02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਰੇਲਵੇ ਪੁਲਿਸ ਨੇ ਕੀਤੀ ਰਾਹਗੀਰਾਂ ਦੀ ਚੈਕਿੰਗ

ਅਜੀਤ ਡੈਸਕ 01-08-2026
ਪਟਿਆਲਾ, 31 ਜੁਲਾਈ (ਅ. ਸ. ਆਹਲੂਵਾਲੀਆ)-ਸਥਾਨਕ ਰੇਲਵੇ ਸਟੇਸ਼ਨ ’ਤੇ ਤਲਾਸ਼ੀ ਮੁਹਿੰਮ ਐਸ. ਐੱਚ. ਓ. ਗੁਰਪ੍ਰੀਤ ਸਿੰਘ ਦੀ ਅਗਵਾਈ ’ਚ ਚਲਾਈ ਗਈ। ਇਸ ਦੌਰਾਨ ਆਉਣ-ਜਾਣ ਵਾਲੀਆਂ ਰੇਲ ਗੱਡੀਆਂ ’ਚ ਬੈਠੇ ਯਾਤਰੀਆਂ ਦੇ ਸਾਮਾਨ ਦੀ ਤਲਾਸ਼ੀ, ਪਲੇਟਫ਼ਾਰਮ ’ਤੇ ਬੈਠੇ ਵਿਅਕਤੀਆਂ ਦੀ ਤਲਾਸ਼ੀ ਲੈਣ ਦੇ ਨਾਲ-ਨਾਲ ਪਟੜੀਆਂ ਦੇ ਆਲ਼ੇ ਦੁਆਲੇ ਵੀ ਜਾਂਚ ਕੀਤੀ ਗਈ। ਇਸ ਸੰਬੰਧੀ ਰੇਲਵੇ ਥਾਣੇ ਦੇ ਐਸ. ਐੱਚ. ਓ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਮੁਹਿੰਮ ਹਫ਼ਤੇ ’ਚ ਇਕ ਵਾਰ ਰੇਲਵੇ ਥਾਣਿਆਂ ਅਧੀਨ ਆਉਂਦੀਆਂ ਸਾਰੀਆਂ ਚੌਂਕੀਆਂ ਤੇ ਹਰ ਇਕ ਰੇਲਵੇ ਸਟੇਸ਼ਨ ’ਤੇ ਤਲਾਸ਼ੀ ਮੁਹਿੰਮ ਚਲਾਈ ਜਾਂਦੀ ਹੈ ਤਾਂ ਜੋ ਕੋਈ ਸ਼ਰਾਰਤੀ ਅਨਸਰ ਰੇਲਵੇ ਸਟੇਸ਼ਨ ’ਤੇ ਦਾਖ਼ਲ ਨਾ ਹੋ ਸਕੇ। ਐਸ. ਐੱਚ. ਓ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਰਾਜਪੁਰਾ ਰੇਲਵੇ ਥਾਣੇ ਦੇ ਮੁਖੀ ਐਸ. ਆਈ. ਰਵੀ ਦੱਤ ਦੀ ਅਗਵਾਈ ’ਚ ਵੀ ਰੇਲਵੇ ਪਲੇਟਫ਼ਾਰਮ ’ਤੇ ਰਾਹਗੀਰਾਂ ਦੀ ਤਲਾਸ਼ੀ ਲਈ ਗਈ। ਐਸ. ਐੱਚ. ਓ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਤਲਾਸ਼ੀ ਦੌਰਾਨ ਰੇਲਵੇ ਪਲੇਟਫ਼ਾਰਮ ’ਤੇ ਬੈਠੇ ਯਾਤਰੀਆਂ ਨੂੰ ਜਾਗਰੂਕ ਕੀਤਾ ਗਿਆ ਕਿ ਜੇਕਰ ਕੋਈ ਸ਼ੱਕੀ ਵਿਅਕਤੀ ਉਨ੍ਹਾਂ ਨੂੰ ਰੇਲਵੇ ਸਟੇਸ਼ਨ ਅੰਦਰ ਦਿਖਦਾ ਹੈ ਤਾਂ ਤੁਰੰਤ ਰੇਲਵੇ ਕੰਟਰੋਲ ਰੂਮ ’ਤੇ ਫ਼ੋਨ ਕਰਨ ਜਾਂ ਫੇਰ ਮੌਕੇ ’ਤੇ ਮੌਜੂਦ ਰੇਲਵੇ ਪੁਲਿਸ ਦੇ ਕਿਸੇ ਵੀ ਅਧਿਕਾਰੀ ਨੂੰ ਦੱਸਣ। ਇਸ ਦੇ ਨਾਲ ਹੀ ਰੇਲਵੇ ਸਟੇਸ਼ਨ ਦੇ ਬਾਹਰ ਆਟੋਆਂ ਅਤੇ ਟੈਕਸੀ ਚਾਲਕਾਂ ਨਾਲ ਵੀ ਬੈਠਕ ਕੀਤੀ ਗਈ ਕਿ ਜੇਕਰ ਕੋਈ ਸ਼ੱਕੀ ਵਿਅਕਤੀ ਰੇਲਵੇ ਸਟੇਸ਼ਨ ਵੱਲ ਜਾਂਦਾ ਹੈ ਜਾਂ ਬਾਹਰ ਆਉਂਦਾ ਹੈ ਤਾਂ ਇਸ ਸੰਬੰਧੀ ਪੁਲਿਸ ਨੂੰ ਸੂਚਨਾ ਦੇਣ।

ਪਿਛਲੀ ਖ਼ਬਰ ਜਨਰਲ ਕਮਿਸ਼ਨ ਦਾ ਚੇਅਰਮੈਨ ਨਾ ਲਗਾਉਣ ਦੇ ਰੋਸ ਵਜੋਂ ਭਰਾਤਰੀ ਜਥੇਬੰਦੀਆਂ ਵਲੋਂ ਸੰਗਰੂਰ ਵਿਖੇ ਧਰਨੇ ’ਚ ਸ਼ਾਮਿਲ ਹੋਣ ਦਾ ਐਲ... ਅਗਲੀ ਖ਼ਬਰ ਜਨਰਲ ਵਰਗ ਨਾਲ ਸੰਬੰਧਿਤ ਫੈਡਰੇਸ਼ਨ, ਸਭਾਵਾਂ ਤੇ ਸੰਸਥਾਵਾਂ ਦੀ ਸੁਨਾਮ ਅਤੇ ਦਿੜਬਾ ਵਿਖੇ ਮੀਟਿੰਗ ਅੱਜ-ਕੁਲਜੀਤ ਸਿੰਘ ਰਟੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।