11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਮੁਫ਼ਤ ਕੈਂਪ 'ਚ 49 ਵਿਅਕਤੀਆਂ ਦੀ ਕੀਤੀ ਜਾਂਚ

ਅਜੀਤ ਡੈਸਕ 04-03-2026
ਕੋਟਕਪੂਰਾ, 3 ਮਾਰਚ (ਮੋਹਰ ਸਿੰਘ ਗਿੱਲ)-ਅਰੋੜਵੰਸ਼ ਸਭਾ ਵਲੋਂ ਪ੍ਰਧਾਨ ਮਨਿੰਦਰ ਸਿੰਘ ਮਿੰਕੂ ਮੱਕੜ ਤੇ ਜਨਰਲ ਸਕੱਤਰ ਕਰਨੈਲ ਸਿੰਘ ਮੱਕੜ ਦੀ ਅਗਵਾਈ ਹੇਠ ਖੂਨ ਦੇ ਵੱਖ-ਵੱਖ ਮੁੱਢਲੇ ਟੈਸਟ ਤੇ ਈ.ਸੀ.ਜੀ. ਕਰਵਾਉਣ ਦੇ ਲਗਾਏ ਗਏ ਮੁਫ਼ਤ ਕੈਂਪ ਦੌਰਾਨ 49 ਵਿਅਕਤੀਆਂ ਨੇ ਆਪਣਾ ਚੈਕਅੱਪ ਕਰਵਾਇਆ | ਇੱਥੋਂ ਦੇ ਰਾਜਨ ਹਾਰਟ ਹਸਪਤਾਲ ਵਿਖੇ ਡਾ. ਰਾਜਨ ਸਿੰਗਲਾ ਤੇ ਛਾਬੜਾ ਕਲੀਨਿਕਲ ਲੈਬਾਰਟਰੀ ਦੇ ਸੰਚਾਲਕ ਡਾ. ਸੁਨੀਲ ਛਾਬੜਾ ਦੇ ਸਹਿਯੋਗ ਨਾਲ ਲਗਾਏ ਗਏ ਉਕਤ ਕੈਂਪ ਦੌਰਾਨ ਸੁਰਜੀਤ ਸਿੰਘ ਘੁਲਿਆਣੀ ਤੇ ਧਰਮਵੀਰ ਸਿੰਘ ਰਾਜੂ ਮੱਕੜ ਨੇ ਵਿਸ਼ੇਸ਼ ਸਹਿਯੋਗ ਦਿੱਤਾ | ਕਲੱਬ ਦੇ ਸਰਪ੍ਰਸਤ ਜਗਦੀਸ਼ ਛਾਬੜਾ ਤੇ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਕੈਂਪ ਦੌਰਾਨ ਡਾ. ਰਾਜਨ ਸਿੰਗਲਾ ਨੇ ਸੰਤੁਲਿਤ ਖ਼ੁਰਾਕ, ਕਸਰਤ, ਸਵੇਰ ਤੇ ਸ਼ਾਮ ਦੀ ਸੈਰ ਸਮੇਤ ਸਿਹਤ ਤੰਦਰੁਸਤੀ ਦੀ ਜਾਣਕਾਰੀ ਸਾਂਝੀ ਕਰਦਿਆਂ ਖੱਟੀਆਂ ਤੇ ਤਲੀਆਂ ਚੀਜਾਂ ਤੋਂ ਪ੍ਰਹੇਜ ਰੱਖਣ ਲਈ ਪ੍ਰੇਰਿਤ ਕੀਤਾ | ਡਾ. ਸੁਨੀਲ ਛਾਬੜਾ ਨੇ ਬੀ.ਪੀ, ਸ਼ੂਗਰ, ਗੈਸ, ਤੇਜਾਬ ਤੇ ਕਲੈਸਟਰੋਲ ਵਧਣ-ਘਟਣ ਨਾਲ ਹੋਣ ਵਾਲੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ | ਇਸ ਮੌਕੇ ਰਜਿੰਦਰ ਸਿੰਘ ਪੱਪੂ, ਗੁਰਮੀਤ ਸਿੰਘ ਮੱਕੜ, ਮਨਮੋਹਨ ਸਿੰਘ ਚਾਵਲਾ, ਅਮਰ ਸਿੰਘ ਮੱਕੜ, ਜਸਬੀਰ ਸਿੰਘ ਰਿੰਕੀ ਸੇਠੀ, ਅਵਤਾਰ ਸਿੰਘ ਮੱਕੜ, ਕੁਲਬੀਰ ਸਿੰਘ ਮੱਕੜ, ਨੰਬਰਦਾਰ ਸੁਖਵਿੰਦਰ ਸਿੰਘ ਪੱਪੂ, ਨਰਿੰਦਰ ਖੁਰਾਣਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਦਸਮੇਸ਼ ਡੈਂਟਲ ਕਾਲਜ ਤੇ ਹਸਪਤਾਲ ਵਿਖੇ ਦੰਦਾਂ ਦਾ ਜਾਂਚ ਕੈਂਪ 9 ਨੂੰ ਅਗਲੀ ਖ਼ਬਰ ਯੂਨੀਵਰਸਿਟੀ ਕਾਲਜ ਜੈਤੋ ਦਾ ਸਾਲਾਨਾ ਇਨਾਮ ਵੰਡ ਸਮਾਗਮ 2026 ਯਾਦਗਾਰੀ ਹੋ ਨਿੱਬੜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।