, ਪਟਿਆਲਾ ਨੂੰ ਇਸ ਵਿਸ਼ੇਸ਼ ਪਹਿਲ ਦੇ ਤਹਿਤ ਪਹਿਲਾ ਪ੍ਰਵਚਨ ਪ੍ਰੋਗਰਾਮ ਕਰਵਾਉਣ ਦਾ ਸੁਭਾਗ ਪ੍ਰਾਪਤ ਹੋਇਆ। ਇਸ ਮੌਕੇ ਦੇਸ਼ ਦੀ ਪ੍ਰਸਿੱਧ ਅਧਿਆਤਮਿਕ ਕਥਾਵਾਚਕ ਦੇਵੀ ਚਿੱਤਰਲੇਖਾ ਤੇ ਉਨ੍ਹਾਂ ਦੇ ਪੂਜਨੀਕ ਪਿਤਾ ਟੀਕਾ ਰਾਮ ਦਾ ਸਕੂਲ ਕੰਪਲੈਕਸ ’ਚ ਸ਼ਿਰਕਤ ਕੀਤੀ। ਇਸ ਮੌਕੇ ਸ਼੍ਰੀਮਦ ਭਗਵਦ ਗੀਤਾ ਤੇ ਸ੍ਰੀ ਕ੍ਰਿਸ਼ਨ ਭਗਤੀ ਦੇ ਮਾਧਿਅਮ ਰਾਹੀਂ ਸਮਾਜ ਨੂੰ ਨਵੀਂ ਦਿਸ਼ਾ ਦੇਣ ਵਾਲੀ ਦੇਵੀ ਚਿੱਤਰਲੇਖਾ ਨੇ ਆਪਣੇ ਅੰਮ੍ਰਿਤਮਈ ਪ੍ਰਵਚਨਾਂ ਨਾਲ ਉਥੇ ਹਾਜ਼ਰ ਸਮੂਹ ਸੰਗਤ ਦੇ ਮਨਾਂ ਨੂੰ ਅਸੀਮ ਸ਼ਾਂਤੀ ਪ੍ਰਦਾਨ ਕੀਤੀ। ਉਨ੍ਹਾਂ ਦੇ ਪ੍ਰੇਰਨਾਦਾਇਕ ਵਿਚਾਰਾਂ ਤੇ ਰੂਹਾਨੀ ਭਜਨਾਂ ਨੇ ਨਾ ਸਿਰਫ਼ ਵਿਦਿਆਰਥੀਆਂ ਦਾ ਮਨੋਬਲ ਵਧਾਇਆ, ਸਗੋਂ ਉਨ੍ਹਾਂ ਨੂੰ ਜੀਵਨ ਵਿਚ ਸੱਚ, ਇਮਾਨਦਾਰੀ ਤੇ ਨੇਕੀ ਦੇ ਰਾਹ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮਿਲੇਨੀਅਮ ਗਰੁੱਪ ਆਫ਼ ਸਕੂਲਜ਼ ਦੀ ਮਾਰਕੀਟਿੰਗ ਡਾਇਰੈਕਟਰ ਜੋਤੀ ਸਹਿਗਲ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਉਨ੍ਹਾਂ ਨੇ ਸ਼ਾਂਤਨੂ ਪ੍ਰਕਾਸ਼ ਵਲੋਂ ਪੂਜਨੀਕ ਦੇਵੀ ਦਾ ਨਿੱਘਾ ਸਵਾਗਤ ਕਰਦਿਆਂ ਧੰਨਵਾਦ ਪ੍ਰਗਟਾਇਆ। ਸਕੂਲ ਦੀ ਪ੍ਰਿੰਸੀਪਲ ਹਰਪ੍ਰੀਤ ਪੰਧੇਰ, ਸਮੂਹ ਅਧਿਆਪਕ ਵਰਗ, ਵਿਦਿਆਰਥੀਆਂ ਤੇ ਮਾਪਿਆਂ ਨੇ ਉਨ੍ਹਾਂ ਦਾ ਪੂਰੇ ਸਤਿਕਾਰ ਸਹਿਤ ਸਵਾਗਤ ਕੀਤਾ। ਅੰਤ ਵਿਚ ਪ੍ਰਿੰਸੀਪਲ ਹਰਪ੍ਰੀਤ ਪੰਧੇਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ, ਦੇਵੀ ਚਿੱਤਰਲੇਖਾ ਦਾ ਸਾਡੇ ਸਕੂਲ ਵਿਚ ਪਹੁੰਚਣਾ ਸਾਡੇ ਲਈ ਪਰਮ ਸੁਭਾਗ ਦੀ ਗੱਲ ਹੈ। ਉਨਾਂ ਦੀਆਂ ਪਵਿੱਤਰ ਸਿੱਖਿਆਵਾਂ ਸਾਡੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦਾ ਮਾਰਗ ਦਰਸ਼ਨ ਕਰਨਗੀਆਂ। ਸਮਾਰੋਹ ਦੀ ਸਮਾਪਤੀ ਇਕ ਅਦਭੁਤ ਸਕਾਰਾਤਮਕ ਊਰਜਾ ਨਾਲ ਹੋਈ, ਜਿਸ ਨੇ ਸਾਰਿਆਂ ਦੇ ਦਿਲਾਂ ’ਤੇ ਇਕ ਅਮਿੱਟ ਛਾਪ ਛੱਡੀ।
ਪਿਛਲੀ ਖ਼ਬਰ ਹਲਕਾ ਸਨੌਰ ਵਾਸੀ ਸੜਕ ਬਣਾਉਣ ਦੀ ਮੰਗ ਨੂੰ ਲੈ ਕੇ ਕਾਂਗਰਸੀ ਆਗੂ ਗੌਰਵ ਸੰਧੂ ਕੋਲ ਪੁੱਜੇ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਗਊ ਸੈੱਸ ਲੈਣ ਤੋਂ ਬਾਅਦ ਵੀ ਹੋ ਰਹੀ ਹੈ ਗਊ ਮਾਤਾ ਦੀ ਦੁਰਦਸ਼ਾ-ਗੁਰਵਿੰਦਰ ਕਾਂਸਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।