11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਦਸਮੇਸ਼ ਡੈਂਟਲ ਕਾਲਜ ਤੇ ਹਸਪਤਾਲ ਵਿਖੇ ਦੰਦਾਂ ਦਾ ਜਾਂਚ ਕੈਂਪ 9 ਨੂੰ

ਅਜੀਤ ਡੈਸਕ 04-03-2026
ਫ਼ਰੀਦਕੋਟ, 3 ਮਾਰਚ (ਜਸਵੰਤ ਸਿੰਘ ਪੁਰਬਾ)-ਦਸਮੇਸ਼ ਡੈਂਟਲ ਕਾਲਜ ਫ਼ਰੀਦਕੋਟ ਵਲੋਂ ਕੈਪਟਨ ਡਾ. ਪੂਰਨ ਸਿੰਘ ਦੀ ਨਿੱਘੀ ਯਾਦ 'ਚ ਦੰਦਾਂ ਦੇ ਬੀੜ ਲਗਾਉਣ ਦਾ ਕੈਂਪ 9 ਮਾਰਚ 2026 ਦਿਨ ਸੋਮਵਾਰ ਨੂੰ ਸਵੇਰੇ 9:30 ਵਜੇ ਤੋਂ ਬਾਅਦ ਦੁਪਹਿਰ 3:00 ਵਜੇ ਤੱਕ ਲਗਾਇਆ ਜਾਵੇਗਾ | ਕਾਲਜ ਦੇ ਡਾਇਰੈਕਟਰ ਡਾ. ਗੁਰਸੇਵਕ ਸਿੰਘ, ਜੁਆਇੰਟ ਡਾਇਰੈਕਟਰ ਸਵਰਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਕੈਂਪ 'ਚ ਮੁਫ਼ਤ 'ਚ ਨਕਾਰਾ ਦੰਦ ਕੱਢੇ ਜਾਣਗੇ, ਦੰਦਾਂ ਦੀ ਖੋਡਾਂ ਭਰੀਆਂ ਜਾਣਗੀਆਂ, ਦੰਦਾਂ ਦੀ ਸਫ਼ਾਈ ਕੀਤੀ ਜਾਵੇਗੀ, ਦੰਦਾਂ ਦੇ ਐਕਸ-ਰੇ ਅੱਧੇ ਰੇਟਾਂ 'ਤੇ ਕੀਤੇ ਜਾਣਗੇ | ਕੈਂਪ ਦੇ ਪਹਿਲੇ 100 ਮਰੀਜ਼ਾਂ ਦੇ ਮੁਫ਼ਤ ਬੀੜ ਲਗਾਏ ਜਾਣਗੇ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੰਦਾਂ ਦੇ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ | ਕਾਲਜ ਦੇ ਪਿ੍ੰਸੀਪਲ ਡਾ. ਐਮ. ਕੇ. ਸੁਨੀਲ ਨੇ ਦੱਸਿਆ ਕਿ ਕੈਂਪ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਨਾਲ ਮੁੰਕਮਲ ਕੀਤੀਆਂ ਜਾ ਰਹੀਆਂ ਹਨ |
ਪਿਛਲੀ ਖ਼ਬਰ ਵਿਵੇਕ ਸਕੂਲ ਬਰਗਾੜੀ ਵਿਖੇ ਵਿਦਾਇਗੀ ਸਮਾਗਮ ਅਗਲੀ ਖ਼ਬਰ ਮੁਫ਼ਤ ਕੈਂਪ 'ਚ 49 ਵਿਅਕਤੀਆਂ ਦੀ ਕੀਤੀ ਜਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।