ਰੋੜੇਵਾਲ ’ਚ ਇਕ ਹਫ਼ਤੇ ’ਚ ਮੋਟਰਾਂ ਦੀਆਂ ਕੇਬਲ ਤਾਰਾਂ ਚੋਰੀ
ਭਾਦਸੋਂ, 7 ਅਗਸਤ (ਪ੍ਰਦੀਪ ਦੰਦਰਾਲਾ)-ਇਥੋਂ ਦੇ ਨੇੜਲੇ ਪਿੰਡ ਰੋੜੇਵਾਲ ਵਿਖੇ ਪਿੰਡ ਦੇ ਕਿਸਾਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਚੋਰਾਂ ਦੇ ਹੌਸਲੇ ਹਨ, ਜਿਸ ਕਰਕੇ ਇਲਾਕੇ ’ਚ ਨਿੱਤ ਚੜ੍ਹਦੇ ਦਿਨ ਚੋਰੀ ਦੀਆਂ ਘਟਨਾਵਾਂ ਆਮ ਸੁਣਨ ਨੂੰ ਮਿਲ ਰਹੀਆਂ ਹਨ। ਕਿਸਾਨਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਖੇਤਾਂ ਵਿਚ ਇਕ ਹਫ਼ਤੇ ’ਚ ਦੂਜੀ ਵਾਰੀ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ।
ਰੋੜੇਵਾਲ ’ਚ ਇਕ ਹਫ਼ਤੇ ’ਚ ਮੋਟਰਾਂ ਦੀਆਂ ਕੇਬਲ ਤਾਰਾਂ ਚੋਰੀ
08-08-2026