10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਈ. ਟੀ. ਓ. ਅਮਨਦੀਪ ਸਿੰਘ ਨਾਭਾ ਵਲੋਂ ਚਾਰਟਰਡ ਅਕਾਊਂਟੈਂਟਸ ਤੇ ਜੀ. ਐਸ. ਟੀ. ਐਡਵੋਕੇਟ ਨਾਲ ਮੀਟਿੰਗ

ਅਜੀਤ ਡੈਸਕ 19-07-2026
ਨਾਭਾ, 18 ਜੁਲਾਈ (ਵਰਿੰਦਰ ਵਰਮਾ)-ਸਹਾਇਕ ਕਮਿਸ਼ਨਰ ਰਾਜ ਕਰ, ਪਟਿਆਲਾ, ਮਨੀਸ਼ ਨੱਯਰ ਦੀ ਰਹਿਨੁਮਾਈ ਹੇਠ ਈ. ਟੀ. ਓ. ਅਮਨਦੀਪ ਸਿੰਘ ਵਲੋਂ ਨਾਭਾ ਦੇ ਚਾਰਟਰਡ ਅਕਾਊਂਟੈਂਟਸ ਤੇ ਜੀ. ਐਸ. ਟੀ. ਐਡਵੋਕੇਟਸ ਨਾਲ ਜੀ. ਐਸ. ਟੀ. ਦੇ ਟੈਕਸ ਬੇਸ ਨੂੰ ਵਧਾਉਣ ਅਤੇ ਟੈਕਸ ਪਾਲਣਾ ਨੂੰ ਹੋਰ ਮਜ਼ਬੂਤ ਕਰਨ ਸੰਬੰਧੀ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਯੋਗ ਕਾਰੋਬਾਰਾਂ ਦੀ ਜੀ. ਐਸ. ਟੀ. ਰਜਿਸਟ੍ਰੇਸ਼ਨ, ਸਵੈ-ਇੱਛਾ ਨਾਲ ਟੈਕਸ ਪਾਲਣਾ ਨੂੰ ਉਤਸ਼ਾਹਿਤ ਕਰਨ ਅਤੇ ਸਰਕਾਰੀ ਮਾਲੀਏ ਦੀ ਸੁਰੱਖਿਆ ਲਈ ਵਿਭਾਗ ਨਾਲ ਪੂਰਾ ਸਹਿਯੋਗ ਕਰਨ ’ਤੇ ਜ਼ੋਰ ਦਿੱਤਾ ਗਿਆ। ਇਹ ਵੀ ਦੱਸਿਆ ਗਿਆ ਕਿ ਜੀ. ਐਸ. ਟੀ. ਦੀ ਪਾਲਣਾ ਤੋਂ ਬਚਣ ਜਾਂ ਟੈਕਸ ਚੋਰੀ ਕਰਨ ਵਾਲੇ ਵਪਾਰੀਆਂ ਦੇ ਮਾਮਲਿਆਂ ਵਿਚ ਵਿਭਾਗ ਵਲੋਂ ਨਿਰੀਖਣ ਕੀਤਾ ਜਾਵੇਗਾ ਤੇ ਜੀ. ਐਸ. ਟੀ. ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਮੌਕੇ ਰਾਜ ਕਰ ਇੰਸਪੈਕਟਰ ਨਿਰਪਾਲ ਸਿੰਘ, ਮਨੀਸ਼ ਕੁਮਾਰ, ਸੁਖਮਨਪ੍ਰੀਤ ਸਿੰਘ ਸਮੇਤ ਹੋਰ ਵਿਭਾਗੀ ਅਧਿਕਾਰੀ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪਟਿਆਲਾ ’ਚ ਹੋਇਆ ਘਪਲਾ, ਪੁਲਿਸ ਨੇ ਮੰਗਿਆ ਰਿਕਾਰਡ ਅਗਲੀ ਖ਼ਬਰ ਦੇਵੀਗੜ੍ਹ-ਭੰਬੂਆਂ ਸੜਕ ਦੀ ਹੋਈ ਕਾਇਆ-ਕਲਪ, ਸੜਕ ’ਤੇ ਪੱਥਰ ਪਾਏ ਜਾਣ ਨਾਲ ਇਲਾਕਾ ਵਾਸੀਆਂ ‘ਚ ਖੁਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।