02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਡਕਾਲਾ ਵਿਖੇ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ

ਪਟਿਆਲਾ, 1 ਅਗਸਤ (ਗੁਰਪ੍ਰੀਤ ਸਿੰਘ ਚੱਠਾ)-ਡਕਾਲਾ ਵਿਖੇ ਭਰਪੂਰ ਸਿੰਘ ਸਰਕਲ ਪ੍ਰਧਾਨ ਡਕਾਲਾ ਤੇ ਗੁਰਜੰਟ ਸਿੰਘ ਸਰਕਲ ਪ੍ਰਧਾਨ ਕਰਹਾਲੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਮੀਟਿੰਗ ਡਾ.

ਅਜੀਤ ਡੈਸਕ 02-08-2026
ਪਟਿਆਲਾ, 1 ਅਗਸਤ (ਗੁਰਪ੍ਰੀਤ ਸਿੰਘ ਚੱਠਾ)-ਡਕਾਲਾ ਵਿਖੇ ਭਰਪੂਰ ਸਿੰਘ ਸਰਕਲ ਪ੍ਰਧਾਨ ਡਕਾਲਾ ਤੇ ਗੁਰਜੰਟ ਸਿੰਘ ਸਰਕਲ ਪ੍ਰਧਾਨ ਕਰਹਾਲੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਮੀਟਿੰਗ ਡਾ. ਗੁਰਧਿਆਨ ਸਿੰਘ ਡਕਾਲਾ ਦੇ ਗ੍ਰਹਿ ਵਿਖੇ ਹੋਈ ਅਤੇ ਹਲਕੇ ਸਮਾਣੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਗਮੀਤ ਸਿੰਘ ਹਰਿਆਊ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਡਕਾਲਾ ਨਿਵਾਸੀਆਂ ਨੇ ਵਿਸ਼ਵਾਸ ਦਵਾਇਆ ਕਿ ਆਉਣ 2027 ਵਿਧਾਨ ਸਭਾ ਚੋਣਾਂ ’ਚ ਅਸੀਂ ਜਗਮੀਤ ਸਿੰਘ ਹਰਿਆਊ ਦਾ ਪੂਰਾ ਸਮਰਥਨ ਕਰਾਂਗੇ ਤੇ ਵੱਡੀ ਲੀਡ ਨਾਲ ਹਲਕੇ ਸਮਾਣੇ ਤੋਂ ਜਿੱਤ ਪ੍ਰਾਪਤ ਕਰਾਂਗੇ। ਇਸ ਮੌਕੇ ਕਰਮਜੀਤ ਸਿੰਘ ਡਕਾਲਾ, ਕਿਰਤਪਾਲ ਸਿੰਘ ਡਕਾਲਾ, ਮਾੜਾ ਸਿੰਘ, ਬਲਜੀਤ ਸਿੰਘ ਰਾਮਗੜ੍ਹ, ਮਲਕੀਤ ਸਿੰਘ ਚੀਮਾ, ਸੋਨੂ ਰੰਧਾਵਾ, ਗੁਰਜਿੰਦਰ ਸਿੰਘ ਚੈਤਹਿਰਾ ਯੂਥ ਪ੍ਰਧਾਨ ਸਰਕਲ ਕਰਹਾਲੀ, ਬਲਕਾਰ ਸਿੰਘ ਨੰਬਰਦਾਰ ਝੰਡੀ, ਹਰਜੀਤ ਸਿੰਘ ਸਰਪੰਚ ਬਠੋਈ, ਸੋਨੀ ਢਿੱਲੋ ਨਨਾਣਸੂ, ਰਸਪਿੰਦਰ ਸਿੰਘ ਦਿਓਲ, ਸਹਿਜ ਦਿਓਲ, ਅਮਨਦੀਪ ਸਿੰਘ ਮਵੀ ਸੱਪਾਂ, ਗੁਰਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਸਰਕਲ ਕਰਹਾਲੀ, ਰਾਜਵਿੰਦਰ ਸਿੰਘ ਰਾਜੂ, ਚਰਨਜੀਤ ਸਿੰਘ ਕਰਹਾਲੀ ਸਾਹਿਬ ਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਧੋਖਾਧੜੀ ਕਰਨ ਦੇ ਦੋਸ਼ ’ਚ ਪਰਚਾ ਦਰਜ ਅਗਲੀ ਖ਼ਬਰ ਡਾ. ਨਿਰਮਲ ਸਿੰਘ ਨੇ ਅਗਰਵਾਲ ਧਰਮਸ਼ਾਲਾ ’ਚ ਮਰੀਜ਼ਾਂ ਦੀ ਸੇਵਾ ਕੀਤੀ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।