08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਜਗਮੀਤ ਸਿੰਘ ਬਰਾੜ ਨੇ ਭਾਜਪਾ ਲੀਡਰਸ਼ਿਪ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ

ਅਜੀਤ ਡੈਸਕ 25-01-2026
ਸ੍ਰੀ ਮੁਕਤਸਰ ਸਾਹਿਬ, 24 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸਾਬਕਾ ਲੋਕ ਸਭਾ ਮੈਂਬਰ ਜਗਮੀਤ ਸਿੰਘ ਬਰਾੜ ਤੇ ਸਾਬਕਾ ਵਿਧਾਇਕ ਰਿਪਜੀਤ ਸਿੰਘ ਬਰਾੜ ਜੋ ਪਿਛਲੇ ਦਿਨੀਂ ਭਾਜਪਾ 'ਚ ਸ਼ਾਮਿਲ ਹੋਏ ਸਨ | ਉਨ੍ਹਾਂ ਅੱਜ ਸ੍ਰੀ ਮੁਕਤਸਰ ਸਾਹਿਬ ਦੀ ਭਾਜਪਾ ਲੀਡਰਸ਼ਿਪ ਨਾਲ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਅਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਮੱਥਾ ਟੇਕਿਆ | ਉਨ੍ਹਾਂ ਕੁਝ ਸਮਾਂ ਕੀਰਤਨ ਸਰਵਣ ਕੀਤਾ | ਸ. ਬਰਾੜ ਨੇ ਕਿਹਾ ਕਿ ਉਹ ਇਕ ਵਰਕਰ ਦੇ ਰੂਪ ਵਿਚ ਆਪਣੇ ਭਰਾ ਸਮੇਤ ਭਾਜਪਾ 'ਚ ਬਿਨਾਂ ਸ਼ਰਤ ਸ਼ਾਮਿਲ ਹੋਏ ਹਨ | ਉਨ੍ਹਾਂ ਕਿਹਾ ਕਿ ਪੁਸ਼ਤ ਦਰ ਪੁਸ਼ਤ ਇਸ ਪਵਿੱਤਰ ਧਰਤੀ ਤੋਂ ਆਸ਼ੀਰਵਾਦ ਮਿਲਿਆ ਹੈ | ਮੈਨੂੰ ਲੀਡਰਸ਼ਿਪ ਨੇ ਪਾਰਟੀ 'ਚ ਸ਼ਾਮਿਲ ਕਰਕੇ ਬਹੁਤ ਮਾਣ ਦਿੱਤਾ ਹੈ | ਉਨ੍ਹਾਂ ਕਿਹਾ ਕਿ ਮੈਂ ਸਮੂਹ ਲੀਡਰਸ਼ਿਪ ਦਾ ਧੰਨਵਾਦ ਕਰਦਾ ਹਾਂ | ਉਨ੍ਹਾਂ ਕਿਹਾ ਕਿ ਇਸ ਮੌਕੇ ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ, ਰਾਜੇਸ਼ ਗੋਰਾ ਪਠੇਲਾ, ਗੁਰਚਰਨ ਸਿੰਘ ਸੰਧੂ ਤੇ ਪੁਸ਼ਪਿੰਦਰ ਸਿੰਘ ਭੰਡਾਰੀ ਸਮੇਤ ਸਾਰੇ ਸ਼ਾਮਿਲ ਹਨ ਅਤੇ ਇੱਥੋਂ ਦੇ ਸਾਰੇ ਪਰਿਵਾਰਾਂ ਨੇ ਹਮੇਸ਼ਾ ਰਾਜਨੀਤੀ ਵਿਚ ਵਿਚਰਦਿਆਂ ਕਦੇ ਵੀ ਕੁੜੱਤਣ ਪੈਦਾ ਨਹੀਂ ਹੋਣ ਦਿੱਤੀ | ਉਨ੍ਹਾਂ ਕਿਹਾ ਕਿ ਅਸੀਂ ਸਭ ਮਿਲ ਕੇ ਪੰਜਾਬ ਤੇ ਆਪਣੇ ਇਲਾਕੇ ਦੀ ਤਰੱਕੀ ਤੇ ਬਿਹਤਰੀ ਲਈ ਕੰਮ ਕਰਾਂਗੇ | ਇਸ ਸਮੇਂ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਜਗਮੀਤ ਸਿੰਘ ਬਰਾੜ ਅਤੇ ਹੋਰ ਆਗੂਆਂ ਨੂੰ ਧਾਰਮਿਕ ਪੁਸਤਕਾਂ ਦਾ ਸੈੱਟ ਮੀਤ ਮੈਨੇਜਰ ਕੁਲਵੰਤ ਸਿੰਘ ਵਲੋਂ ਭੇਟ ਕੀਤਾ ਗਿਆ | ਇਸ ਮੌਕੇ ਸਾਬਕਾ ਵਿਧਾਇਕ ਰਿਪਜੀਤ ਸਿੰਘ ਬਰਾੜ, ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ, ਰਾਜੇਸ਼ ਗੋਰਾ ਪਠੇਲਾ ਸਾਬਕਾ ਜ਼ਿਲ੍ਹਾ ਪ੍ਰਧਾਨ ਭਾਜਪਾ, ਗੁਰਚਰਨ ਸਿੰਘ ਸੰਧੂ ਸੂਬਾ ਜਨਰਲ ਸਕੱਤਰ ਕਿਸਾਨ ਮੋਰਚੇ ਭਾਜਪਾ, ਕਰਤਾਰ ਸਿੰਘ ਸਿੱਖਾਂਵਾਲਾ, ਰਾਕੇਸ਼ ਧੀਂਗੜਾ, ਪੁਸ਼ਪਿੰਦਰ ਸਿੰਘ ਭੰਡਾਰੀ, ਅਰਮਾਨਜੋਤ ਸਿੰਘ ਬਰਾੜ, ਰਵਿੰਦਰ ਕਟਾਰੀਆ, ਨਵਦੀਪ ਸਿੰਘ ਬਿੱਲੂ ਵਾਲੀਆ, ਹਰਦੀਪ ਸਿੰਘ ਤੱਬੀ, ਅਖਿਲ ਭਾਰਤੀ, ਸ਼ਮਿੰਦਰ ਸਿੰਘ ਸੇਖੋਂ, ਹਰਮੀਤ ਸਿੰਘ ਮੌੜ, ਨਵੀਨ ਨਵੀ ਮੋਰਵਾਲ, ਹਰਫੂਲ ਸਿੰਘ ਹਰੀਕੇ, ਸਾਧੂ ਸਿੰਘ ਸੇਖੋਂ, ਸ਼ੇਖਰ ਕਾਲੜਾ, ਸੁਖਬੰਸ ਸਿੰਘ ਚਹਿਲ, ਗੁਰਸੇਵਕ ਸਿੰਘ ਰੋੜਾਂਵਾਲਾ, ਸਤਵੰਤ ਸਿੰਘ ਔਲਖ, ਅਜੈਬ ਸਿੰਘ ਗੋਂਦਾਰਾ, ਮਹਿੰਦਰ ਸਿੰਘ ਢਿੱਲੋਂ ਕੋਟਫੱਤਾ, ਕੁਲਵਿੰਦਰ ਸਿੰਘ ਕੋਟਫੱਤਾ, ਕੁਲਵੰਤ ਸਿੰਘ ਮਾਨ, ਬਲਵਿੰਦਰ ਸਿੰਘ ਬਰਾੜ ਮਲੋਟ, ਸਰਬਜਿੰਦਰ ਸਿੰਘ ਸੇਖੋਂ, ਬਲਕਾਰ ਸਿੰਘ ਦੌਲਾ, ਦੁਰੇਸ਼ ਕੁਮਾਰ ਕਾਲਾ, ਲਾਭ ਸਿੰਘ ਮੌੜ, ਸਾਬਕਾ ਕੌਂਸਲਰ ਲਾਲਾ ਬਰਾੜ ਜੈਤੋ, ਜਗਸੀਰ ਸਿੰਘ ਰਿਟਾ. ਇੰਸਪੈਕਟਰ, ਗੰਸੀ ਸਿੰਘ ਭੱਟੀਵਾਲਾ, ਡਿਪਟੀ ਸਿੰਘ, ਬੌਬੀ ਭੰਗਚੜੀ, ਅਜਵਿੰਦਰ ਸਿੰਘ ਮੋਂਗਾ, ਸਤੀਸ਼ ਮੋਂਗਾ ਮਲੋਟ, ਗੁਰਮੀਤ ਸਿੰਘ, ਹਰਕੇਵਲ ਸਿੰਘ ਹਰੀਕੇ, ਗੁਰਮੀਤ ਸਿੰਘ, ਜਗਸੀਰ ਸਿੰਘ ਸੰਗੂਧੌਣ, ਸੂਬਾ ਸਿੰਘ, ਜੋਗਿੰਦਰ ਸਿੰਘ ਚੜੇਵਾਨ, ਹਰਦੇਵ ਸਿੰਘ ਰਹੂੜਿਆਂਵਾਲੀ, ਨੱਥਾ ਸਿੰਘ ਭਲਾਈਆਣਾ, ਜਸਪਾਲ ਸਿੰਘ ਢਿੱਲੋਂ ਚੱਕ ਜਵਾਹਰੇਵਾਲਾ, ਸ਼ਿਵਰਾਜ ਸਿੰਘ ਰਾਜ ਚਹਿਲ, ਗੁਰਮੀਤ ਸਿੰਘ ਬਰਾੜ ਸੰਗੂਧੌਣ, ਵਿਸ਼ਾਲ ਕਮਰਾ, ਮੌਜੀ ਮੋਂਗਾ ਮਲੋਟ, ਐਡਵੋਕੇਟ ਜਸਵੀਰ ਕੌਰ ਬਰਾੜ, ਬਿੱਲੂ ਕਟਾਰੀਆ, ਰਾਜੇਸ਼ਵਰ ਸਿੰਘ ਗੋਰਾ ਬਰਾੜ, ਪਾਲਾ ਸਿੰਘ ਖੱਪਿਆਂਵਾਲੀ, ਰਣਜੀਤ ਸਿੰਘ ਭਾਗ ਸਿੰਘ ਵਾਲਾ, ਐਡਵੋਕੇਟ ਜਗਪ੍ਰੀਤ ਗਿਰਧਰ, ਐਡਵੋਕੇਟ ਵਿਸ਼ਵਦੀਪ ਸਿੰਘ ਸਿੱਧੂ, ਬਲਜੀਤ ਸਿੰਘ ਭੁੱਟੀਵਾਲਾ, ਪ੍ਰਦੀਪ ਸ਼ਰਮਾ, ਲਛਮਣ ਦਾਸ, ਗਿਆਨ ਸਿੰਘ ਬਾਂਮ, ਮੋਹਨ ਲਾਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੰਚਾਇਤ ਵਿਕਾਸ ਸਕੱਤਰਾਂ ਨੇ ਨੋਟੀਫਿਕੇਸ਼ਨ ਜਾਰੀ ਹੋਣ 'ਤੇ ਸੂਬਾ ਸਰਕਾਰ ਦਾ ਕੀਤਾ ਧੰਨਵਾਦ ਅਗਲੀ ਖ਼ਬਰ ਪਿੰਡ ਲੰਬੀ ਦੇ ਪੁਲ ਹੇਠ ਬੈਠੇ ਦੁਕਾਨਦਾਰਾਂ ਨੂੰ ਪੁਲਿਸ ਨੇ ਹਟਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।