08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਬੇਖ਼ੌਫ਼ ਲੁਟੇਰੇ ਦੇ ਰਹੇ ਨੇ ਰੋਜ਼ਾਨਾ ਹੀ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ *ਲੁਟੇਰੇ ਬਜ਼ੁਰਗ ਔਰਤ ਦੀਆਂ ਵਾਲੀਆਂ ਖੋਹ ਕੇ ਹੋਏ ਫਰਾਰ

ਨਾਭਾ, 7 ਅਗਸਤ (ਜਗਨਾਰ ਸਿੰਘ ਦੁਲੱਦੀ)-ਨਾਭਾ ਸ਼ਹਿਰ ਅੰਦਰ ਲੁੱਟ ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ, ਭਾਵੇਂ ਕਿ ਪੁਲਿਸ ਵਲੋਂ ਸਖਤੀ ਵਧਾ ਦਿੱਤੀ ਗਈ ਹੈ, ਦੇ ਬਾਵਜੂਦ ਬੇਖ਼ੌਫ਼ ਲੁਟੇਰੇ ਰੋਜ਼ਾਨਾ ਹੀ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਅੱਜ ਦੇਰ ਸ਼ਾਮ ਸਥਾਨਕ ਦੁਲੱਦੀ ਗੇਟ ਦੇ ਬਾਹਰ ਇਕ ਔਰਤ ਬਾਜ਼ਾਰ ਵਿਚੋਂ ਆਪਣੇ ਘਰ ਜਾ ਰਹੀ ਸੀ ਤਾਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਕਤ ਔਰਤ ਦੀਆਂ ਬਾਲੀਆਂ ’ਤੇ ਝਪਟਮਾਰੀ ਅਤੇ ਖੋਹ ਕੇ ਫਰਾਰ ਹੋ ਗਏ ਜਿਸ ਦੀ ਸੀ.

ਨਾਭਾ ਵਿਖੇ ਲੁੱਟਖੋਹ ਦੀ ਵਾਰਦਾਤ ਦਾ ਸ਼ਿਕਾਰ ਹੋਈ ਔਰਤ ਆਪਣਾ ਫਟਿਆ ਹੋਇਆ ਕੰਨ ਵਿਖਾਉਂਦੀ ਹੋਈ। ਤਸਵੀਰ : ਜਗਨਾਰ ਸਿੰਘ ਦੁਲੱਦੀ 08-08-2026
ਨਾਭਾ, 7 ਅਗਸਤ (ਜਗਨਾਰ ਸਿੰਘ ਦੁਲੱਦੀ)-ਨਾਭਾ ਸ਼ਹਿਰ ਅੰਦਰ ਲੁੱਟ ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ, ਭਾਵੇਂ ਕਿ ਪੁਲਿਸ ਵਲੋਂ ਸਖਤੀ ਵਧਾ ਦਿੱਤੀ ਗਈ ਹੈ, ਦੇ ਬਾਵਜੂਦ ਬੇਖ਼ੌਫ਼ ਲੁਟੇਰੇ ਰੋਜ਼ਾਨਾ ਹੀ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਅੱਜ ਦੇਰ ਸ਼ਾਮ ਸਥਾਨਕ ਦੁਲੱਦੀ ਗੇਟ ਦੇ ਬਾਹਰ ਇਕ ਔਰਤ ਬਾਜ਼ਾਰ ਵਿਚੋਂ ਆਪਣੇ ਘਰ ਜਾ ਰਹੀ ਸੀ ਤਾਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਕਤ ਔਰਤ ਦੀਆਂ ਬਾਲੀਆਂ ’ਤੇ ਝਪਟਮਾਰੀ ਅਤੇ ਖੋਹ ਕੇ ਫਰਾਰ ਹੋ ਗਏ ਜਿਸ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ। ਲੁੱਟ ਖੋਹ ਦੀ ਪੀੜਤ ਔਰਤ ਨੀਲਮ ਰਾਣੀ (59) ਦੇ ਪੁੱਤਰ ਸੁਧੀਰ ਕੁਮਾਰ ਨੇ ਦੱਸਿਆ ਕਿ ਉਸ ਦੀ ਮਾਤਾ ਬਾਜ਼ਾਰ ਵਿਚੋਂ ਘਰ ਆ ਰਹੀ ਸੀ ਤਾਂ ਪਿੱਛੋਂ ਆਏ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਦੀ ਮਾਤਾ ਦੇ ਕੰਨਾਂ ’ਚੋਂ ਕਰੀਬ ਇਕ ਤੋਲੇ ਦੀਆਂ ਵਾਲੀਆਂ ਖੋਹ ਲਈਆਂ ਤੇ ਉਹ ਫਰਾਰ ਹੋ ਗਏ। ਸੁਧੀਰ ਕੁਮਾਰ ਨੇ ਦੱਸਿਆ ਕਿ ਲੁੱਟ ਖੋਹ ਦੀ ਵਾਰਦਾਤ ਦੌਰਾਨ ਉਸ ਦੀ ਮਾਤਾ ਦਾ ਇਕ ਕੰਨ ਵੀ ਫਟ ਗਿਆ ਹੈ, ਜਿਸ ਕਰਕੇ ਉਨ੍ਹਾਂ ਦੀ ਮਾਤਾ ਨੂੰ ਸਥਾਨਕ ਹਸਪਤਾਲ ਲਿਜਾ ਕੇ ਕੰਨ ’ਤੇ ਟਾਂਕੇ ਲਗਵਾਉਣੇ ਪਏ। ਦੋਵੇਂ ਮਾਂ ਪੁੱਤ ਵਲੋਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਲੁਟੇਰਿਆਂ ਨੂੰ ਫੜ ਕੇ ਉਨ੍ਹਾਂ ’ਤੇ ਬਣਦੀ ਕਾਨੂੰਨੀ ਕਾਰਵਾਈ ਕਰੇ ਤੇ ਉਨ੍ਹਾਂ ਦੀਆਂ ਖੋਹੀਆਂ ਗਈਆਂ ਵਾਲੀਆਂ ਵਾਪਸ ਕਰਵਾਈਆਂ ਜਾਣ।
ਪਿਛਲੀ ਖ਼ਬਰ ਰੋੜੇਵਾਲ ’ਚ ਇਕ ਹਫ਼ਤੇ ’ਚ ਮੋਟਰਾਂ ਦੀਆਂ ਕੇਬਲ ਤਾਰਾਂ ਚੋਰੀ ਅਗਲੀ ਖ਼ਬਰ ਬੂਟਾ ਲਗਾ ਕੇ ਬਾਬਾ ਫਰੀਦ ਸਕੂਲ ਤਰਖੇੜੀ ’ਚ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਦੀ ਕੀਤੀ ਸ਼ੂਰੁਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।