09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਦੁਰਗਾ ਮੰਦਰ ਭਾਦਸੋਂ ਵਿਖੇ 47ਵੇਂ ਲੰਗਰ ਦੀ ਕੀਤੀ ਸ਼ੂਰੁਆਾਤ

ਭਾਦਸੋਂ, 8 ਅਗਸਤ (ਗੁਰਬਖਸ਼ ਸਿੰਘ ਵੜੈਚ)-ਮਾਤਾ ਨੈਣਾ ਦੇਵੀ ਦੇ ਸਾਵਨ ਮਹੀਨੇ ਦੇ ਚਾਲੇ ਮੌਕੇ ਦੁਰਗਾ ਮੰਦਰ ਭਾਦਸੋਂ ਵਿਖੇ ਸੰਗਤ ਦੇ ਖਾਣ ਪੀਣ, ਰਹਿਣ ਦਾ ਪ੍ਰਬੰਧ ਵੱਡੇ ਪੱਧਰ ’ਤੇ ਕੀਤਾ ਜਾਂਦਾ ਹੈ। ਇਸ ਸਾਲ ਵੀ ਮਾਤਾ ਨੈਣਾ ਦੇਵੀ ਡਿਵੈਲਪਮੈਂਟ ਕਮੇਟੀ ਭਾਦਸੋਂ ਵਲੋਂ ਸੰਗਤ ਦੇ ਲਈ ਲੰਗਰ ਤੇ ਰਹਿਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਅਜੀਤ ਡੈਸਕ 09-08-2026
ਭਾਦਸੋਂ, 8 ਅਗਸਤ (ਗੁਰਬਖਸ਼ ਸਿੰਘ ਵੜੈਚ)-ਮਾਤਾ ਨੈਣਾ ਦੇਵੀ ਦੇ ਸਾਵਨ ਮਹੀਨੇ ਦੇ ਚਾਲੇ ਮੌਕੇ ਦੁਰਗਾ ਮੰਦਰ ਭਾਦਸੋਂ ਵਿਖੇ ਸੰਗਤ ਦੇ ਖਾਣ ਪੀਣ, ਰਹਿਣ ਦਾ ਪ੍ਰਬੰਧ ਵੱਡੇ ਪੱਧਰ ’ਤੇ ਕੀਤਾ ਜਾਂਦਾ ਹੈ। ਇਸ ਸਾਲ ਵੀ ਮਾਤਾ ਨੈਣਾ ਦੇਵੀ ਡਿਵੈਲਪਮੈਂਟ ਕਮੇਟੀ ਭਾਦਸੋਂ ਵਲੋਂ ਸੰਗਤ ਦੇ ਲਈ ਲੰਗਰ ਤੇ ਰਹਿਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਅੱਜ ਪਹਿਲੇ ਦਿਨ ਦੁਰਗਾ ਮੰਦਰ ਵਿਖੇ ਪੂਜਾ ਅਰਚਨਾ ਕਰਨ ਤੋਂ ਬਾਅਦ ਸੰਤ ਬਾਬਾ ਸੇਵਾ ਨੰਦ ਖਮਾਣੋਂ ਵਾਲੇ ਤੇ ਸੰਤ ਬਾਬਾ ਯਸ਼ੋਦਾ ਨੰਦ ਦੀ ਅਗਵਾਈ ਵਿਚ 47ਵੇਂ ਲੰਗਰ ਦੀ ਸ਼ੁਰੁਆਤ ਕੀਤੀ ਗਈ। ਗੱਲਬਾਤ ਕਰਦੇ ਹੋਏ ਕਮੇਟੀ ਦੇ ਪ੍ਰਧਾਨ ਸੂਰਜਭਾਨ ਸਿੰਗਲਾ ਦੇ ਸਪੁੱਤਰ ਆਸ਼ੀਸ ਸਿੰਗਲਾ ਨੇ ਦੱਸਿਆ ਕਿ ਮਾਤਾ ਨੈਣਾ ਦੇਵੀ ਦੇ ਚਾਲੇ ਮੌਕੇ ਸੰਗਤ ਦੇ ਰਹਿਣ ਤੇ ਖਾਣ-ਪੀਣ ਦਾ ਪ੍ਰਬੰਧ ਇਥੇ ਕੀਤਾ ਜਾਂਦਾ ਹੈ ਤਾਂ ਜੋ ਕਿਸੇ ਵੀ ਕਿਸਮ ਦੀ ਸਮੱਸਿਆ ਨਾ ਆ ਸਕੇ। ਉਨਾਂ ਕਿਹਾ ਕਿ ਮੈਡੀਕਲ ਸਹੂਲਤਾਂ ਦੇ ਨਾਲ-ਨਾਲ 24 ਘੰਟੇ ਲੰਗਰ ਚਲਾਇਆ ਜਾਂਦਾ ਹੈ। ਇਸ ਮੌਕੇ ਗੁਰਦੇਵ ਸਿੰਘ ਦੇਵਮਾਨ ਵਿਧਾਇਕ ਨਾਭਾ, ਮਨਪ੍ਰੀਤ ਸਿੰਘ ਲੋਟੇ ਕਰਤਾਰ ਐਗੋਰ, ਸੁਖਜੀਵਨ ਕੁਮਾਰ ਭੋਲਾ, ਸਾਬਕਾ ਸਰਪੰਚ ਨੇਤਰ ਸਿੰਘ ਘੁੰਡਰ, ਭਗਵੰਤ ਸਿੰਘ ਮਣਕੂ ਸਾਬਕਾ ਸਰਪੰਚ, ਨਗਰ ਪੰਚਾਇਤ ਭਾਦਸੋਂ ਦੇ ਪ੍ਰਧਾਨ ਮਧੂ ਬਾਲਾ ਦੇ ਪੁੱਤਰ ਸ਼ੈਕੀ ਸਿੰਗਲਾ, ਰਾਜਕੁਮਾਰ ਖਨੌੜਾ, ਮਨੋਜ ਵਰਮਾ, ਹੈਪੀ ਸਿੰਗਲਾ, ਸੀਨੀਅਰ ਮੀਤ ਪ੍ਰਧਾਨ ਨਿਰਮਲਾ ਸੂਦ ਪੁੱਤਰ ਸੰਜੀਵ ਸੂਦ, ਦਰਸ਼ਨ ਸਿੰਘ ਬੱਬੀ ਧਾਰਨੀ, ਸਤਨਾਮ ਸਿੰਘ ਧੀਮਾਨ, ਰਮੇਸ਼ ਕੁਮਾਰ ਗੁਪਤਾ, ਲਾਡੀ ਖੱਟੜਾ, ਮਾਸਟਰ ਅਮਰਨਾਥ, ਭਾਰਤ ਭੂਸ਼ਣ ਬੱਲੀ, ਕਰਨੈਲ ਸਿੰਘ ਸਕਰਾਲੀ, ਕਾਲਾ ਕਿਤਾਬਾਂ ਵਾਲਾ, ਆਕਾਸ਼ਦੀਪ, ਬਨੀਸ਼ ਸਿੰਗਲਾ, ਸੁਰੇਸ਼ ਕੁਮਾਰ ਸ਼ਰਮਾ, ਹਰੀਸ਼ਰਨ ਪਾਠਕ, ਰਮੇਸ਼ਵਰ ਗਰਗ, ਦੀਪਕ ਸਹਿਗਲ, ਵਿੱਕੀ ਗੁਪਤਾ, ਵਿਸ਼ਾਲ ਗੁਪਤਾ, ਮਨੀਸ਼ ਪੁਰੀ, ਬਿੱਟੂ ਖੁੱਲਰ ਹਾਜ਼ਰ ਸਨ।
ਪਿਛਲੀ ਖ਼ਬਰ ਦੀ ਪਟਿਆਲਾ ਵੈਲਫੇਅਰ ਸੁਸਾਇਟੀ ਨੇ ਪ੍ਰਸ਼ਾਦ ਦੇ ਰੂਪ ’ਚ ਵੰਡੇ ਬੂਟੇ ਵਾਤਾਵਰਨ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਉਪਰਾਲੇ ਕਰਨ... ਅਗਲੀ ਖ਼ਬਰ ਪੰਜਾਬ ਸਰਕਾਰ ਹਾਈ ਕੋਰਟ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਏਰੀਅਰ ਤੇ ਡੀ. ਏ. ਤੁਰੰਤ ਜਾਰੀ ਕਰੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।