13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਹਲਕਾ ਸਨੌਰ ਵਾਸੀ ਸੜਕ ਬਣਾਉਣ ਦੀ ਮੰਗ ਨੂੰ ਲੈ ਕੇ ਕਾਂਗਰਸੀ ਆਗੂ ਗੌਰਵ ਸੰਧੂ ਕੋਲ ਪੁੱਜੇ

ਅਜੀਤ ਡੈਸਕ 17-07-2026
ਸਨੌਰ, 16 ਜੁਲਾਈ (ਸੋਖਲ)-ਹਲਕਾ ਸਨੌਰ ਦੇ ਵਾਸੀ ਗੁਰੂ ਘਰ ਅਕਾਲੀਗੜ੍ਹ ਸਾਹਿਬ ਤੋਂ ਦੇਵੀਗੜ੍ਹ ਰੋਡ ਨੂੰ ਜੋੜਨ ਵਾਲੀ ਸੜਕ ਨੂੰ ਮੁਕੰਮਲ ਕਰਵਾਉਣ ਦਾ ਮੁੱਦੇ ਲੈ ਕੇ ਸੀਨੀਅਰ ਕਾਂਗਰਸੀ ਆਗੂ ਗੌਰਵ ਸੰਧੂ ਕੋਲ ਪੁੱਜੇ। ਬੈਠਕ ਉਪਰੰਤ ਸ. ਸੰਧੂ ਨੇ ਹਲਕਾ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਹ ਸੜਕ ਬਣਾਉਣ ਪਟਿਆਲਾ ਡੀ. ਸੀ. ਕੋਲ ਇਹ ਮੁੱਦਾ ਉਠਾ ਕੇ ਇਹ ਸੜਕ ਜਲਦੀ ਬਨਵਾਉਣ ਲਈ ਯਤਨ ਕਰਨਗੇ। ਇਸ ਸੰਬੰਧੀ ਸ. ਸੰਧੂ ਨੇ ਕਿਹਾ ਕਿ ਹਰ ਇਕ ਵਿਅਕਤੀ ਨੇ ਪਟਿਆਲਾ ਦਿਹਾਤੀ ਦੀ ਵੀਡੀਓ ਦੇਖੀ ਹੈ ਕਿ ਸ਼ਹਿਰ ’ਚ ਮੀਂਹ ਪੈਣ ਦੌਰਾਨ ਵੀ ਸੜਕਾਂ ’ਤੇ ਲੁੱਕ ਪਾਈ ਜਾ ਰਹੀ ਸੀ ਪਰ ਹਲਕਾ ਸਨੌਰ ਦੇ ਪਿੰਡਾਂ ਦੇ ਲੋਕੀ ਸੜਕ ਮੁਕੰਮਲ ਕਰਵਾਉਣ ਲਈ ਸਰਕਾਰੀ ਦਫ਼ਤਰਾਂ ਦੇ ਧੱਕੇ ਖਾ ਰਹੇ ਹਨ। ਇਸ ਸੰਬੰਧੀ ਪਟਿਆਲਾ ਐਸੋਸੀਏਸ਼ਨ ਦੇ ਪ੍ਰਧਾਨ ਕੁਲਦੀਪ ਸਿੰਘ ਤੇ ਪੰਮੀ ਪਟਵਾਰੀ ਨੇ ਦੱਸਿਆ ਕਿ ਇਹ ਸੜਕ ਦੇਵੀਗੜ੍ਹ ਰੋਡ ਤੋਂ ਅਕਾਲਗੜ੍ਹ ਗੁਰੂ-ਘਰ ਤੋਂ ਇਲਾਵਾ ਦਰਜਨ ਤੋਂ ਵੱਧ ਕਾਲੋਨੀਆਂ ਅਤੇ ਪਿੰਡਾਂ ਨੂੰ ਜਾਂਦੀ ਹੈ। ਇਸ ਰਸਤੇ ’ਤੇ ਰੋੜਾ ਪਏ ਨੂੰ ਕਾਫ਼ੀ ਸਮਾਂ ਹੋ ਚੁੱਕਾ ਹੈ ਪਰ ਹਾਲੇ ਤੱਕ ਇੱਥੇ ਲੁੱਕ ਨਹੀਂ ਪਈ। ਸੜਕ ਦੀ ਖਸਤਾ ਹਾਲਤ ਹੋਣ ਕਾਰਨ ਸਕੂਲ ਜਾਣ ਵਿਦਿਆਰਥੀਆਂ ਦੀ ਇਥੇ ਡਿੱਗਣ ਕਾਰਨ ਕਈ ਵਾਰ ਸੱਟਾਂ ਵੀ ਲੱਗੀਆਂ ਹਨ। ਬਰਸਾਤ ਦੇ ਦਿਨਾਂ ’ਚ ਸੜਕ ਦੀ ਹਾਲਤ ਹੋਰ ਵੀ ਬਦਤਰ ਹੋਣ ਕਾਰਨ ਰਾਹਗੀਰ ਸੜਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ। ਹਲਕਾ ਵਾਸੀਆਂ ਦਾ ਕਹਿਣਾ ਸੀ ਕਿ ਉਹ ਸੜਕਾਂ ਬਣਾਉਣ ਲਈ ਕਈ ਵਾਰ ‘ਆਪ’ ਪਾਰਟੀ ਦੇ ਆਗੂਆਂ ਤੇ ਸੰਬੰਧਿਤ ਵਿਭਾਗਾਂ ਨੂੰ ਮਿਲ ਚੁੱਕੇ ਹਨ, ਪਰ ਹਾਲੇ ਤੱਕ ਇਹ ਸੜਕ ਮੁਕੰਮਲ ਨਹੀਂ ਹੋਈ। ਇਸ ਕਰਕੇ ਉਹ ਅੱਜ ਨੌਜਵਾਨ ਆਗੂ ਗੌਰਵ ਸੰਧੂ ਕੋਲ ਪਹੁੰਚੇ ਹਨ। ਇਸ ਸੰਬੰਧੀ ਕਾਂਗਰਸੀ ਆਗੂ ਗੌਰਵ ਸੰਧੂ ਨੇ ਦੱਸਿਆ ਕਿ ਹਲਕਾ ਵਾਸੀਆਂ ਦੇ ਕਹਿਣ ’ਤੇ ਜਦੋਂ ਉਨ੍ਹਾਂ ਸੜਕ ਸੰਬੰਧੀ ਜਾਣਕਾਰੀ ਇਕੱਤਰ ਕੀਤੀ ਤਾਂ ਪਤਾ ਲੱਗਾ ਇਹ ਸੜਕ 31 ਮਾਰਚ 2026 ਤੱਕ ਮੁਕੰਮਲ ਹੋਣੀ ਚਾਹੀਦੀ ਸੀ। ਜਦੋਂ ਉਨ੍ਹਾਂ ਵਲੋਂ ਵਿਭਾਗ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਫ਼ੰਡ ਨਹੀਂ ਹਨ। ਇਸ ਮੌਕੇ ਹਲਕਾ ਵਾਸੀ ਗੁਰਚਰਨ ਸਿੰਘ, ਤਰਸੇਮ ਸਿੰਘ, ਗੁਰਜੰਟ ਸਿੰਘ, ਤਸਵੀਰ ਸਿੰਘ, ਸ਼ਮਸ਼ੇਰ ਸਿੰਘ, ਮਨਜੀਤ ਸਿੰਘ, ਸੁਖਵਿੰਦਰ ਸਿੰਘ, ਰੋਹਿਤ ਸਨੌਰ ਸਿਮਰਨਜੋਤ ਸਿੰਘ ਅਤੇ ਸਤਵਿੰਦਰ ਸਿੰਘ ਹਾਜ਼ਰ ਸੀ।
ਪਿਛਲੀ ਖ਼ਬਰ ਬਨੂੜ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਤੇ ਉਪ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਸੰਧੂ ਨੇ ਅਹੁਦੇ ਸੰਭਾਲੇ ਅਗਲੀ ਖ਼ਬਰ ֹ‘ਦ ਮਿਲੇਨੀਅਮ ਸਕੂਲ ਪਟਿਆਲਾ ਵਿਖੇ ਦਿਵਿਆ ਸਪਰਸ਼ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।