08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਆਈ.ਆਈ.ਐੱਲ. ਕੰਪਨੀ ਨੇ ਸਟੀਵਰਡ ਦਿਵਸ ਮਨਾਇਆ

ਅਜੀਤ ਡੈਸਕ 22-02-2026
ਦੋਦਾ, 21 ਫ਼ਰਵਰੀ (ਰਵੀਪਾਲ)-ਦੇਸ਼ ਦੀ ਕ੍ਰਿਸ਼ੀ ਨਿਰਮਾਤਾ ਕੰਪਨੀ ਇਨਸੈਕਟੀਸਾਈਡਜ਼ (ਇੰਡੀਆ) ਲਿਮਟਿਡ ਜੋ ਕਿ ਟਰੈਕਟਰ ਬ੍ਰਾਂਡ ਨਾਲ ਮਸ਼ਹੂਰ ਹੈ, ਵਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਡੇਰਾ ਬਾਬਾ ਧਿਆਨ ਦਾਸ ਦੋਦਾ ਵਿਖੇ ਉਤਪਾਦ ਸਟੀਵਰਡ ਦਿਵਸ ਮਨਾਇਆ ਗਿਆ, ਜਿਸ 'ਚ ਅਗਾਂਹਵਧੂ ਕਿਸਾਨਾਂ ਨੇ ਭਾਗ ਲਿਆ | ਇਸ ਮੌਕੇ ਕੰਪਨੀ ਦੇ ਬਲਕਰਨ ਸਿੰਘ ਤੇ ਬੂਟਾ ਸਿੰਘ ਨੇ ਕਿਸਾਨਾਂ ਨੂੰ ਖੇਤੀ ਨਾਲ ਸੰਬੰਧਿਤ ਮਿੱਟੀ, ਪਾਣੀ, ਦਵਾਈਆਂ ਦੀ ਵਰਤੋਂ ਸੰਬੰਧੀ ਸਹੀ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ | ਉਨ੍ਹਾਂ ਦਵਾਈਆਂ ਦੀ ਸੁਰੱਖਿਆ ਲਈ ਵੀ ਵਿਸਥਾਰ ਨਾਲ ਜਾਗਰੂਕ ਕੀਤਾ | ਇਸ ਮੌਕੇ ਕੰਪਨੀ ਦੇ ਗੁਰਤੇਜ ਸਿੰਘ ਬਰਾੜ ਤੋਂ ਇਲਾਵਾ ਤੇਜਾ ਸਿੰਘ ਬਰਾੜ, ਨੰਬਰਦਾਰ ਗੁਰਾਦਿੱਤਾ ਸਿੰਘ ਬਰਾੜ, ਹਰਨੇਕ ਸਿੰਘ ਪ੍ਰੇਮੀ, ਜੱਗਾ ਸਿੰਘ, ਜੋਵਿੰਦਰ ਸਿੰਘ ਲੁਹਾਰਾ, ਚਮਨਦੀਪ ਸਿੰਘ, ਭੋਲਾ ਸਿੰਘ, ਬਲਜੀਤ ਸਿੰਘ, ਜਗਮੀਤ ਸਿੰਘ, ਜਗਨੰਦਨ ਸ਼ਰਮਾ, ਬਿੱਕਰ ਸਿੰਘ, ਬਾਗ ਸਿੰਘ, ਲਾਲੀ ਸਿੰਘ, ਗੁਰਪ੍ਰੀਤ ਸਿੰਘ ਆਦਿ ਕਿਸਾਨ ਹਾਜ਼ਰ ਸਨ |
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਲਾਅ ਕਾਲਜ ਵਿਖੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਅਗਲੀ ਖ਼ਬਰ ਵਿਕਾਸ ਭਾਰਦਵਾਜ ਨਮਿਤ ਅੰਤਿਮ ਅਰਦਾਸ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।