11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਮਾਮਲਾ ਪੀ.ਐੱਸ.ਪੀ.ਸੀ.ਐੱਲ. ਦੇ ਸਾਬਕਾ ਸੈਨਿਕ ਕਰਮਚਾਰੀਆਂ ਦਾ ਕੈਜ਼ੂਅਲ ਲੀਵ ਦੀ ਗਣਨਾ ਤੇ ਮਨਜ਼ੂਰੀ ਦੇ ਮਾਮਲੇ ’ ਚ ਮਿਲੀ ਵੱਡੀ ਰਾਹਤ

ਪਟਿਆਲਾ, 10 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਕਰਮਚਾਰੀਆਂ ਦੀ ਭਲਾਈ ਵੱਲ ਇਕ ਅਹਿਮ ਕਦਮ ਚੁੱਕਦਿਆਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਬੋਰਡ ਆਫ਼ ਡਾਇਰੈਕਟਰਜ਼ ਨੇ ਸਾਬਕਾ ਸੈਨਿਕ ਕਰਮਚਾਰੀਆਂ ਨਾਲ ਸੰਬੰਧਿਤ ਲੰਬੇ ਸਮੇਂ ਤੋਂ ਚੱਲ ਰਹੇ ਇਕ ਅਹਿਮ ਮਾਮਲੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪੀ.

ਸੀ. ਐੱਮ. ਡੀ. ਡਾ. ਬਸੰਤ ਗਰਗ 11-09-2026
ਪਟਿਆਲਾ, 10 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਕਰਮਚਾਰੀਆਂ ਦੀ ਭਲਾਈ ਵੱਲ ਇਕ ਅਹਿਮ ਕਦਮ ਚੁੱਕਦਿਆਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਬੋਰਡ ਆਫ਼ ਡਾਇਰੈਕਟਰਜ਼ ਨੇ ਸਾਬਕਾ ਸੈਨਿਕ ਕਰਮਚਾਰੀਆਂ ਨਾਲ ਸੰਬੰਧਿਤ ਲੰਬੇ ਸਮੇਂ ਤੋਂ ਚੱਲ ਰਹੇ ਇਕ ਅਹਿਮ ਮਾਮਲੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪੀ.ਐਸ.ਪੀ . ਸੀ.ਐਲ. ਦੀ 20 ਅਗਸਤ ਨੂੰ ਚੰਡੀਗੜ੍ਹ ਵਿਖੇ ਹੋਈ 127ਵੀਂ ਬੋਰਡ ਮੀਟਿੰਗ ਦੌਰਾਨ ਸਾਬਕਾ ਸੈਨਿਕ ਕਰਮਚਾਰੀਆਂ ਦੀ ਕੈਜ਼ੂਅਲ ਲੀਵ ਦੀ ਗਣਨਾ ਅਤੇ ਮਨਜ਼ੂਰੀ ਲਈ ਉਨ੍ਹਾਂ ਦੀ ਮਿਲਟਰੀ ਸਰਵਿਸ ਨੂੰ ਜੋੜਨ ਸੰਬੰਧੀ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਨੂੰ ਪੀ.ਐਸ.ਪੀ.ਸੀ.