06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਲਾਇਨਜ਼ ਕਲੱਬ ਕੋਹਿਨੂਰ ਦੀ ਮੀਟਿੰਗ ’ਚ ਸਮਾਜ ਸੇਵਾ ਦੇ ਕਾਰਜਾਂ ਲਈ ਕੀਤੀ ਵਿਚਾਰ ਚਰਚਾ

ਪਟਿਆਲਾ, 5 ਅਗਸਤ (ਧਰਮਿੰਦਰ ਸਿੰਘ ਸਿੱਧੂ)-ਲਾਇਨਜ਼ ਕਲੱਬ ਪਟਿਆਲਾ ਕੋਹੇਨੂਰ ਦੀ ਪਲੇਠੀ ਬੈਠਕ ਹੋਈ। ਇਸ ਮੌਕੇ ਕਲੱਬ ਦੇ ਸਮੂਹ ਮੈਂਬਰਾਂ ਨੇ ਹਿੱਸਾ ਲਿਆ।

ਅਜੀਤ ਡੈਸਕ 06-08-2026
ਪਟਿਆਲਾ, 5 ਅਗਸਤ (ਧਰਮਿੰਦਰ ਸਿੰਘ ਸਿੱਧੂ)-ਲਾਇਨਜ਼ ਕਲੱਬ ਪਟਿਆਲਾ ਕੋਹੇਨੂਰ ਦੀ ਪਲੇਠੀ ਬੈਠਕ ਹੋਈ। ਇਸ ਮੌਕੇ ਕਲੱਬ ਦੇ ਸਮੂਹ ਮੈਂਬਰਾਂ ਨੇ ਹਿੱਸਾ ਲਿਆ। ਇਸ ਮੌਕੇ ਚਾਰਟਰ ਪ੍ਰਧਾਨ ਜਗਦੀਸ਼ ਗੁਪਤਾ ਤੇ ਮੈਂਬਰਾਂ ਨੇ ਕੀਤੇ ਜਾਣ ਵਾਲੇ ਸਮਾਜ ਭਲਾਈ ਵਾਲੇ ਕਾਰਜਾਂ ’ਤੇ ਚਰਚਾ ਕੀਤੀ ਗਈ। ਇਨ੍ਹਾਂ ਸਮਾਜ ਭਲਾਈ ਕਾਰਜਾਂ ’ਚ ਵਾਤਾਵਰਨ ਦੀ ਸੰਭਾਲ, ਜ਼ਰੂਰਤਮੰਦਾਂ ਦੀ ਸੇਵਾ ਲਈ ਕੰਮ ਕਰਨੇ, ਮੈਡੀਕਲ ਕੈਂਪ ਲਾਉਣ ਦੇ ਨਾਲ-ਨਾਲ ਪੜ੍ਹਾਈ ਦੇ ਖੇਤਰ ਵਿਚ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਕਰਨ ਦੇ ਯੋਗ ਉਪਰਾਲੇ ਕਰਨ ਲਈ ਰੂਪ ਰੇਖਾ ਤਿਆਰ ਕੀਤੀ ਗਈ। ਇਸ ਮੌਕੇ ਸਕੱਤਰ ਨੀਰਜ ਕੁਮਾਰ, ਖ਼ਜ਼ਾਨਚੀ ਸਵਰਨ ਸਿੰਘ, ਪ੍ਰਸ਼ਾਸਨਿਕ ਅਨਿਲ ਮਹਿਤਾ, ਪੀ. ਆਰ. ਓ. ਸੰਜੀਵ ਕੁਮਾਰ, ਡਾਇਰੈਕਟਰ ਦਰਸ਼ਨ ਕੁਮਾਰ, ਬਲਵੰਤ ਸਿੰਘ, ਲਾਇਨਜ਼ ਮੈਂਬਰ ਪਰਵੀਨ ਸ਼ਰਮਾ, ਸੰਦੀਪਪਾਲ ਸਿੰਘ, ਅਮਰਜੀਤ ਸਿੰਘ ਰਾਮਗੜ੍ਹੀਆ, ਗੌਰਵ ਸ਼ਰਮਾ, ਗੌਰਵ ਮਿੱਤਲ, ਸੁਰਜੀਤ ਸਿੰਘ ਨੀਟਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਹਰਜਿੰਦਰ ਕੌਰ ਦਾ ‘ਵਾਰਿਸ ਪੰਜਾਬ ਦੇ’ ਪਾਰਟੀ ਵਲੋਂ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਦਾ ਨਾਭਾ ਪੁੱਜਣ ’ਤੇ ਕੀਤਾ ਨਿੱਘਾ ਸਵਾਗਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।