08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਪਿੰਡ ਲੰਬੀ ਦੇ ਪੁਲ ਹੇਠ ਬੈਠੇ ਦੁਕਾਨਦਾਰਾਂ ਨੂੰ ਪੁਲਿਸ ਨੇ ਹਟਾਇਆ

ਅਜੀਤ ਡੈਸਕ 25-01-2026
ਲੰਬੀ, 24 ਜਨਵਰੀ (ਮੇਵਾ ਸਿੰਘ)-ਥਾਣਾ ਲੰਬੀ ਦੀ ਪੁਲਿਸ ਵਲੋਂ ਨੈਸ਼ਨਲ ਹਾਈਵੇਅ ਨੰਬਰ 9 ਪਿੰਡ ਲੰਬੀ ਵਿਖੇ ਬਣੇ ਓਵਰਬਿ੍ਜ ਦੇ ਹੇਠਲੇ ਪਾਸੇ ਆਪਣੀ ਰੋਜੀ-ਰੋਟੀ ਕਮਾਉਣ ਲਈ ਬੈਠੇ ਸਬਜ਼ੀਆਂ, ਫ਼ਲਾਂ ਤੇ ਹੋਰ ਛੋਟੇ ਵੱਡੇ ਦੁਕਾਨਦਾਰਾਂ ਨੂੰ ਪੁਲ ਥੱਲਿਓਾ ਇਕ ਵਾਰ ਉਠਾ ਦਿੱਤਾ ਗਿਆ | ਜਾਣਕਾਰੀ ਦਿੰਦਿਆਂ ਥਾਣਾ ਲੰਬੀ ਦੇ ਐੱਸ.ਐੱਚ.ਓ. ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਆਮ ਲੋਕਾਂ ਵਲੋਂ ਉਨ੍ਹਾਂ ਕੋਲ ਕਈ ਸ਼ਿਕਾਇਤਾਂ ਪੁਲ ਥੱਲੇ ਬੈਠੇ ਦੁਕਾਨਦਾਰਾਂ ਨੂੰ ਉਠਾਉਣ ਵਾਸਤੇ ਪਹੁੰਚੀਆਂ ਸਨ | ਉਨ੍ਹਾਂ ਇਨ੍ਹਾਂ ਸਾਰਿਆਂ ਨੂੰ ਕਈ ਵਾਰ ਆਖਿਆ ਕਿ ਉਹ ਆਪਣੇ ਕੰਮ-ਧੰਦੇ ਲਈ ਕੋਈ ਬਦਲਵੀਂ ਥਾਂ ਦਾ ਇੰਤਜਾਮ ਕਰਨ, ਕਿਉਂਕਿ ਪੁਲ ਥੱਲੇ ਭੀੜ ਹੋਣ 'ਤੇ ਵਾਹਨਾਂ ਦੇ ਇਧਰੋਂ-ਉਧਰੋਂ ਲੰਘਣ ਕਾਰਨ ਹਰ ਵਕਤ ਐਕਸੀਡੈਂਟ ਹੋਣ ਦਾ ਡਰ ਬਣਿਆ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਉਹ ਕਿਸੇ ਦੀ ਰੋਜੀ-ਰੋਟੀ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ, ਪਰ ਉਹ ਵੀ ਹੁਕਮ ਵਿਚ ਬੱਝੇ ਹਨ ਤੇ ਟ੍ਰੈਫ਼ਿਕ ਨਿਰਵਿਘਨ ਚਲਾਉਣਾ ਉਨ੍ਹਾਂ ਡਿਊਟੀ ਬਣਦੀ ਹੈ | ਇਸ ਪੁਲ ਥੱਲਿਓਾ ਦੁਕਾਨਦਾਰਾਂ ਨੂੰ ਹਟਾਉਣ ਕਾਰਨ ਭਾਕਿਯੂ (ਸਿੱਧੂਪੁਰ) ਦੇ ਆਗੂਆਂ ਵਲੋਂ ਆਮ ਲੋਕਾਂ ਨੂੰ ਨਾਲ ਲੈ ਕੇ ਧਰਨਾ ਲਾਇਆ ਗਿਆ | ਜਿਸ ਤੋਂ ਬਾਅਦ ਪੁਲਿਸ ਨੇ ਮੁਸਤੈਦੀ ਵਰਤਦਿਆਂ ਓਵਰਬਿ੍ਜ ਦੇ ਹੇਠਲੇ ਪਾਸੇ ਦੁਕਾਨਦਾਰਾਂ ਵਲੋਂ ਰੱਖੇ ਸਾਮਾਨ ਨੂੰ ਪਾਸੇ ਕਰਵਾਇਆ | ਜ਼ਿਕਰ ਕਰਨਾ ਬਣਦਾ ਹੈ ਕਿ ਓਵਰਬਿ੍ਜ ਬਣਨ ਤੋਂ ਪਹਿਲਾਂ ਉਕਤ ਦੁਕਾਨਦਾਰ ਨੈਸ਼ਨਲ ਹਾਈਵੇਅ ਦੇ ਆਸਪਾਸ ਆਪਣੀਆਂ ਰੇਹੜੀਆਂ ਵਗੈਰਾ ਲਗਾਉਂਦੇ ਸਨ ਤੇ ਉਸ ਸਮੇਂ ਕਈ ਹਾਦਸੇ ਸਮੇਂ-ਸਮੇਂ 'ਤੇ ਹੋ ਜਾਂਦੇ ਸਨ, ਪ੍ਰੰਤੂ ਨੈਸ਼ਨਲ ਹਾਈਵੇਅ ਤੇ ਓਵਰਬਿ੍ਜ ਬਣਨ ਕਰਕੇ ਵੀ ਦੁਕਾਨਦਾਰਾਂ ਦੀ ਮੁਸ਼ਕਿਲ ਹੱਲ ਨਹੀਂ ਹੋਈ | ਕਈ ਦੁਕਾਨਦਾਰਾਂ ਨੇ ਚਿੰਤਤ ਹੁੰਦੇ ਆਖਿਆ ਕਿ ਇਕ ਤਾਂ ਪਹਿਲਾਂ ਵਨਵੇ ਤੇ ਓਵਰਬਿ੍ਜ ਬਣਨ ਕਰਕੇ ਪਿੰਡ ਲੰਬੀ 2 ਹਿੱਸਿਆਂ ਵਿਚ ਵੰਡਿਆ ਗਿਆ ਤੇ ਉਨ੍ਹਾਂ ਦੀ ਰੋਜੀ-ਰੋਟੀ ਦਾ ਵਸੀਲਾ ਖ਼ਤਮ ਹੋਣ ਕਿਨਾਰੇ ਪਹੁੰਚ ਗਿਆ ਹੈ | ਉਹ ਹੁਣ ਕਰਨ 'ਤੇ ਕੀ ਕਰਨ ਅਤੇ ਕਿੱਥੇ ਜਾ ਕੇ ਆਪਣੀ ਰੋਜੀ-ਰੋਟੀ ਕਮਾਉਣ |
ਪਿਛਲੀ ਖ਼ਬਰ ਜਗਮੀਤ ਸਿੰਘ ਬਰਾੜ ਨੇ ਭਾਜਪਾ ਲੀਡਰਸ਼ਿਪ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਗਲੀ ਖ਼ਬਰ ਡੀ.ਆਰ.ਐੱਸ. ਕਾਨਵੈਂਟ ਸਕੂਲ ਕਾਉਣੀ ਵਿਖੇ ਸਾਲਾਨਾ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।