11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਸਮਾਣਾ ’ਚ ਬਗੈਰ ਮਾਨਤਾ ਪ੍ਰਾਪਤ ਕਾਰਡ ਤੋਂ ਹਸਪਤਾਲ ਅੰਦਰ ਤੁਰੇ ਫਿਰਦੇ ਨੇ ਅਖੌਤੀ ਪੱਤਰਕਾਰ ਮੁਲਾਜ਼ਮਾਂ ਤੋਂ ਮਾਮੂਲੀ ਗੱਲ ’ਤੇ ਡਰਾ ਧਮਕਾ ਕੇ ਕਰਦੇ ਨੇ ਰੁਪਿਆਂ ਦੀ ਮੰਗ

ਅਜੀਤ ਡੈਸਕ 27-07-2026
ਸਮਾਣਾ, 26 ਜੁਲਾਈ (ਹਰਵਿੰਦਰ ਸਿੰਘ ਟੋਨੀ)-ਸਮਾਣਾ ਸ਼ਹਿਰ ’ਚ ਸੈਂਕੜਿਆਂ ਦੀ ਗਿਣਤੀ ’ਚ ਆਪਣੇ ਆਪ ਨੂੰ ਪੱਤਰਕਾਰ ਕਹਾਉਂਦੇ ਅਖੌਤੀ ਪੱਤਰਕਾਰ ਤੁਰੇ ਫਿਰਦੇ ਹਨ ਜਿਨ੍ਹਾਂ ਕੋਲ ਇਕ ਡੰਡੇ ’ਚ ਟੰਗੇ ਮੋਬਾਈਲ ਤੋਂ ਬਿਨਾਂ ਕੋਈ ਵੀ ਕਿਸੇ ਤਰ੍ਹਾਂ ਦਾ ਮਾਨਤਾ ਪ੍ਰਾਪਤ ਕਾਰਡ ਨਹੀਂ ਤੇ ਅਜਿਹੇ ਲੋਕ ਜ਼ਿਆਦਾਤਰ ਸਰਕਾਰੀ ਹਸਪਤਾਲਾਂ ਤੋਂ ਇਲਾਵਾ ਹੋਰ ਥਾਵਾਂ ’ਤੇ ਮੁਲਾਜ਼ਮਾਂ, ਡਾਕਟਰਾਂ ਆਦਿ ਨੂੰ ਮਾਮੂਲੀ ਗੱਲਾਂ ’ਤੇ ਡਰਾ ਧਮਕਾ ਕੇ ਸ਼ਰੇਆਮ ਰੁਪਿਆਂ ਦੀ ਮੰਗ ਕਰਦੇ ਹਨ ਤੇ ਇਸ ਮਾਮਲੇ ’ਚ ਇਨ੍ਹਾਂ ਅਖੌਤੀ ਪੱਤਰਕਾਰਾਂ ਨਾਲ ਹਸਪਤਾਲ ਦੇ ਮੁਲਾਜ਼ਮਾਂ ਦੀ ਮਿਲੀਭੁਗਤ ਵੀ ਦੱਸੀ ਜਾਂਦੀ ਹੈ ਜੋ ਹਸਪਤਾਲ ਅੰਦਰ ਦੀਆਂ ਮਾਮੂਲੀ ਘਟਨਾਵਾਂ ਸੰਬੰਧੀ ਇਨ੍ਹਾਂ ਅਖੌਤੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਰਹਿੰਦੇ ਹਨ ਤੇ ਇਵਜ਼ ’ਚ ਉਨ੍ਹਾਂ ਦਾ ਆਪਣਾ ਦਾਰੂ ਸਿੱਕਾ ਤੇ ਫੁਲਕਾ ਚੱਲਦਾ ਰਹਿੰਦਾ ਹੈ। ਹਸਪਤਾਲ ’ਚ ਤਾਇਨਾਤ ਇਕ ਮੁਲਾਜ਼ਮ ਨੇ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਅਜਿਹਾ ਨਹੀਂ ਹੈ ਕਿ ਮੁਲਾਜ਼ਮ ਬੇਕਸੂਰ ਹਨ ਬਲਕਿ ਮੁਲਾਜ਼ਮਾਂ ਵਲੋਂ ਵੀ ਹਸਪਤਾਲ ਦਾ ਸਾਮਾਨ ਕਥਿਤ ਤੌਰ ’ਤੇ ਇੱਧਰ-ਉੱਧਰ ਕੀਤਾ ਜਾਂਦਾ ਹੈ ਤੇ ਇਕ ਮੁਲਾਜ਼ਮ ਨੇ ਹਸਪਤਾਲ ਦੀ ਇਕ ਮਸ਼ੀਨ ਵੇਚਣ ਤੋਂ ਇਲਾਵਾ ਉਹ ਪੂਰੇ ਦਿਨ ’ਚ ਹੁੰਦੀਆਂ ਈ. ਸੀ. ਜੀ. ਦੇ ਰੁਪਏ ਆਪਣੀ ਜੇਬ ’ਚ ਪਾਉਂਦਾ ਹੈ। ਹੈਰਾਨੀ ਦੀ ਗੱਲ ਹੈ ਕਿ ਉਹ ਦਰਜਾ ਚਾਰ ਮੁਲਾਜ਼ਮ ਸਰਕਾਰੀ ਹਸਪਤਾਲ ਦਾ ‘ਕਰਤਾ-ਧਰਤਾ’ ਬਣਿਆ ਹੋਇਆ ਹੈ। ਕਿਸੇ ਮਰੀਜ਼ ਨੇ ਲੱਗੀਆਂ ਸੱਟਾਂ ’ਚ ਵਾਧਾ ਕਰਨਾ ਹੋਵੇ, ਕਿਸੇ ਡਾਕਟਰ ਜਾਂ ਸੀਨੀਅਰ ਮੈਡੀਕਲ ਅਫ਼ਸਰ ਨੂੰ ਮਿਲਣਾ ਹੋਵੇ, ਉਸ ਦਰਜਾ ਚਾਰ ਮੁਲਾਜ਼ਮ ਨੂੰ ਪਹਿਲਾਂ ਮਿਲਣਾ ਪੈਂਦਾ ਹੈ ਤੇ ਜੇਕਰ ਕੋਈ ਉਸ ਨੂੰ ਨਹੀਂ ਮਿਲਦਾ ਤਾਂ ਸਮਝ ਲਓ ਕਿ ਉਸ ਤੋਂ ਇਲਾਵਾ ਕੰਮ ਨਹੀਂ ਹੁੰਦਾ ਕਿਉਂਕਿ ਡਾਕਟਰਾਂ ਦੀਆਂ ਸਾਰੀਆਂ ਕਮਜ਼ੋਰੀਆਂ ਤੋਂ ਉਹ ਜਾਣੂ ਹੁੰਦਾ ਹੈ ਜਿਨ੍ਹਾਂ ਸੰਬੰਧੀ ਸੋਸ਼ਲ ਮੀਡੀਏ ਦੇ ਅਖੌਤੀ ਪੱਤਰਕਾਰਾਂ ਨੂੰ ਤੁਰੰਤ ਜਾਣਕਾਰੀ ਪਹੁੰਚ ਜਾਂਦੀ ਹੈ। ਸੂਤਰਾਂ ਮੁਤਾਬਿਕ ਹਸਪਤਾਲ ਦਾ ਜ਼ਿਆਦਾਤਰ ਸਟਾਫ਼ ਇਨ੍ਹਾਂ ਅਖੌਤੀ ਪੱਤਰਕਾਰ ਤੋਂ ਦੁਖੀ ਹੋ ਕੇ ਆਪੋ-ਆਪਣੀ ਬਦਲੀ ਕਿਸੇ ਹੋਰ ਸਟੇਸ਼ਨਾਂ ’ਤੇ ਕਰਵਾਉਣ ਦਾ ਇੱਛੁਕ ਹੈ ਤਾਂ ਜੋ ਇਨ੍ਹਾਂ ਅਖੌਤੀ ਪੱਤਰਕਾਰਾਂ ਤੋਂ ਬਚਿਆ ਜਾ ਸਕੇ ਤੇ ਬਿਨਾਂ ਕਿਸੇ ਕਾਰਨ ਤੋਂ ਇਨ੍ਹਾਂ ਅਖੌਤੀ ਪੱਤਰਕਾਰਾਂ ਨੂੰ ਰੁਪਏ ਨਾ ਦਿੱਤੇ ਜਾਣ। ਇਹ ਵੀ ਪਤਾ ਲੱਗਿਆ ਹੈ ਕਿ ਰੋਜ਼ਾਨਾ ਹਸਪਤਾਲ ਅੰਦਰ ਤੁਰੇ ਫਿਰਦੇ ਸੋਸ਼ਲ ਮੀਡੀਆ ਦੇ ਅਖੌਤੀ ਪੱਤਰਕਾਰਾਂ ਕਾਰਨ ਮਰੀਜ਼ਾਂ ਦੀ ਪਰਚੀ ਦਿਨ ਪ੍ਰਤੀ ਦਿਨ ਘਟਦੀ ਜਾ ਰਹੀ ਹੈ। ਜੇਕਰ ਅਖੌਤੀ ਪੱਤਰਕਾਰਾਂ ਨੇ ਹਸਪਤਾਲ ਦੇ ਮੁਲਾਜ਼ਮਾਂ ’ਤੇ ਇੰਝ ਹੀ ਦਬਦਬਾ ਬਣਾ ਕੇ ਰੱਖਿਆ ਤਾਂ ਉਹ ਦਿਨ ਦੂਰ ਨਹੀਂ ਹੈ ਜਦੋਂ ਹਸਪਤਾਲ ਦੇ ਡਾਕਟਰ ਤੇ ਮੁਲਾਜ਼ਮ ਬਦਲੀ ਕਰਵਾ ਕੇ ਜਾਣਾ ਸ਼ੁਰੂ ਕਰ ਦੇਣਗੇ ਤੇ ਮਰੀਜ਼ਾਂ ਦੀ ਗਿਣਤੀ ਨਾ-ਮਾਤਰ ਰਹਿ ਜਾਵੇਗੀ।
ਪਿਛਲੀ ਖ਼ਬਰ 105 ਕਿੱਲੋਗ੍ਰਾਮ ਮਾਸਟਰ-2 ਵਰਗ ਵਿਚ ਸੁਰਿੰਦਰ ਪਾਲ ਸਿੰਘ ਬਣੇ ਓਵਰਆਲ ਚੈਂਪੀਅਨ ਅਗਲੀ ਖ਼ਬਰ ਕੇਅਰ ਟੇਕਰ ਨੇ ਹੀ ਬਜ਼ੁਰਗ ਨੂੰ ਉਤਾਰਿਆ ਮੌਤ ਦੇ ਘਾਟ, ਇਨਸਾਨੀਅਤ ਸ਼ਰਮਸਾਰ ਸੀ. ਸੀ. ਟੀ. ਵੀ. ਕੈਮਰੇ ਨੇ ਖੋਲ੍ਹੇ ਬਜ਼ੁਰਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।