ਐਲ. ਵਿਚ ਅਪਣਾਉਣ ਦਾ ਫੈਸਲਾ ਕੀਤਾ ਗਿਆ । ਦੱਸਣਯੋਗ ਹੈ ਕਿ ਪਰਸੋਨਲ ਵਿਭਾਗ, ਪੰਜਾਬ ਸਰਕਾਰ ਦੇ ਪਰਸੋਨਲ ਪਾਲਿਸੀਜ਼-3 ਸੈਕਸ਼ਨ ਵਲੋਂ ਜਾਰੀ ਪੱਤਰ ਰਾਹੀਂ ਸਾਬਕਾ ਸੈਨਿਕ ਕਰਮਚਾਰੀਆਂ ਲਈ ਉਨ੍ਹਾਂ ਦੀ ਮਿਲਟਰੀ ਸਰਵਿਸ ਨੂੰ ਜੋੜ ਕੇ ਕੈਜ਼ੂਅਲ ਲੀਵ ਦੀ ਗਣਨਾ ਅਤੇ ਮਨਜ਼ੂਰੀ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ, ਜਿਸ ਨੂੰ ਹੁਣ ਪੀ.ਐਸ.ਪੀ.ਸੀ.ਐਲ. ਦੇ ਬੋਰਡ ਵਲੋਂ ਇਨ੍ਹਾਂ ਹਦਾਇਤਾਂ ਨੂੰ ਨਿਗਮ ਵਿਚ ਲਾਗੂ ਕਰਨ ਲਈ ਅਪਣਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ । ਬਿਜਲੀ ਨਿਗਮ ਦੇ ਸੀ.ਐੱਮ. ਦੀ ਡਾ. ਬਸੰਤ ਗਰਗ ਦੀ ਰਹਿਨੁਮਾਈ ਹੇਠ ਬੋਰਡ ਵਲੋਂ ਪਾਸ ਕੀਤੇ ਮਤੇ ਅਨੁਸਾਰ ਸੰਬੰਧਿਤ ਕੈਡਰ ਕੰਟਰੋਲਿੰਗ ਅਥਾਰਟੀ/ਸਮਰਥ ਅਥਾਰਟੀ ਨੂੰ ਪੀ.ਐਸ.ਪੀ.ਸੀ.ਐਲ. ਦੇ ਸੰਬੰਧਿਤ ਨਿਯਮਾਂ ਅਤੇ ਰੈਗੂਲੇਸ਼ਨਾਂ ਵਿਚ ਲੋੜੀਂਦੀਆਂ ਸੋਧਾਂ ਕਰਨ ਲਈ ਜ਼ਰੂਰੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਸੰਬੰਧੀ ਬੋਰਡ ਦੇ ਫੈਸਲੇ ਨੂੰ ਲਾਗੂ ਕਰਨ ਲਈ ਸੰਬੰਧਿਤ ਅਧਿਕਾਰੀਆਂ ਤੋਂ 7 ਦਿਨਾਂ ਦੇ ਅੰਦਰ ਕਾਰਵਾਈ ਦੀ ਜਾਣਕਾਰੀ ਮੰਗੀ ਗਈ ਹੈ । ਬਿਜਲੀ ਨਿਗਮ ਦੇ ਸੀ.ਐੱਮ. ਦੀ ਡਾ. ਬਸੰਤ ਗਰਗ ਦਾ ਕਹਿਣਾ ਹੈ ਕਿ ਪੀ.ਐਸ.ਪੀ.ਸੀ.ਐਲ. ਵਿਚ ਸੇਵਾ ਨਿਭਾਅ ਰਹੇ ਸਾਬਕਾ ਸੈਨਿਕ ਕਰਮਚਾਰੀਆਂ ਨੂੰ ਕੈਜ਼ੂਅਲ ਲੀਵ ਦੀ ਗਣਨਾ ਅਤੇ ਮਨਜ਼ੂਰੀ ਦੇ ਮਾਮਲੇ ਵਿਚ ਵੱਡੀ ਰਾਹਤ ਮਿਲਣ ਦੀ ਉਮੀਦ ਹੈ।
ਪਿਛਲੀ ਖ਼ਬਰ ਅੱਜ ਤੋਂ ਸਜੇਗਾ ਬਾਬਾ ਸ਼ਿਆਮ ਦਾ ਵਿਸ਼ਾਲ ਦਰਬਾਰ, ਧਾਰਮਿਕ ਸਮਾਗਮਾਂ ਦੀ ਹੋਵੇਗੀ ਸ਼ੁਰੂਆਤ ਅਗਲੀ ਖ਼ਬਰ ‘ ਆਪ’ ਯੂਥ ਵਿੰਗ ਦੇ ਸੂਬਾ ਸਕੱਤਰ ਹੈਰੀ ਮੁਖਮੈਲਪੁਰ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।