07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਭੋਗ ’ਤੇ ਵਿਸ਼ੇਸ਼-ਸੰਤ ਬਾਬਾ ਬਲਵੀਰ ਸਿੰਘ ਧਿਆਨੂੰ ਮਾਜਰੇ ਵਾਲੇ

ਸੰਘੋਲ-ਸੰਤ ਬਾਬਾ ਬਲਵੀਰ ਸਿੰਘ ਧਿਆਨੂੰ ਮਾਜਰੇ ਵਾਲਿਆਂ ਦਾ ਜਨਮ ਸਾਲ 1969 ’ਚ ਪਿਤਾ ਸੂਬੇਦਾਰ ਗੁਰਮੀਤ ਸਿੰਘ ਦੇ ਘਰ ਮਾਤਾ ਮਹਿੰਦਰ ਕੌਰ ਦੀ ਕੁੱਖੋਂ (ਨਾਨਕਾ ਪਿੰਡ ਭੱਟੀਆਂ) ਪਿੰਡ ਲੁਹਾਰੀ ਕਲਾਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਹੋਇਆ। ਆਪ ਨੇ ਦਸਵੀਂ ਤੱਕ ਦੀ ਪੜ੍ਹਾਈ ਮੁਸਤਫ਼ਾਬਾਦ ਸਕੂਲ ਵਿਖੇ ਕੀਤੀ ਤੇ ਉਪਰੰਤ ਥਾਪਰ ਕਾਲਜ ਪਟਿਆਲਾ ਤੋਂ ਮਕੈਨੀਕਲ ਇੰਜੀਨੀਅਰਿੰਗ ਤੇ ਗਿਆਨੀ ਦਾ ਕੋਰਸ ਵੀ ਪੂਰਾ ਕੀਤਾ।

ਅਜੀਤ ਡੈਸਕ 07-08-2026
ਸੰਘੋਲ-ਸੰਤ ਬਾਬਾ ਬਲਵੀਰ ਸਿੰਘ ਧਿਆਨੂੰ ਮਾਜਰੇ ਵਾਲਿਆਂ ਦਾ ਜਨਮ ਸਾਲ 1969 ’ਚ ਪਿਤਾ ਸੂਬੇਦਾਰ ਗੁਰਮੀਤ ਸਿੰਘ ਦੇ ਘਰ ਮਾਤਾ ਮਹਿੰਦਰ ਕੌਰ ਦੀ ਕੁੱਖੋਂ (ਨਾਨਕਾ ਪਿੰਡ ਭੱਟੀਆਂ) ਪਿੰਡ ਲੁਹਾਰੀ ਕਲਾਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਹੋਇਆ। ਆਪ ਨੇ ਦਸਵੀਂ ਤੱਕ ਦੀ ਪੜ੍ਹਾਈ ਮੁਸਤਫ਼ਾਬਾਦ ਸਕੂਲ ਵਿਖੇ ਕੀਤੀ ਤੇ ਉਪਰੰਤ ਥਾਪਰ ਕਾਲਜ ਪਟਿਆਲਾ ਤੋਂ ਮਕੈਨੀਕਲ ਇੰਜੀਨੀਅਰਿੰਗ ਤੇ ਗਿਆਨੀ ਦਾ ਕੋਰਸ ਵੀ ਪੂਰਾ ਕੀਤਾ। ਆਪ ਦਾ ਵਿਆਹ 1992 ਨੂੰ ਪਿੰਡ ਮੁੰਡੀਆਂ ਨਜ਼ਦੀਕ ਮੋਰਿੰਡਾ ਵਿਖੇ ਬੀਬੀ ਮਨਜੀਤ ਕੌਰ ਨਾਲ ਹੋਇਆ। ਆਪ ਦੇ ਘਰ ਇਕ ਪੁੱਤਰ ਅਨੂਪ੍ਰੀਤ ਸਿੰਘ ਦਾ ਜਨਮ ਹੋਇਆ ਜੋ ਕਿ ਵਕਾਲਤ ਦੀ ਡਿਗਰੀ ਪੂਰੀ ਕਰਨ ਉਪਰੰਤ ਮਨੁੱਖਤਾ ਦੇ ਭਲੇ ਲਈ ਕੀਤੇ ਜਾ ਰਹੇ ਕਾਰਜਾਂ ’ਚ ਵੀ ਹੱਥ ਵਟਾ ਰਿਹਾ ਹੈ। ਆਪ ਦੇ ਪਿਤਾ ਸੇਵਾ ਮੁਕਤ ਸੂਬੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਆਪ ਦੇ ਜਨਮ ਤੋਂ ਕੁਝ ਸਮਾਂ ਪਹਿਲਾ 1969 ’ਚ ਉਨ੍ਹਾਂ ਦੇ ਗ੍ਰਹਿ ਲੁਹਾਰੀ ਕਲਾਂ ਵਿਖੇ ਇਕ ਮਹਾਂਸਪੁਰਸ਼ ਆਏ ਤੇ ਦੱਸਿਆ ਕਿ ਆਪ ਦੇ ਘਰ ਇਕ ਰੱਬੀ ਰੂਹ ਜਨਮ ਲੈਣ ਵਾਲੀ ਹੈ। ਬਾਬਾ ਬਲਵੀਰ ਸਿੰਘ ਪੜ੍ਹਾਈ ਪੂਰੀ ਕਰਨ ਉਪਰੰਤ ਸਾਲ 1991 ’ਚ ਪਿੰਡ ਧਿਆਨੂੰ ਮਾਜਰਾ ਵਿਖੇ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਮਹਿੰਦਰ ਸਿੰਘ ਧਿਆਨੂੰ ਮਾਜਰੇ ਵਾਲਿਆਂ ਦੇ ਕੋਲ ਨੌਕਰੀ ਲੈਣ ਲਈ ਬੇਨਤੀ ਕਰਨ ਲਈ ਆਉਂਦੇ ਰਹੇ ਤੇ ਇਕ ਦਿਨ ਬਾਬਾ ਮਹਿੰਦਰ ਸਿੰਘ ਨੇ ਆਪ ਜੀ ਨੂੰ ਮਹਾਂਪੁਰਸ਼ ਜਾਣ ਕੇ ਨਮਸਕਾਰ ਕੀਤੀ ਤੇ ਸੰਸਾਰੀ ਜੀਵਾਂ ਦਾ ਭਲਾ ਕਰਨ ਹਿਤ ਸੰਗਤਾਂ ਦੀ ਸੇਵਾ ਕਰਨ ਦੀ ਡਿਊਟੀ ਲਾਈ। ਪਿੰਡ ਧਿਆਨੂੰ ਮਾਜਰਾ ਵਿਖੇ ਹੀ ਸੰਤ ਬਾਬਾ ਮਹਿੰਦਰ ਸਿੰਘ ਨੇ ਆਪਣੇ ਹੱਥੀ ਗੁਰਦੁਆਰਾ ਭੋਰਾ ਸਾਹਿਬ ਤਿਆਰ ਕਰਵਾਇਆ ਤੇ ਬਾਬਾ ਬਲਵੀਰ ਸਿੰਘ ਗੁਰਦੁਆਰਾ ਭੋਰਾ ਸਾਹਿਬ ਵਿਖੇ ਹੀ ਸੇਵਾ ਕਰਨ ਲੱਗੇ। ਬਾਬਾ ਬਲਵੀਰ ਸਿੰਘ ਵਲੋਂ ਸੰਤ ਬਾਬਾ ਮਹਿੰਦਰ ਸਿੰਘ ਧਿਆਨੂੰ ਮਾਜਰੇ ਵਾਲਿਆਂ ਦੇ ਸੱਚਖੰਡ ਪਿਆਨਾ ਕਰਨ ਉਪਰੰਤ ਉਨ੍ਹਾਂ ਦੀ ਯਾਦ ’ਚ ਹਰ ਸਾਲ ਗੁਰਮਤਿ ਸਮਾਗਮ ਤੇ ਉਨ੍ਹਾਂ ਦਾ ਜਨਮ ਦਿਹਾੜਾ ਵੱਡੇ ਪੱਧਰ ਮਨਾਇਆ ਜਾਂਦਾ ਰਿਹਾ। ਅੰਤ ਆਪ ਸੰਖੇਪ ਬਿਮਾਰੀ ਉਪਰੰਤ 29 ਜੁਲਾਈ 2026 ਨੂੰ ਰਾਤੀ 11 ਵਜੇ ਸੱਚਖੰਡ ਪਿਆਨਾ ਕਰ ਗਏ। ਆਪ ਨਮਿਤ ਅੰਤਿਮ ਅਰਦਾਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੇ ਗੁਰਮਤਿ ਸਮਾਗਮ ਗੁਰਦੁਆਰਾ ਭੋਰਾ ਸਾਹਿਬ ਪਿੰਡ ਧਿਆਨੂੰ ਮਾਜਰਾ ਨੇੜੇ ਸੰਘੋਲ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ 7 ਅਗਸਤ ਨੂੰ ਸਵੇਰੇ 10 ਵਜੇ ਤੋਂ ਦੁਪਹਿਰ ਬਾਅਦ 3 ਵਜੇ ਤੱਕ ਕਰਵਾਇਆ ਜਾ ਰਿਹਾ ਹੈ। -ਗੁਰਨਾਮ ਸਿੰਘ ਚੀਨਾ
ਪਿਛਲੀ ਖ਼ਬਰ ਨਾ ਨਗਰ ਕੌਂਸਲ ’ਚ, ਨਾ ਹੀ ਪਿੰਡਾਂ ਵਿਚ ਸ਼ਾਮਿਲ ਹਨ ਬਹੁਤੀਆਂ ਕਾਲੋਨੀਆਂ 40 ਸਾਲਾਂ ਤੋਂ ਪ੍ਰਸ਼ਾਸਨਿਕ ਅਣਦੇਖੀ ਦਾ ਸ਼ਿਕ... ਅਗਲੀ ਖ਼ਬਰ ਮਦਨ ਲਾਲ ਜਲਾਲਪੁਰ ਦੇ ਗ੍ਰਹਿ ਵਿਖੇ ਵਰਕਰਾਂ ਦਾ ਭਾਰੀ ਇਕੱਠ : ਲੋਕ ਪ੍ਰਸਿੱਧੀ ਤੇ ਹਮਾਇਤ ’ਚ ਲਗਾਤਾਰ ਹੋ ਰਿਹਾ ਹੈ ਵਾਧਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।