02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਨਿਗਮ ਦੀ ਲੈਂਡ ਸ਼ਾਖਾ ਵਲੋਂ ਹਟਾਏ ਨਾਜਾਇਜ਼ ਕਬਜ਼ੇ

ਪਟਿਆਲਾ, 1 ਅਗਸਤ (ਅਮਰਬੀਰ ਸਿੰਘ ਆਲੂਵਾਲੀਆ)-ਸਰਹੰਦ ਰੋਡ ਉੱਪਰ ਸਥਿਤ ਕਈ ਸਾਲਾਂ ਤੋਂ ਕੀਤੇ ਗਏ ਕਬਜ਼ਿਆਂ ਨੂੰ ਅੱਜ ਨਗਰ ਨਿਗਮ ਦੀ ਲੈਂਡਸ਼ਾਖਾ ਵਲੋਂ ਹਟਾਇਆ ਗਿਆ। ਇਸ ਮੌਕੇ ਦੱਸਿਆ ਗਿਆ ਕਿ ਇਹ ਰਸਤਾ ਜਿਸ ਉੱਪਰ ਕਬਜ਼ੇ ਕੀਤੇ ਗਏ ਸਨ, ਇਲਾਕਾ ਵਾਸੀਆਂ ਦੀ ਸ਼ਿਕਾਇਤ ਦੇ ਉੱਪਰ ਹਟਾਏ ਗਏ ਹਨ ਕਿਉਂਕਿ ਇਸ ਸੜਕ ਦੇ ਉੱਪਰ ਲੋਕਾਂ ਦਾ ਨਾਲ ਲੱਗਦੀਆਂ ਕਾਲੋਨੀਆਂ ’ਚ ਆਣਾ ਜਾਣਾ ਦੁਬਰ ਹੋਇਆ ਪਿਆ ਸੀ।

ਅਜੀਤ ਡੈਸਕ 02-08-2026
ਪਟਿਆਲਾ, 1 ਅਗਸਤ (ਅਮਰਬੀਰ ਸਿੰਘ ਆਲੂਵਾਲੀਆ)-ਸਰਹੰਦ ਰੋਡ ਉੱਪਰ ਸਥਿਤ ਕਈ ਸਾਲਾਂ ਤੋਂ ਕੀਤੇ ਗਏ ਕਬਜ਼ਿਆਂ ਨੂੰ ਅੱਜ ਨਗਰ ਨਿਗਮ ਦੀ ਲੈਂਡਸ਼ਾਖਾ ਵਲੋਂ ਹਟਾਇਆ ਗਿਆ। ਇਸ ਮੌਕੇ ਦੱਸਿਆ ਗਿਆ ਕਿ ਇਹ ਰਸਤਾ ਜਿਸ ਉੱਪਰ ਕਬਜ਼ੇ ਕੀਤੇ ਗਏ ਸਨ, ਇਲਾਕਾ ਵਾਸੀਆਂ ਦੀ ਸ਼ਿਕਾਇਤ ਦੇ ਉੱਪਰ ਹਟਾਏ ਗਏ ਹਨ ਕਿਉਂਕਿ ਇਸ ਸੜਕ ਦੇ ਉੱਪਰ ਲੋਕਾਂ ਦਾ ਨਾਲ ਲੱਗਦੀਆਂ ਕਾਲੋਨੀਆਂ ’ਚ ਆਣਾ ਜਾਣਾ ਦੁਬਰ ਹੋਇਆ ਪਿਆ ਸੀ। ਦੱਸਣਯੋਗ ਹੈ ਕਿ ਇਥੇ ਜਿਹੜੇ ਕਾਰੋਬਾਰੀਆਂ ਨੇ ਕਬਜ਼ਾ ਕੀਤਾ ਸੀ ਉਹ ਸਾਰਾ ਕਬਾੜ ਦਾ ਕਾਰੋਬਾਰ ਕਰਦੇ ਸਨ। ਕਾਰਵਾਈ ਦੌਰਾਨ ਕਬਜ਼ਾਧਾਰੀਆਂ ਨੇ ਕਈ ਤਰ੍ਹਾਂ ਦੇ ਤਰਕ ਵੀ ਪੇਸ਼ ਕੀਤੇ ਪਰ ਨਗਰ ਨਿਗਮ ਟੀਮ ਵਲੋਂ ਮੌਕੇ ਦੇ ਉੱਪਰ ਕੀਤੀਆਂ ਕੁਝ ਉਸਾਰੀਆਂ ਵੀ ਢਾਈਆਂ ਗਈਆਂ। ਜਿਸ ਤੋਂ ਬਾਅਦ ਹੁਣ ਕਬਜ਼ਾਧਾਰੀਆਂ ਨੂੰ ਇੱਥੋਂ ਸਾਰਾ ਸਮਾਨ ਚੁੱਕਣ ਦੇ ਆਦੇਸ਼ ਵੀ ਦੇ ਦਿੱਤੇ ਗਏ ਹਨ। ਨਗਰ ਨਿਗਮ ਟੀਮ ਦੀ ਅਗਵਾਈ ਕਰ ਰਹੇ ਅਧਿਕਾਰੀ ਨੇ ਦੱਸਿਆ ਕਿ ਇਸ ਸੰਬੰਧੀ ਪਹਿਲਾਂ ਹੀ ਲਿਖਤੀ ਨੋਟਿਸ ਉਕਤ ਕਬਜ਼ਾਧਾਰੀਆਂ ਨੂੰ ਦਿੱਤਾ ਗਿਆ ਸੀ ਪਰ ਇਨ੍ਹਾਂ ਵਲੋਂ ਕਿਸੇ ਤਰ੍ਹਾਂ ਦਾ ਕਬਜ਼ਾ ਨਹੀਂ ਹਟਾਇਆ। ਜਿਸ ਤੋਂ ਬਾਅਦ ਇਹ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ।
ਪਿਛਲੀ ਖ਼ਬਰ ਡਾ. ਨਿਰਮਲ ਸਿੰਘ ਨੇ ਅਗਰਵਾਲ ਧਰਮਸ਼ਾਲਾ ’ਚ ਮਰੀਜ਼ਾਂ ਦੀ ਸੇਵਾ ਕੀਤੀ ਸ਼ੁਰੂ ਅਗਲੀ ਖ਼ਬਰ ਐੱਸ. ਆਰ. ਐੱਸ. ਵਿਦਿਆਪੀਠ ਨੇ ਜ਼ੋਨਲ ਰੱਸਾਕਸੀ ਚੈਂਪੀਅਨਸ਼ਿਪ ’ਚ ਤਿੰਨ ਸੋਨੇ ਦੇ ਤਗਮੇ ਜਿੱਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।