07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਪਿੰਡ ਕੱਲਰ ਭੈਣੀ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਿਆ ਵੱਡਾ ਹੁੰਗਾਰਾ

ਸਮਾਣਾ, 6 ਸਤੰਬਰ (ਸਾਹਿਬ ਸਿੰਘ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਹਲਕਾ ਸਮਾਣਾ ਦੇ ਮੁਖੀ ਜਗਮੀਤ ਸਿੰਘ ਹਰਿਆਊ ਦੀ ਅਗਵਾਈ ਵਿਚ ਪਿੰਡ ਕੱਲਰਭੈਣੀ ਤੋਂ ਭਿੰਦਰ ਸਿੰਘ, ਕਰਮ ਸਿੰਘ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਰੋਡਾ ਸਿੰਘ, ਬਲਜੀਤ ਸਿੰਘ, ਵਿੱਕੀ, ਰਾਜੂ ਖਾਨ ਸਮੇਤ ਕਈ ਵਿਅਕਤੀ ਨੇ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਕਥਿਤ ਸ਼ਮੂਲੀਅਤ ਕੀਤੀ। ਇਸ ਮੌਕੇ ਡਕਾਲਾ ਸਰਕਲ ਦੇ ਪ੍ਰਧਾਨ ਭਰਪੂਰ ਸਿੰਘ ਡਕਾਲਾ ਅਤੇ ਡਕਾਲਾ ਜ਼ੋਨ ਦੇ ਮੁਖੀ ਹਰਮਨ ਬੱਲ, ਬਲਜੀਤ ਸਿੰਘ ਰਾਮਗੜ੍ਹ ਪ੍ਰਧਾਨ ਬੀਸੀ ਵਿੰਗ ਡਕਾਲਾ ਜ਼ੋਨ, ਰਸ਼ਪਿੰਦਰ ਦਿਓਲ ਪ੍ਰਧਾਨ ਯੂਥ ਅਕਾਲੀ ਦਲ ਡਕਾਲਾ ਜ਼ੋਨ ਦੀ ਅਗਵਾਈ ਹੇਠ ਨਵੇਂ ਸ਼ਾਮਿਲ ਹੋਏ ਸਾਥੀਆਂ ਦਾ ਸਵਾਗਤ ਕੀਤਾ ਗਿਆ।

ਅਜੀਤ ਡੈਸਕ 07-09-2026
ਸਮਾਣਾ, 6 ਸਤੰਬਰ (ਸਾਹਿਬ ਸਿੰਘ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਹਲਕਾ ਸਮਾਣਾ ਦੇ ਮੁਖੀ ਜਗਮੀਤ ਸਿੰਘ ਹਰਿਆਊ ਦੀ ਅਗਵਾਈ ਵਿਚ ਪਿੰਡ ਕੱਲਰਭੈਣੀ ਤੋਂ ਭਿੰਦਰ ਸਿੰਘ, ਕਰਮ ਸਿੰਘ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਰੋਡਾ ਸਿੰਘ, ਬਲਜੀਤ ਸਿੰਘ, ਵਿੱਕੀ, ਰਾਜੂ ਖਾਨ ਸਮੇਤ ਕਈ ਵਿਅਕਤੀ ਨੇ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਕਥਿਤ ਸ਼ਮੂਲੀਅਤ ਕੀਤੀ। ਇਸ ਮੌਕੇ ਡਕਾਲਾ ਸਰਕਲ ਦੇ ਪ੍ਰਧਾਨ ਭਰਪੂਰ ਸਿੰਘ ਡਕਾਲਾ ਅਤੇ ਡਕਾਲਾ ਜ਼ੋਨ ਦੇ ਮੁਖੀ ਹਰਮਨ ਬੱਲ, ਬਲਜੀਤ ਸਿੰਘ ਰਾਮਗੜ੍ਹ ਪ੍ਰਧਾਨ ਬੀਸੀ ਵਿੰਗ ਡਕਾਲਾ ਜ਼ੋਨ, ਰਸ਼ਪਿੰਦਰ ਦਿਓਲ ਪ੍ਰਧਾਨ ਯੂਥ ਅਕਾਲੀ ਦਲ ਡਕਾਲਾ ਜ਼ੋਨ ਦੀ ਅਗਵਾਈ ਹੇਠ ਨਵੇਂ ਸ਼ਾਮਿਲ ਹੋਏ ਸਾਥੀਆਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਨਗਰ ਵਾਸੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਵਿਚ ਭਰੋਸਾ ਪ੍ਰਗਟਾਉਂਦਿਆਂ ਆਉਣ ਵਾਲੇ ਸਮੇਂ ਵਿਚ ਪਾਰਟੀ ਦੀ ਸਰਕਾਰ ਬਣਨ ਦਾ ਦਾਅਵਾ ਕੀਤਾ। ਆਗੂਆਂ ਨੇ ਕਿਹਾ ਕਿ ਲੋਕਾਂ ਦਾ ਰੁਝਾਨ ਮੁੜ ਸ਼੍ਰੋਮਣੀ ਅਕਾਲੀ ਦਲ ਵਲ ਵੱਧ ਰਿਹਾ ਹੈ ਅਤੇ ਪਾਰਟੀ ਨੂੰ ਪਿੰਡ ਪੱਧਰ ’ਤੇ ਲਗਾਤਾਰ ਮਜ਼ਬੂਤੀ ਮਿਲ ਰਹੀ ਹੈ। ਜਥੇਦਾਰ ਹਰਿਆਊ ਨੇ ਆਖਿਆ ਕਿ ਲੋਕਾਂ ਦੇ ਮਿਲ ਰਹੇ ਹੁੰਗਾਰੇ ਤੋਂ ਸਾਫ਼ ਹੈ ਕਿ ਅਗਲੀ ਸਰਕਾਰ ਅਕਾਲੀ ਦਲ ਦੀ ਹੋਵੇਗੀ।
ਪਿਛਲੀ ਖ਼ਬਰ ਪੰਜਾਬ ਦੀਆਂ ਬਾਰ ਐਸੋਸੀਏਸ਼ਨਾਂ ਵਲੋਂ ਅੱਜ ‘ਨੋ ਵਰਕ ਡੇ’ ਮਨਾਉਣ ਦਾ ਫ਼ੈਸਲਾ ਅਗਲੀ ਖ਼ਬਰ ‘ ਮਿਸ਼ਨ ਕਲੀਨ ਪੰਜਾਬ’ ਤਹਿਤ ਸੂਲਰ ਚੌਂਕ ਤੋਂ ਨਗਰ ਨਿਗਮ ਦਫ਼ਤਰ ਤੱਕ ਚੱਲਿਆ ਵਿਸ਼ੇਸ਼ ਸਫ਼ਾਈ ਅਭਿਆਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।