26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਪੰਜਾਬ ਦੇ ਮੁਲਾਜ਼ਮਾਂ ਵਲੋਂ ਮਹਾਂਬੰਦ ਦੀਆਂ ਤਿਆਰੀਆਂ ਮੁਕੰਮਲ ਸਰਕਾਰੀ ਵਿਭਾਗਾਂ ਦੇ 3 ਲੱਖ ਮੁਲਾਜ਼ਮ ਕੱਲ੍ਹ ਛੁੱਟੀ ֹ’ ਤੇ ਜਾਣਗੇ

ਪਟਿਆਲਾ, 25 ਅਗਸਤ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਦੇ ਇਤਹਾਸ ਵਿਚ ਪਹਿਲੀ ਵਾਰ ਪੰਜਾਬ ਦੇ ਸਾਰੇ ਸਰਕਾਰੀ ਵਿਭਾਗਾ ਦੇ ਮੁਲਾਜ਼ਮ ਜਿਨ੍ਹਾਂ ਵਿਚ ਬੋਰਡਾਂ, ਕਾਰਪੋਰੇਸ਼ਨ, ਸਿਹਤ, ਨਸਿੱਖਿਆ, ਯੂਨੀਵਰਸਿਟੀਆਂ, ਪੰਜਾਬ ਸਕੱਤਰੇਤ, ਵੈਟਨਰੀ, ਪਬਲਿਕ ਹੈਲਥ, ਟਰਾਸਪੋਰਟ, ਅਦਾਲਤਾਂ, ਨਗਰ ਨਿਗਮਾਂ, ਨਗਰ ਕੌਂਸਲਾਂ, ਖਜਾਨਾ, ਮਾਲ ਵਿਭਾਗ ਤੇ ਡੀ. ਸੀ.

ਅਜੀਤ ਡੈਸਕ 26-08-2026
ਪਟਿਆਲਾ, 25 ਅਗਸਤ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਦੇ ਇਤਹਾਸ ਵਿਚ ਪਹਿਲੀ ਵਾਰ ਪੰਜਾਬ ਦੇ ਸਾਰੇ ਸਰਕਾਰੀ ਵਿਭਾਗਾ ਦੇ ਮੁਲਾਜ਼ਮ ਜਿਨ੍ਹਾਂ ਵਿਚ ਬੋਰਡਾਂ, ਕਾਰਪੋਰੇਸ਼ਨ, ਸਿਹਤ, ਨਸਿੱਖਿਆ, ਯੂਨੀਵਰਸਿਟੀਆਂ, ਪੰਜਾਬ ਸਕੱਤਰੇਤ, ਵੈਟਨਰੀ, ਪਬਲਿਕ ਹੈਲਥ, ਟਰਾਸਪੋਰਟ, ਅਦਾਲਤਾਂ, ਨਗਰ ਨਿਗਮਾਂ, ਨਗਰ ਕੌਂਸਲਾਂ, ਖਜਾਨਾ, ਮਾਲ ਵਿਭਾਗ ਤੇ ਡੀ. ਸੀ. ਦਫਤਰਾਂ ਦੇ ਲੱਖਾਂ ਮੁਲਾਜ਼ਮ 27 ਅਗਸਤ ਨੂੰ ਸਰਕਾਰ ਦੀ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਨੀਤੀ ਦੇ ਵਿਰੁੱਧ ਪੰਜਾਬ ਮਹਾਬੰਦ ਵਿਚ ਸ਼ਾਮਿਲ ਹੋਣਗੇ। ਇਸ ਮੌਕੇ ਹਜ਼ਾਰਾਂ ਬਿਜਲੀ ਮੁਲਾਜ਼ਮ ਹਾਜ਼ਰੀ ਲਗਾ ਕੇ ਕੰਮ ਦਾ ਬਾਈਕਾਟ ਕਰਨਗੇ। ਇਸ ਸੰਬੰਧੀ ਕੇਸਰੀ ਝੰਡੇ ਦੀ ਅਗਵਾਈ ਵਾਲੀ ਬਿਜਲੀ ਮੁਲਾਜ਼ਮਾਂ ਦੀ ਪ੍ਰਮੱਖ ਜਥੇਬੰਦੀ ਇੰਪਲਾਈਜ ਫੈਡਰੇਸ਼ਨ ਚਾਹਲ ਦੇ ਸੂਬਾਈ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆ, ਬੁਲਾਰੇ ਮਨਜੀਤ ਸਿੰਘ ਚਾਹਲ ਤੇ ਸੁਬਾਈ ਮੀਤ ਪ੍ਹਧਾਨ ਪੁਰਨ ਸਿੰਘ ਖਾਈ ਨੇ ਦੱਸਿਆ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੇ ਹੜਤਾਲ ’ਤੇ ਜਾਣ ਲਈ ਛੁੱਟੀਆਂ ਅਪਲਾਈ ਕਰ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਜੇਕਰ ਸਰਕਾਰ ਛੁੱਟੀ ਪ੍ਰਵਾਨ ਨਹੀਂ ਕਰਦੀ ਤਾਂ ਵੀ ਮੁਲਾਜ਼ਮ ਮਹਾਬੰਦ ਵਿਚ ਸ਼ਾਮਿਲ ਹੋਣਗੇ। ਉਨ੍ਹਾਂ ਦੱਸਿਆ ਕਿ 27 ਅਗਸਤ ਦੀ ਤਿਆਰੀ ਲਈ ਬਿਜਲੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਅੱਜ ਅਮ੍ਰਿੰਤਸਰ, ਤਰਨਤਾਰਨ, ਫਿਰੋਜਪੁਰ, ਗੁਰਦਾਸਪੁਰ, ਜਲੰਧਰ, ਲੁਧਿਆਣਾ, ਖੰਨਾ, ਮੁਹਾਲੀ, ਰੋਪੜ ਮੁਕਸਤਰ, ਬਠਿੰਡਾ, ਸੰਗਰੂਰ, ਪਟਿਆਲਾ, ਆਦਿ ਸਰਕਲਾਂ ਵਿਚ ਮੀਟਿੰਗਾਂ ਕਰਕੇ ਸਰਕਾਰ ਵਿਰੁੱਧ ਸੰਘਰਸ਼ ਤੇਜ਼ ਕਰਨ ਦਾ ਪ੍ਰਣ ਕੀਤਾ। ਜਥੇਬੰਦੀ ਨੇ ਕਿਹਾ ਕਿ ਇਸ ਮਹਾਂਬੰਦ ਲਈ ਸਰਕਾਰ ਜ਼ਿੰਮੇਵਾਰ ਹੈ।
ਪਿਛਲੀ ਖ਼ਬਰ ਮੋਟਰਸਾਈਕਲ ਸਵਾਰਾਂ ਨੇ ਸਾਈਕਲ ਵਾਲੇ ਤੋਂ ਨਕਦੀ ਖੋਹੀ ਅਗਲੀ ਖ਼ਬਰ ਮੋਟਰਸਾਈਕਲ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।