07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਯੂਨੀਵਰਸਿਟੀ ਕਾਲਜ ਵਿਖੇ ਰੁਜ਼ਗਾਰ ਚੋਣ ਪ੍ਰਕਿਰਿਆ ਸਫ਼ਲਤਾ ਪੂਰਵਕ ਸਮਾਪਤ

ਅਜੀਤ ਡੈਸਕ 22-02-2026
ਜੈਤੋ, 21 ਫ਼ਰਵਰੀ (ਗੁਰਚਰਨ ਸਿੰਘ ਗਾਬੜੀਆ, ਗੁਰਮੀਤਪਾਲ ਰੋੜੀਕਪੂਰਾ)- ਯੂਨੀਵਰਸਿਟੀ ਕਾਲਜ ਜੈਤੋ ਦੀ ਪ੍ਰੋ. ਗੁਰਦਿਆਲ ਸਿੰਘ ਲਾਇਬ੍ਰੇਰੀ 'ਚ ਰੁਜ਼ਗਾਰ ਚੋਣ ਪ੍ਰਕਿਰਿਆ ਸਫਲਤਾ ਪੂਰਵਕ ਸਮਾਪਤ ਹੋਈ | ਇਸ ਚੋਣ ਪ੍ਰਕਿਰਿਆ ਦੌਰਾਨ ਯੋਗ ਉਮੀਦਵਾਰਾਂ ਦੇ ਸਾਕਸ਼ਾਤਕਾਰ ਅਤੇ ਯੋਗਤਾ ਦੀ ਪੜਤਾਲ ਕੀਤੀ ਗਈ | ਚੋਣ ਕਮੇਟੀ ਵਲੋਂ ਪ੍ਰਾਪਤ ਅਰਜ਼ੀਆਂ ਦੀ ਸਮੀਖਿਆ ਅਤੇ ਇੰਟਰਵਿਊ ਉਪਰੰਤ ਕੰਪਿਊਟਰ ਫ਼ੈਕਲਟੀ ਵਜੋਂ ਮੁਸਕਾਨ ਸਿੰਗਲਾ ਅਤੇ ਅਕਾਉਂਟਸ ਕਲਰਕ ਵਜੋਂ ਤਰੁਣ ਦੀ ਚੋਣ ਕੀਤੀ ਗਈ | ਕਾਲਜ ਪ੍ਰਬੰਧਕ ਮੰਡਲ ਨੇ ਚੁਣੇ ਗਏ ਉਮੀਦਵਾਰਾਂ ਨੂੰ ਮੁਬਾਰਕਬਾਦ ਦਿੱਤੀ ਗਈ | ਪ੍ਰਕਿਰਿਆ ਦੌਰਾਨ ਬੀ.ਸੀ.ਏ. ਦੇ ਚਾਰ ਅਤੇ ਬੀ.ਕਾਮ ਦੇ ਛੇ ਵਿਦਿਆਰਥੀਆਂ ਨੂੰ ਸ਼ਾਰਟ ਲਿਸਟ ਕੀਤਾ ਗਿਆ ਸੀ | ਇੰਟਰਵਿਊ ਕਮੇਟੀ 'ਚ ਕਾਲ ਸੀ ਕੰਪਿਊਟਰ ਐਜੂਕੇਸ਼ਨ ਸੈਂਟਰ ਕੋਟਕਪੂਰਾ ਦੇ ਸੀ.ਐਮ.ਡੀ ਜਤਿੰਦਰ ਚਾਵਲਾ ਅਤੇ ਸੈਂਟਰ ਮੈਨੇਜਰ ਸਿਮਰਜੀਤ ਸ਼ਾਮਿਲ ਸਨ | ਪ੍ਰੋ. ਵਿਸ਼ਾਲ ਸਿੰਗਲਾ ਅਤੇ ਪ੍ਰੋ. ਸੁਮਨ ਨੇ ਇੰਟਰਵਿਊ ਦੌਰਾਨ ਪੂਰਾ ਸਹਿਯੋਗ ਦਿੱਤਾ | ਡਾ. ਪਰਮਿੰਦਰ ਸਿੰਘ ਤੱਗੜ, ਡਾ. ਸੁਭਾਸ਼ ਚੰਦਰ ਅਤੇ ਇੰਜੀ. ਅਰਸ਼ਦੀਪ ਬਰਾੜ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ | ਡਾ. ਸਮਰਾਟ ਖੰਨਾ, ਡਾ. ਰਾਜੀਵ ਕਪੂਰ ਅਤੇ ਅਭਿਤ ਜਿੰਦਲ ਨੇ ਇਸ ਉਪਰਾਲੇ ਸੰਬੰਧੀ ਦੱਸਿਆ ਕਿ ਇਸ ਤਰ੍ਹਾਂ ਦੇ ਪਲੇਸਮੈਂਟ ਸੈਲ ਕੈਂਪ ਕਾਲਜ 'ਚ ਲਗਾਤਾਰ ਲਗਦੇ ਰਹਿਣਗੇ |
ਪਿਛਲੀ ਖ਼ਬਰ ਪੰਜਾਬ ਦੇ ਰਾਜਪਾਲ ਨਾਲ ਨਿੰਦਰ ਘੁਗਿਆਣਵੀ ਨੇ ਕੀਤੀ ਮੁਲਾਕਾਤ ਅਗਲੀ ਖ਼ਬਰ ਨਾਵਲਕਾਰ ਗੁਰਦਿਆਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੇਖਿਆ ਨਾਟਕ 'ਬੰਦੇ ਬਣੋ ਬੰਦੇ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।