ਸਫ਼ਾਈ ਕਰਮਚਾਰੀਆਂ ਨੂੰ ਪੱਕੇ ਕਰਨ ਦੇ ਐਲਾਨ ’ਤੇ ਸਨੌਰ ’ਚ ਜਸ਼ਨ, ਹਲਕਾ ਇੰਚਾਰਜ ਹਡਾਣਾ ਦਾ ਕੀਤਾ ਧੰਨਵਾਦ
ਸਨੌਰ, 6 ਅਗਸਤ (ਸੋਖਲ)-ਨਗਰ ਕੌਂਸਲ ਸਨੌਰ ਦੇ ਸਮੂਹ ਸਫ਼ਾਈ ਕਰਮਚਾਰੀ ਤੇ ਯੂਨੀਅਨ ਦੇ ਅਹੁਦੇਦਾਰ ਵਿਸ਼ੇਸ਼ ਤੌਰ ’ਤੇ ਹਲਕਾ ਸਨੌਰ ਦੇ ਇੰਚਾਰਜ ਰਣਜੋਧ ਸਿੰਘ ਹਡਾਣਾ ਦੇ ਗ੍ਰਹਿ (ਘਰ) ਵਿਖੇ ਢੋਲ ਵਜਾ ਕੇ ਅਤੇ ਨੱਚ ਕੇ ਖ਼ੁਸ਼ੀ ਮਨਾਉਂਦਿਆਂ ਉਨ੍ਹਾਂ ਦਾ ਧੰਨਵਾਦ ਕਰਨ ਪਹੁੰਚੇ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਸਫ਼ਾਈ ਕਰਮਚਾਰੀਆਂ ਨੂੰ ਪੱਕੇ ਕਰਨ ਦੇ ਲਏ ਗਏ ਇਤਿਹਾਸਕ ਐਲਾਨ ਦੀ ‘ਸਫ਼ਾਈ ਸੇਵਕ ਐਂਡ ਅਦਰ ਵਰਕਰਜ਼ ਯੂਨੀਅਨ’ ਨਗਰ ਕੌਂਸਲ ਸਨੌਰ ਵਲੋਂ ਪੂਰਨ ਸ਼ਲਾਘਾ ਕੀਤੀ ਗਈ ਹੈ।
ਸਨੌਰ, 6 ਅਗਸਤ (ਸੋਖਲ)-ਨਗਰ ਕੌਂਸਲ ਸਨੌਰ ਦੇ ਸਮੂਹ ਸਫ਼ਾਈ ਕਰਮਚਾਰੀ ਤੇ ਯੂਨੀਅਨ ਦੇ ਅਹੁਦੇਦਾਰ ਵਿਸ਼ੇਸ਼ ਤੌਰ ’ਤੇ ਹਲਕਾ ਸਨੌਰ ਦੇ ਇੰਚਾਰਜ ਰਣਜੋਧ ਸਿੰਘ ਹਡਾਣਾ ਦੇ ਗ੍ਰਹਿ (ਘਰ) ਵਿਖੇ ਢੋਲ ਵਜਾ ਕੇ ਅਤੇ ਨੱਚ ਕੇ ਖ਼ੁਸ਼ੀ ਮਨਾਉਂਦਿਆਂ ਉਨ੍ਹਾਂ ਦਾ ਧੰਨਵਾਦ ਕਰਨ ਪਹੁੰਚੇ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਸਫ਼ਾਈ ਕਰਮਚਾਰੀਆਂ ਨੂੰ ਪੱਕੇ ਕਰਨ ਦੇ ਲਏ ਗਏ ਇਤਿਹਾਸਕ ਐਲਾਨ ਦੀ ‘ਸਫ਼ਾਈ ਸੇਵਕ ਐਂਡ ਅਦਰ ਵਰਕਰਜ਼ ਯੂਨੀਅਨ’ ਨਗਰ ਕੌਂਸਲ ਸਨੌਰ ਵਲੋਂ ਪੂਰਨ ਸ਼ਲਾਘਾ ਕੀਤੀ ਗਈ ਹੈ। ਇਸ ਮੌਕੇ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਵੀ ਸਾਰੇ ਮੁਲਾਜ਼ਮਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਅਤੇ ਇਸ ਇਤਿਹਾਸਕ ਫ਼ੈਸਲੇ ਲਈ ਸਾਰਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਨਗਰ ਕੌਂਸਲ ਸਨੌਰ ਦੇ ਪ੍ਰਧਾਨ ਪ੍ਰਦੀਪ ਸਿੰਘ ਜੋਸ਼ਨ ਨੇ ਮੁਲਾਜ਼ਮਾਂ ਨੂੰ ਵਿਸ਼ਵਾਸ ਦਵਾਇਆ ਕਿ ਸਾਰੇ ਹੀ ਸਫ਼ਾਈ ਸੇਵਕਾਂ ਨੂੰ ਪੱਕੇ ਕਰਨ ਦਾ ਮਤਾ ਨਗਰ ਕੌਂਸਲ ਵਿਚ ਪਹਿਲ ਦੇ ਆਧਾਰ ’ਤੇ ਪਾਇਆ ਜਾਵੇਗਾ। ਇਸ ਦੌਰਾਨ ਸਾਰੇ ਸਮੂਹ ਮੁਲਾਜ਼ਮਾਂ ਵਲੋਂ ਈ. ਓ. ਦਾ ਵੀ ਧੰਨਵਾਦ ਪ੍ਰਗਟਾਇਆ ਗਿਆ। ਇਸ ਖ਼ੁਸ਼ੀ ਦੇ ਸਮਾਗਮ ’ਚ ਸੀਨੀਅਰ ਮੀਤ ਪ੍ਰਧਾਨ ਯੁਵਰਾਜ ਸਿੰਘ, ਕੌਂਸਲਰ ਵਿਕਾਸ ਅਟਵਾਲ, ‘ਆਪ’ ਆਗੂ ਮਨਮੀਤ ਸਿੰਘ ਮੁੰਨਾ, ਚੇਅਰਮੈਨ ਡਾਕਟਰ ਗੋਲਡੀ ਤੇ ਸਫ਼ਾਈ ਸੇਵਕ ਯੂਨੀਅਨ ਸਨੌਰ ਤੋਂ ਪ੍ਰਧਾਨ ਜੁੰਗਨ ਲਾਲ, ਮੀਤ ਪ੍ਰਧਾਨ ਵਰੁਣ ਕੁਮਾਰ, ਕੈਸ਼ੀਅਰ ਦੀਪਕ ਕੁਮਾਰ, ਸੈਕਟਰੀ ਰੋਕੀ ਅਟਵਾਲ, ਰਕੇਸ਼ ਕੁਮਾਰ ਬੱਬੂ, ਨਰਿੰਦਰ ਸਿੰਘ ਹਸਨਪੁਰ, ਕੁਲਵੰਤ ਸਿੰਘ ਦੁੰਦੀਮਾਜਰਾ, ਦਵਿੰਦਰ ਸਿੰਘ ਮੇਟ, ਵੀਰਪਾਲ ਪੰਜੋਲਾ, ਚਰਨ ਦਾਸ ਬਾਲੂ, ਸੁੰਦਰ, ਸੋਨੀ, ਗੁਰਜੀਤ ਸਿੰਘ ਸ਼ੰਕਰਪੁਰ, ਸਵਰਨ ਸਿੰਘ ਬੌਂਸਰ ਕਲਾਂ, ਸ਼ਮਸ਼ਾਦ ਖ਼ਾਨ ਚੌਰਾ, ਜਗਜੀਤ ਸਿੰਘ ਰਾਏਪੁਰ, ਵਿੱਕੀ ਅਤੇ ਰਹੀਮ ਕੁਮਾਰ ਸਮੇਤ ਸਫ਼ਾਈ ਸੇਵਕ ਐਂਡ ਅਦਰ ਵਰਕਰਜ਼ ਯੂਨੀਅਨ ਦੇ ਸਾਰੇ ਹੀ ਮੁਲਾਜ਼ਮ ਤੇ ਅਹੁਦੇਦਾਰ ਹਾਜ਼ਰ ਸਨ।