03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਸਰਕਾਰੀ ਪ੍ਰਾਇਮਰੀ ਸਕੂਲ ਪੇਧਨ ਵਿਖੇ ਕੂੜਾ - ਕਰਕਟ ਪ੍ਰਬੰਧਨ ਸੰਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਭਾਦਸੋਂ, 2 ਅਕਤੂਬਰ (ਪ੍ਰਦੀਪ ਦੰਦਰਾਲਾ)- ਸਰਕਾਰੀ ਪ੍ਰਾਇਮਰੀ ਸਕੂਲ ਪੇਧਨ ਵਿਖੇ ਰਾਊਂਡਗਲਾਸ ਫਾਊਂਡੇਸ਼ਨ ਵਲੋਂ ਕੂੜਾ ਪ੍ਰਬੰਧਨ ਸੰਬੰਧੀ ਵਿਸ਼ੇਸ਼ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ। ਇਸ ਮੌਕੇ ਭਰਪੂਰ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਵਿਦਿਆਰਥੀਆਂ ਨੂੰ ਗਿੱਲੇ ਤੇ ਸੁੱਕੇ ਕੂੜੇ ਦੀ ਸਹੀ ਪਛਾਣ, ਵੱਖ-ਵੱਖ ਕਰਨ ਤੇ ਢੁਕਵੇਂ ਢੰਗ ਨਾਲ ਨਿਪਟਾਰੇ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਅਜੀਤ ਡੈਸਕ 03-10-2026
ਭਾਦਸੋਂ, 2 ਅਕਤੂਬਰ (ਪ੍ਰਦੀਪ ਦੰਦਰਾਲਾ)- ਸਰਕਾਰੀ ਪ੍ਰਾਇਮਰੀ ਸਕੂਲ ਪੇਧਨ ਵਿਖੇ ਰਾਊਂਡਗਲਾਸ ਫਾਊਂਡੇਸ਼ਨ ਵਲੋਂ ਕੂੜਾ ਪ੍ਰਬੰਧਨ ਸੰਬੰਧੀ ਵਿਸ਼ੇਸ਼ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ। ਇਸ ਮੌਕੇ ਭਰਪੂਰ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਵਿਦਿਆਰਥੀਆਂ ਨੂੰ ਗਿੱਲੇ ਤੇ ਸੁੱਕੇ ਕੂੜੇ ਦੀ ਸਹੀ ਪਛਾਣ, ਵੱਖ-ਵੱਖ ਕਰਨ ਤੇ ਢੁਕਵੇਂ ਢੰਗ ਨਾਲ ਨਿਪਟਾਰੇ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਕੂੜੇ ਨੂੰ ਸਰੋਤ ਪੱਧਰ ’ਤੇ ਹੀ ਅਲੱਗ ਕਰਨ ਤੇ ਸਾਫ਼-ਸੁਥਰਾ ਵਾਤਾਵਰਣ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬਲਾਕ ਭਾਦਸੋਂ-2 ਦੇ ਬੀ. ਪੀ. ਈ. ਓ. ਜਗਜੀਤ ਸਿੰਘ ਨੌਹਰਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਤੇ ਉਨ੍ਹਾਂ ਕੂੜਾ ਪ੍ਰਬੰਧਨ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਤੋਂ ਇਲਾਵਾ ਬੀ.ਆਰ.ਸੀ. ਭਾਦਸੋਂ-2 ਤੋਂ ਸਤਵੀਰ ਸਿੰਘ, ਸਰਕਾਰੀ ਪ੍ਰਾਇਮਰੀ ਸਕੂਲ ਪੇਧਨ ਦੇ ਹੈੱਡ ਟੀਚਰ ਹਰੀਸ਼ ਕੁਮਾਰ, ਐੱਸ. ਐੱਮ. ਸੀ. ਮੈਂਬਰਾਂ, ਅਧਿਆਪਕ ਜਗਦੀਪ ਸਿੰਘ ਤੇ ਅਮਨਦੀਪ ਕੌਰ ਸਮੇਤ ਸਕੂਲ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ। ਇਸ ਤੋਂ ਇਲਾਵਾ ਸਕੂਲ ਮੁਖੀ ਵਲੋਂ ਰਾਊਂਡਗਲਾਸ ਫਾਊਂਡੇਸ਼ਨ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਜਾਗਰੂਕਤਾ ਪ੍ਰੋਗਰਾਮ ਵਿਦਿਆਰਥੀਆਂ ’ਚ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਪਿਛਲੀ ਖ਼ਬਰ ਰੇਲਵੇ ਵਿਭਾਗ ਵਲੋਂ ਰੇਲਵੇ ਸਟੇਸ਼ਨ ’ ਤੇ ਸੇਵਾ ਭਾਰਤੀ ਦੇ ਸਹਿਯੋਗ ਨਾਲ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਅਗਲੀ ਖ਼ਬਰ ਵਿਅਕਤੀ ਦੇ ਕੱਪੜੇ ਪਾੜੇ ਤੇ ਕੁੱਟ ਕੇ ਕੀਤਾ ਪਿੰਜਰੇ ’ ਚ ਬੰਦ , ਮਾਰਕੁਟਾਈ ਦੀ ਵੀਡੀਓ ਕੀਤੀ ਵਾਇਰਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।