14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਨਹਿਰ ’ਚ ਡੁੱਬੇ 12 ਸਾਲਾ ਬੱਚੇ ਦੀ ਹੋਈ ਮੌਤ ਪੀੜਤ ਪਰਿਵਾਰ ਦੀ ਸਾਰ ਲੈਣ ਲਈ ਨਹੀਂ ਪਹੁੰਚਿਆ ਕੋਈ ਸੱਤਾਧਿਰ ਦਾ ਨੁਮਾਇੰਦਾ ਜਾਂ ਪ੍ਰਸ਼ਾਸਨਿਕ ਅਧਿਕਾਰੀ

ਨਾਭਾ, 13 ਅਗਸਤ (ਜਗਨਾਰ ਸਿੰਘ ਦੁਲੱਦੀ)-ਮੰਗਲਵਾਰ ਨੂੰ ਬਾਅਦ ਦੁਪਹਿਰ ਨਾਭਾ-ਜੋੜੇਪੁਲ ਨਹਿਰ ਵਿਚ ਡੁੱਬੇ ਪਿੰਡ ਭੋੜੇ ਦੇ 12 ਸਾਲਾਂ ਮਾਸੂਮ ਬੱਚੇ ਹਰਿੰਦਰ ਸਿੰਘ ਦੀ ਭਾਲ ਵਿਚ ਪਿੰਡ ਨਿਵਾਸੀ ਤੇ ਪਰਿਵਾਰਿਕ ਮੈਂਬਰ ਕਈ ਘੰਟੇ ਤੋਂ ਨਹਿਰ ਕੰਢੇ ਭਾਲ ਕਰਦੇ ਰਹੇ। ਅਖੀਰ ਘਟਨਾ ਵਾਲੀ ਥਾਂ ਤੋਂ ਕੁਝ ਕੁ ਦੂਰੀ ’ਤੇ ਹੀ ਬੱਚੇ ਦੀ ਮ੍ਰਿਤਕ ਦੇਹ ਪਾਣੀ ਤੋਂ ਉਪਰ ਆ ਗਈ।

ਅਜੀਤ ਡੈਸਕ 14-08-2026
ਨਾਭਾ, 13 ਅਗਸਤ (ਜਗਨਾਰ ਸਿੰਘ ਦੁਲੱਦੀ)-ਮੰਗਲਵਾਰ ਨੂੰ ਬਾਅਦ ਦੁਪਹਿਰ ਨਾਭਾ-ਜੋੜੇਪੁਲ ਨਹਿਰ ਵਿਚ ਡੁੱਬੇ ਪਿੰਡ ਭੋੜੇ ਦੇ 12 ਸਾਲਾਂ ਮਾਸੂਮ ਬੱਚੇ ਹਰਿੰਦਰ ਸਿੰਘ ਦੀ ਭਾਲ ਵਿਚ ਪਿੰਡ ਨਿਵਾਸੀ ਤੇ ਪਰਿਵਾਰਿਕ ਮੈਂਬਰ ਕਈ ਘੰਟੇ ਤੋਂ ਨਹਿਰ ਕੰਢੇ ਭਾਲ ਕਰਦੇ ਰਹੇ। ਅਖੀਰ ਘਟਨਾ ਵਾਲੀ ਥਾਂ ਤੋਂ ਕੁਝ ਕੁ ਦੂਰੀ ’ਤੇ ਹੀ ਬੱਚੇ ਦੀ ਮ੍ਰਿਤਕ ਦੇਹ ਪਾਣੀ ਤੋਂ ਉਪਰ ਆ ਗਈ। ਮ੍ਰਿਤਕ ਬੱਚੇ ਦੀ ਮ੍ਰਿਤਕ ਦੇਹ ਲੱਭਣ ਲਈ ਨਾ ਤਾਂ ਕੋਈ ਪ੍ਰਸ਼ਾਸਨ ਦਾ ਸਾਥ ਮਿਲਿਆ ਅਤੇ ਨਾ ਹੀ ਸੱਤਾ ਧਿਰ ਪਾਰਟੀ ਦਾ । ਪਿੰਡ ਨਿਵਾਸੀਆਂ ਨੇ ਆਪਣੀ ਕੋਸ਼ਿਸ਼ ਸਦਕਾ ਬੱਚੇ ਦੀ ਮ੍ਰਿਤਕ ਦੇਹ ਨੂੰ ਲੱਭਿਆ ਅਤੇ ਸਥਾਨਕ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਪੋਸਟਮਾਰਟਮ ਲਈ ਲਿਆਂਦਾ, ਜਿਥੇ ਪੁਲਿਸ ਚੌਕੀ ਦੰਦਰਾਲਾ ਢੀਂਡਸਾ ਦੀ ਪੁਲਿਸ ਵਲੋਂ 174 ਦੀ ਕਾਰਵਾਈ ਕਰਕੇ ਬੱਚੇ ਦੀ ਮ੍ਰਿਤਕ ਦੇਹ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਵਲੋਂ ਜਿੱਥੇ ਪੁੱਲ ਦੇ ਨੇੜੇ ਕੰਧ ਬਣਾਉਣ ਦੀ ਮੰਗ ਕੀਤੀ ਗਈ, ਉੱਥੇ ਨਾਲ ਹੀ ਪੀੜਿਤ ਪਰਿਵਾਰ ਦੀ ਮਦਦ ਲਈ ਵੀ ਗੁਹਾਰ ਲਗਾਈ ਗਈ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਨਿਰਾਸ਼ਾ ਜਾਹਿਰ ਕਰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਜੇਕਰ ਚੋਣਾਂ ਨੇੜੇ ਹੁੰਦੀਆਂ ਤਾਂ ਕਿ ਸੱਤਾ ’ਤੇ ਕਾਬਜ਼ ਵਿਧਾਇਕ ਅਤੇ ਹੋਰਨਾਂ ਪਾਰਟੀਆਂ ਦੇ ਰਾਜਨੀਤਿਕ ਲੋਕ ਉਨ੍ਹਾਂ ਦੀ ਸਾਰ ਲੈਣ ਜ਼ਰੂਰ ਪਹੁੰਚਦੇ ਪਰ ਹੁਣ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕੀ ਪਿਛਲੇ ਦੋ ਦਿਨ ਤੋਂ ਕੋਈ ਵੀ ਸਰਕਾਰ ਦਾ ਨੁਮਾਇੰਦਾ ਤੇ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਪੀੜਤ ਪਰਿਵਾਰ ਦੀ ਸਾਰ ਲੈਣ ਨਹੀਂ ਪਹੁੰਚਿਆ ਜਿਸ ਤੋਂ ਉਹ ਨਿਰਾਸ਼ ਹਨ। ਪੁਲਿਸ ਚੌਕੀ ਦੰਦਰਾਲਾ ਢੀਂਡਸਾ ਦੇ ਇੰਚਾਰਜ ਨੇ ਦੱਸਿਆ ਕਿ ਮਾਸੂਮ ਬੱਚਾ ਭੋੜੇ ਨਹਿਰ ਵਿਚ ਦੋ ਦਿਨ ਪਹਿਲਾਂ ਅਚਾਨਕ ਡਿਗ ਗਿਆ ਸੀ ਜਿਸ ਦੀ ਭਾਲ ਲਈ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਅੱਜ ਪਿੰਡ ਨਿਵਾਸੀਆਂ ਨੇ ਘਟਨਾ ਵਾਲੀ ਥਾਂ ਤੋਂ ਕੁਝ ਦੂਰੀ ’ਤੇ ਬੱਚੇ ਦੀ ਮ੍ਰਿਤਕ ਦੇਹ ਨੂੰ ਲੱਭ ਲਿਆ ਗਿਆ, ਜਿਸ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਾਭਾ ਲਿਆਂਦਾ ਗਿਆ ਹੈ। ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਨੇ ਵੀ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਨਹਿਰ ਵਿਚ ਬਹੁਤ ਸਾਰੀਆਂ ਖਾਮੀਆਂ ਸਨ ਜਿਨ੍ਹਾਂ ਨੂੰ ਤੁਰੰਤ ਦੂਰ ਕੀਤਾ ਜਾਣਾ ਚਾਹੀਦਾ ਸੀ।
ਪਿਛਲੀ ਖ਼ਬਰ ਭੋਡੇ ਪਰਿਵਾਰ ਨੂੰ ਸਦਮਾ, ਸਾਬਕਾ ਸਰਪੰਚ ਅਮਰੀਕ ਸਿੰਘ ਭੋਡੇ ਲੌਟ ਦਾ ਦਿਹਾਂਤ ਅਗਲੀ ਖ਼ਬਰ ਆਜ਼ਾਦੀ ਦਿਹਾੜੇ ਦੇ ਜ਼ਿਲ੍ਹਾ ਪੱਧਰੀ ਸਮਾਗਮ ਦੀ ਫੁੱਲ ਡਰੈਸ ਰਿਹਰਸਲ ਦਾ ਡੀ. ਸੀ. ਨੇ ਲਿਆ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।