‘ ਆਪ’ ਯੂਥ ਵਿੰਗ ਦੇ ਸੂਬਾ ਸਕੱਤਰ ਹੈਰੀ ਮੁਖਮੈਲਪੁਰ ਦਾ ਸਨਮਾਨ
ਘਨੌਰ, 10 ਸਤੰਬਰ (ਸਰਦਾਰਾ ਸਿੰਘ ਲਾਛੜੂ)- ਆਮ ਆਦਮੀ ਪਾਰਟੀ ਵਲੋਂ ਨਵ-ਨਿਯੁਕਤ ਯੂਥ ਵਿੰਗ ਪੰਜਾਬ ਦੇ ਸਕੱਤਰ ਹੈਰੀ ਮੁਖਮੈਲਪੁਰ ਦੇ ਸਨਮਾਨ ਵਿਚ ਘਨੌਰ ਵਿਖੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਹ ਪ੍ਰੋਗਰਾਮ ਨਿਰਮਲ ਘਨੌਰ ਅਤੇ ਤਜਿੰਦਰ ਜੋਨੀ ਘਨੌਰ ਦੀ ਸਾਂਝੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿਚ ਹਲਕਾ ਘਨੌਰ ਤੋਂ ਵੱਡੀ ਗਿਣਤੀ ਵਿਚ ਨੌਜਵਾਨਾਂ ਤੇ ਆਗੂਆਂ ਨੇ ਸ਼ਮੂਲੀਅਤ ਕੀਤੀ।
ਘਨੌਰ, 10 ਸਤੰਬਰ (ਸਰਦਾਰਾ ਸਿੰਘ ਲਾਛੜੂ)- ਆਮ ਆਦਮੀ ਪਾਰਟੀ ਵਲੋਂ ਨਵ-ਨਿਯੁਕਤ ਯੂਥ ਵਿੰਗ ਪੰਜਾਬ ਦੇ ਸਕੱਤਰ ਹੈਰੀ ਮੁਖਮੈਲਪੁਰ ਦੇ ਸਨਮਾਨ ਵਿਚ ਘਨੌਰ ਵਿਖੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਹ ਪ੍ਰੋਗਰਾਮ ਨਿਰਮਲ ਘਨੌਰ ਅਤੇ ਤਜਿੰਦਰ ਜੋਨੀ ਘਨੌਰ ਦੀ ਸਾਂਝੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿਚ ਹਲਕਾ ਘਨੌਰ ਤੋਂ ਵੱਡੀ ਗਿਣਤੀ ਵਿਚ ਨੌਜਵਾਨਾਂ ਤੇ ਆਗੂਆਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਹਾਜ਼ਰ ਨੌਜਵਾਨਾਂ ਦਾ ਧੰਨਵਾਦ ਕਰਦਿਆਂ ਹੈਰੀ ਮੁਖਮੈਲਪੁਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪੰਜਾਬ ਮਾਮਲਿਆਂ ਦੇ ਪ੍ਰਭਾਰੀ ਮਨੀਸ਼ ਸਿਸੋਦੀਆ ਸਮੇਤ ਸਮੁੱਚੀ ਸੀਨੀਅਰ ਲੀਡਰਸ਼ਿਪ ਨੇ ਜੋ ਭਰੋਸਾ ਜਤਾਉਂਦਿਆਂ ਉਨ੍ਹਾਂ ਨੂੰ ਇਹ ਅਹਿਮ ਜ਼ਿੰਮੇਵਾਰੀ ਸੌਂਪੀ ਹੈ, ਉਸ ਨੂੰ ਉਹ ਪੂਰੀ ਇਮਾਨਦਾਰੀ, ਤਨਦੇਹੀ ਅਤੇ ਮਿਹਨਤ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਅੱਜ ਦਾ ਇਹ ਇਕੱਠ ਆਉਣ ਵਾਲੇ ਸਮੇਂ ਵਿਚ ਇਕ ਵੱਡੇ ਕਾਫ਼ਲੇ ਦਾ ਰੂਪ ਧਾਰਨ ਕਰੇਗਾ, ਕਿਉਂਕਿ ਪੰਜਾਬ ਦੇ ਲੋਕ ਅਤੇ ਖਾਸ ਤੌਰ ’ਤੇ ਨੌਜਵਾਨ ਵਰਗ ਆਮ ਆਦਮੀ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਤੇ ਵਿਕਾਸ ਕਾਰਜਾਂ ਤੋਂ ਬੇਹਦ ਖੁਸ਼ ਹਨ। ਉਨ੍ਹਾਂ ਨੌਜਵਾਨਾਂ ਨੂੰ ਪਾਰਟੀ ਸੰਗਠਨ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਪ੍ਰੋਗਰਾਮ ਦੌਰਾਨ ਸਮੂਹ ਆਗੂਆਂ ਵਲੋਂ ਹੈਰੀ ਮੁਖਮੈਲਪੁਰ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੌਰਾਨ ਗਿੰਦਾ ਬਦੇਸ਼ਾ ਘਨੌਰ, ਗਗਨਦੀਪ ਸਿੰਘ ਘਨੌਰ, ਸ਼ੇਰੂ ਸ਼ਰਮਾ ਘਨੌਰ, ਰਵੀ ਧੀਮਾਨ ਘਨੌਰ, ਮਨਜੀਤ ਸਿੰਘ, ਹਰਿੰਦਰ ਸੇਖੋਂ ਬਗੋਰਾ, ਕਮਲ ਖ਼ਾਨ, ਰਾਜੇਸ਼ ਸ਼ਰਮਾ ਘਨੌਰ, ਸ਼ੁਭਮ ਸ਼ਰਮਾ, ਲਾਡੀ ਉੱਲਾਣਾ ਘਨੌਰ, ਅਮਰਿੰਦਰ ਸਿੰਘ ਨੀਟਾ, ਕੁਲਦੀਪ ਲਾਛੜੂ, ਹਰਿੰਦਰ ਸਿੰਘ ਲੋਚਮਾ, ਪਰਮਜੀਤ ਸਿੰਘ ਮਰਦਾਂਪੁਰ, ਅਮਰਿੰਦਰ ਸਿੰਘ ਤੇ ਹੋਰ ਹਾਜ਼ਰ ਸਨ।