12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਪੰਜਾਬ ਪਬਲਿਕ ਸਕੂਲ ਦੇ ਹੈੱਡਮਾਸਟਰ ਦਾ ‘ਭਾਰਤ ਸਿੱਖਿਆ ਸ਼੍ਰੋਮਣੀ ਪੁਰਸਕਾਰ’ ਨਾਲ ਸਨਮਾਨ

ਨਾਭਾ, 11 ਅਗਸਤ (ਵਰਿੰਦਰ ਵਰਮਾ)- ਪੰਜਾਬ ਪਬਲਿਕ ਸਕੂਲ ਨਾਭਾ ਦੇ ਹੈਡਮਾਸਟਰ ਡਾ. ਡੀ.

ਹੈਡਮਾਸਟਰ ਡਾ. ਡੀ.ਸੀ. ਸ਼ਰਮਾ ਸਨਮਾਨ ਚਿੰਨ੍ਹ ਦਿਖਾਉਂਦੇ ਹੋਏ। ਅਜੀਤ ਤਸਵੀਰ 12-08-2026
ਨਾਭਾ, 11 ਅਗਸਤ (ਵਰਿੰਦਰ ਵਰਮਾ)- ਪੰਜਾਬ ਪਬਲਿਕ ਸਕੂਲ ਨਾਭਾ ਦੇ ਹੈਡਮਾਸਟਰ ਡਾ. ਡੀ. ਸੀ. ਸ਼ਰਮਾ ਨੂੰ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਐਜੂਕੇਸ਼ਨ ਐਂਡ ਮੈਨੇਜਮੈਂਟ ਦੁਆਰਾ ਇਕਨਾਮਿਕ ਗ੍ਰੋਥ ਫਾਊਂਡੇਸ਼ਨ ਦੇ ਸਹਿਯੋਗ ਨਾਲ ਉੱਤਰਾਖੰਡ ਦੇ ਦੇਹਰਾਦੂਨ ’ਚ ਕਰਵਾਏ ਸਮਾਰੋਹ ਵਿਚ ਵੱਕਾਰੀ ‘ਭਾਰਤ ਸਿੱਖਿਆ ਸ਼੍ਰੋਮਣੀ ਪੁਰਸਕਾਰ 2026’ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਡਾ. ਸ਼ਰਮਾ ਦੀਆਂ ਸ਼ਾਨਦਾਰ ਪ੍ਰਾਪਤੀਆਂ, ਦੂਰਦਰਸ਼ੀ ਅਗਵਾਈ ਅਤੇ ਸਿੱਖਿਆ ਦੇ ਖੇਤਰ ਵਿਚ ਸ਼ਾਨਦਾਰ ਯੋਗਦਾਨ ਨੂੰ ਮਾਨਤਾ ਦਿੰਦਾ ਹੈ। ਅਕਾਦਮਿਕ ਉੱਤਮਤਾ, ਸਿੱਖਿਆ ਸ਼ਾਸਤਰ ਵਿਚ ਨਵੀਨਤਾ ਅਤੇ ਸਿਖਿਆਰਥੀਆਂ ਦੇ ਸੰਪੂਰਨ ਵਿਕਾਸ ਲਈ ਉਨ੍ਹਾਂ ਦੇ ਅਣਥੱਕ ਯਤਨਾਂ ਨੇ ਉਨ੍ਹਾਂ ਨੂੰ ਰਾਸ਼ਟਰੀ ਮਾਨਤਾ ਦਿੱਤੀ ਹੈ। ਧੰਨਵਾਦ ਪ੍ਰਗਟ ਕਰਦੇ ਹੋਏ ਡਾ. ਸ਼ਰਮਾ ਨੇ ਇਹ ਸਨਮਾਨ ਸਮਰਪਿਤ ਫੈਕਲਟੀ, ਵਿਦਿਆਰਥੀਆਂ ਤੇ ਪੂਰੇ ਪੀ. ਪੀ. ਐਸ. ਨਾਭਾ ਭਾਈਚਾਰੇ ਨੂੰ ਸਮਰਪਿਤ ਕੀਤਾ। ਜਿਨ੍ਹਾਂ ਦੇ ਸਮੂਹਿਕ ਯਤਨਾਂ ਨਾਲ ਸਿੱਖਿਆ ਖੇਤਰ ਵਿਚ ਸੰਸਥਾ ਦੀ ਵਿਰਾਸਤ ਹੋਰ ਮਜ਼ਬੂਤ ਹੋਈ ਹੈ।
ਪਿਛਲੀ ਖ਼ਬਰ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਪਿੰਡ ਟੌਹੜਾ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ 2 ਬੱਸਾਂ ਨੂੰ ਕੀਤਾ ਰਵਾਨਾ ਅਗਲੀ ਖ਼ਬਰ ਸਬ ਡਵੀਜ਼ਨ ਪੁਲਿਸ ਸਾਂਝ ਕੇਂਦਰ ਨਾਭਾ ਵਲੋਂ ਟ੍ਰੈਫਿਕ ਨਿਯਮਾਂ ਸੰਬੰਧੀ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।