10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਸ਼ੋਅ-ਰੂਮਾਂ ’ਤੇ ਨਾਜਾਇਜ਼ ਕਬਜ਼ਾ ਕਰਨ ਤੇ ਕਰੋੜਾਂ ਦੀ ਠੱਗੀ ਮਾਰਨ ’ਤੇ 3 ਖ਼ਿਲਾਫ਼ ਕੇਸ ਦਰਜ

ਸਨੌਰ, 9 ਨਵੰਬਰ (ਮੋਹਨ ਸਿੰਘ ਭੱਟੀ)-ਥਾਣਾ ਸਨੌਰ ਦੀ ਪੁਲਿਸ ਨੇ ਸ਼ੋਅਰੂਮ ਕਿਰਾਏ ’ਤੇ ਦੇਣ ਦੇ ਨਾਂਅ ’ਤੇ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ, ਸਮਝੌਤੇ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਤੇ ਨਾਜਾਇਜ਼ ਕਬਜ਼ਾ ਕਰਨ ਦੇ ਦੋਸ਼ਾਂ ਤਹਿਤ ਗ੍ਰੇਟਰ ਨੋਇਡਾ (ਯੂ. ਪੀ.)

ਅਜੀਤ ਡੈਸਕ 10-11-2026
ਸਨੌਰ, 9 ਨਵੰਬਰ (ਮੋਹਨ ਸਿੰਘ ਭੱਟੀ)-ਥਾਣਾ ਸਨੌਰ ਦੀ ਪੁਲਿਸ ਨੇ ਸ਼ੋਅਰੂਮ ਕਿਰਾਏ ’ਤੇ ਦੇਣ ਦੇ ਨਾਂਅ ’ਤੇ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ, ਸਮਝੌਤੇ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਤੇ ਨਾਜਾਇਜ਼ ਕਬਜ਼ਾ ਕਰਨ ਦੇ ਦੋਸ਼ਾਂ ਤਹਿਤ ਗ੍ਰੇਟਰ ਨੋਇਡਾ (ਯੂ. ਪੀ.) ਵਾਸੀ ਤਿੰਨ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਸੰਗੀਨ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਅੰਕੁਰ ਸਿੰਗਲਾ, ਵਾਸੀ ਘੁੰਮਣ ਨਗਰ, ਸਰਹਿੰਦ ਰੋਡ ਪਟਿਆਲਾ ਨੇ ਪੁਲਿਸ ਕੋਲ ਦਰਖ਼ਾਸਤ ਨੰਬਰ 9218 (ਪੇਸ਼ੀ 7 ਅਕਤੂਬਰ 2026) ਰਾਹੀਂ ਸ਼ਿਕਾਇਤ ਦਰਜ ਕਰਵਾਈ ਸੀ। ਮੁੱਦਈ ਮੁਤਾਬਿਕ ਉਸ ਨੇ ਆਪਣੇ 6 ਸ਼ੋਅਰੂਮ ਕਿਰਾਏ ’ਤੇ ਦੇਣ ਲਈ ਮੁਲਜ਼ਮਾਂ ਨਾਲ ਬਕਾਇਦਾ ਲਿਖਤੀ ਸਮਝੌਤਾ ਕੀਤਾ ਸੀ। ਇਸ ਸਮਝੌਤੇ ਤਹਿਤ ਸਾਈਟ ਡਿਵੈਲਪਮੈਂਟ ਵਾਸਤੇ ਉਸ ਨੇ ਮੁਲਜ਼ਮਾਂ ਨੂੰ 1,00,57,100 ਰੁਪਏ ਦਿੱਤੇ ਸਨ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਸਮਝੌਤੇ ਦੀਆਂ ਸ਼ਰਤਾਂ ਮੁਤਾਬਿਕ ਮੁਲਜ਼ਮਾਂ ਵਲੋਂ ਉਕਤ ਸ਼ੋਅ-ਰੂਮਾਂ ਵਿਚ ਜਿੰਮ/ਕੈਫ਼ੇ ਦਾ ਕਾਰੋਬਾਰ ਸ਼ੁਰੂ ਕੀਤਾ ਜਾਣਾ ਸੀ ਅਤੇ ਸਮਝੌਤੇ ਅਨੁਸਾਰ ਮੁੱਦਈ ਨੂੰ 1,80,00,000 ਰੁਪਏ ਅਦਾ ਕੀਤੇ ਜਾਣੇ ਸਨ। ਪਰ ਮੁਲਜ਼ਮਾਂ ਵਲੋਂ ਨਾ ਤਾਂ ਸ਼ੋਅ-ਰੂਮਾਂ ਵਿਚ ਜਿੰਮ/ਕੈਫ਼ੇ ਦਾ ਕੰਮ ਸ਼ੁਰੂ ਕੀਤਾ ਤੇ ਨਾ ਹੀ ਤੈਅ ਸ਼ੁਦਾ 1.80 ਕਰੋੜ ਰੁਪਏ ਦੀ ਰਕਮ ਦਿੱਤੀ ਗਈ। ਇਸ ਦੇ ਉਲਟ, ਮੁਲਜ਼ਮਾਂ ਨੇ ਆਪਸ ’ਚ ਮਿਲੀਭੁਗਤ ਕਰਕੇ ਸ਼ੋ-ਰੂਮਾਂ ’ਤੇ ਨਾਜਾਇਜ਼ ਕਬਜ਼ਾ ਜਮਾ ਲਿਆ। ਇਸ ਸੰਬੰਧੀ ਥਾਣਾ ਸਨੌਰ ਦੀ ਪੁਲਿਸ ਨੇ ਪੜਤਾਲ ਮਗਰੋਂ ਹਰਮੀਤ ਸਿੰਘ ਵਾਸੀ ਗ੍ਰੇਟਰ ਨੋਇਡਾ (ਯੂ. ਪੀ.), ਹਰਪ੍ਰੀਤ ਸਿੰਘ ਤੇ ਗਗਨਦੀਪ ਕੌਰ ਵਾਸੀਆਨ ਹਾਲ ਗੌਤਮ ਬੁੱਧ ਨਗਰ (ਯੂ. ਪੀ.) ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ।
ਪਿਛਲੀ ਖ਼ਬਰ ਵਿਸ਼ਵਕਰਮਾ ਦਿਵਸ ਮਿਹਨਤ, ਹੁਨਰ ਅਤੇ ਇਮਾਨਦਾਰੀ ਦਾ ਸੰਦੇਸ਼ ਦਿੰਦਾ ਹੈ – ਇੰਦਰਜੀਤ ਸਿੰਘ ਸੰਧੂ ਅਗਲੀ ਖ਼ਬਰ ਜ਼ਮੀਨੀ ਵਿਵਾਦ ਨੂੰ ਲੈ ਕੇ 4 ਨਾਮਜ਼ਦ ਤੇ 15-20 ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।