03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਗੋਂਦਾਰਾ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਅਜੀਤ ਡੈਸਕ 29-03-2026
ਬਰਗਾੜੀ, 28 ਮਾਰਚ (ਗੋਂਦਾਰਾ)-ਬਰਗਾੜੀ ਨਿਵਾਸੀ ਟਕਸਾਲੀ ਅਕਾਲੀ ਆਗੂ ਰਣਜੀਤ ਸਿੰਘ ਗੋਂਦਾਰਾ ਕੈਨੇਡਾ, ਕੁਲਦੀਪ ਸਿੰਘ ਗੋਂਦਾਰਾ ਦੇ ਮਾਤਾ ਅਤੇ ਰਾਜਬਹਾਦਰ ਸਿੰਘ ਗੋਂਦਾਰਾ ਕੈਨੇਡਾ, ਜਤਿੰਦਰ ਸਿੰਘ ਗੋਂਦਾਰਾ ਕੈਨੇਡਾ ਅਤੇ ਬਲਬਹਾਦਰ ਸਿੰਘ ਗੋਂਦਾਰਾ ਦੇ ਸਤਿਕਾਰਤ ਦਾਦੀ ਮਾਤਾ ਮਹਿੰਦਰ ਕੌਰ ਗੋਂਦਾਰਾ ਪਤਨੀ ਸਵ. ਹਰੀ ਸਿੰਘ ਗੋਂਦਾਰਾ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ | ਗੋਂਦਾਰਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ | ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਉਨ੍ਹਾਂ ਕਿਹਾ ਕਿ ਗੋਂਦਾਰਾ ਪਰਿਵਾਰ ਇਸ ਗੱਲੋਂ ਪ੍ਰਸੰਸਾ ਦਾ ਪਾਤਰ ਹੈ ਜਿਸ ਨੇ ਮਾਤਾ ਦੀ ਬੇਹੱਦ ਸੇਵਾ ਕੀਤੀ ਜਿਸ ਦੀ ਬਦੌਲਤ ਉਹ 92 ਸਾਲ ਦੀ ਬਹੁਤ ਲੰਮੀ ਤੇ ਬੇਹੱਦ ਖੁਸ਼ਹਾਲ ਜ਼ਿੰਦਗੀ ਭੋਗ ਕਿ ਇਸ ਦੁਨੀਆਂ ਤੋਂ ਰੁਖਸਤ ਹੋਏ |
ਇਸ ਮੌਕੇ ਸਾਬਕਾ ਚੇਅਰਮੈਨ ਅਮਰਪ੍ਰੀਤ ਸਿੰਘ ਪਾਲੀ ਢਿੱਲੋਂ, ਜਗਸੀਰ ਸਿੰਘ ਜੱਗਾ ਗੋਂਦਾਰਾ, ਰਵੀ ਸ਼ਰਮਾ, ਸਾਬਕਾ ਪੰਚ ਅਮਰਜੀਤ ਸਿੰਘ ਗੋਂਦਾਰਾ, ਅੰਗਰੇਜ਼ ਸਿੰਘ ਗੋਂਦਾਰਾ, ਡਾ. ਗੁਰਦੀਪ ਸਿੰਘ ਬਰਾੜ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਰਾਜ ਪੱਧਰੀ ਕਬ-ਬੁਲਬੁਲ ਉਤਸਵ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਲਾਨਾ ਨਤੀਜਾ ਐਲਾਨਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।