17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਰਾਣਾ ਗੁਰਮੀਤ ਸਿੰਘ ਸੋਢੀ ਨੇ ਪਿੰਡ ਗੰਧੜ ਵਾਸੀਆਂ ਲਈ ਭੇਜੀ ਰਾਹਤ ਸਮੱਗਰੀ

ਅਜੀਤ ਡੈਸਕ 12-04-2026
ਮੰਡੀ ਲੱਖੇਵਾਲੀ, 11 ਅਪ੍ਰੈਲ (ਮਿਲਖ ਰਾਜ)-ਪਿਛਲੇ ਦਿਨੀਂ ਹੋਈ ਭਾਰੀ ਗੜੇ੍ਹਮਾਰੀ ਤੋਂ ਸਭ ਤੋਂ ਵੱਧ ਪ੍ਰਭਾਵਿਤ ਪਿੰਡ ਗੰਧੜ ਦੇ ਵਾਸੀਆਂ ਲਈ ਭਾਜਪਾ ਦੇ ਸੀਨੀਅਰ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਪਸ਼ੂਆਂ ਦੇ ਚਾਰੇ ਦੇ ਰੂਪ ਵਿਚ ਅਚਾਰ ਦੀਆਂ ਗੱਠਾਂ ਭੇਜੀਆਂ ਗਈਆਂ, ਜਿਨ੍ਹਾਂ ਨੂੰ ਭਾਜਪਾ ਆਗੂਆਂ ਦੁਆਰਾ ਪਿੰਡ ਦੇ ਲੋੜਵੰਦ ਲੋਕਾਂ ਦਿੱਤਾ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਾਣਾ ਸੋਢੀ ਦੇ ਨਿੱਜੀ ਸਲਾਹਕਾਰ ਵਿੱਕੀ ਸਿੱਧੂ ਨੇ ਦੱਸਿਆ ਕਿ ਪਿਛਲੇ ਦਿਨੀਂ ਭਾਰੀ ਗੜੇ੍ਹਮਾਰੀ ਕਾਰਨ ਹੋਏ ਵੱਡੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਿਚ ਭਾਜਪਾ ਆਗੂ ਆਏ ਸਨ | ਇਥੋਂ ਦੀ ਦਰਦਨਾਕ ਬਰਬਾਦੀ ਦਾ ਮੰਜ਼ਰ ਵੇਖ ਕੇ ਰਾਣਾ ਗੁਰਮੀਤ ਸਿੰਘ ਸੋਢੀ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਉਹ ਹਰੇ ਚਾਰੇ ਦੇ ਪ੍ਰਬੰਧ ਵਜੋਂ ਅਚਾਰ ਦੀਆਂ ਗੱਠਾਂ ਪਿੰਡ ਵਿਚ ਪਹੁੰਚਾਉਣਗੇ, ਜਿਸ ਦੀ ਪਹਿਲੀ ਖੇਪ ਵਜੋਂ ਸ਼ੁਰੂਆਤ ਕੀਤੀ ਗਈ | ਜ਼ਿਕਰਯੋਗ ਹੈ ਕਿ ਭਾਰੀ ਗੜੇ੍ਹਮਾਰੀ ਕਾਰਨ ਪਸ਼ੂਆਂ ਲਈ ਬੀਜੇ ਗਏ ਹਰੇ ਚਾਰੇ ਦੀ ਫ਼ਸਲ ਵੀ ਬੁਰੀ ਤਰ੍ਹਾਂ ਬਰਬਾਦ ਹੋ ਗਈ ਸੀ ਅਤੇ ਸਰਕਾਰ ਸਮੇਤ ਕਿਸੇ ਵੀ ਹੋਰ ਪਾਰਟੀ ਨੇ ਕਿਸਾਨਾਂ ਦੀ ਅਜੇ ਤੱਕ ਬਾਂਹ ਨਹੀਂ ਫ਼ੜ੍ਹੀ | ਪਿੰਡ ਵਾਸੀਆਂ ਨੇ ਰਾਣਾ ਸੋਢੀ ਦਾ ਧੰਨਵਾਦ ਕੀਤਾ ਹੈ | ਇਸ ਮੌਕੇ ਵਿੱਕੀ ਸਿੱਧੂ ਨਿੱਜੀ ਸਲਾਹਕਾਰ, ਸੁਰਜੀਤ ਸਿੰਘ ਬੁੱਟਰ, ਬਖ਼ਸ਼ੀਸ਼ ਸਿੰਘ ਸਿੱਧੂ, ਸੁਖਵਿੰਦਰ ਸਿੰਘ, ਲਵਪ੍ਰੀਤ ਸਿੰਘ ਸੋਢੀ, ਅਮਰਿੰਦਰ ਸਿੰਘ ਸੰਧੂ ਜਨਰਲ ਸਕੱਤਰ, ਅੰਗਰੇਜ ਸਿੰਘ ਉੜਾਂਗ, ਰਾਜਨ ਬਰਾੜ ਗੰਧੜ ਯੂਥ ਆਗੂ, ਪ੍ਰੇਮ ਸਿੰਘ ਗੰਧੜ ਆਦਿ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਚੰਦਰ ਮਾਡਲ ਹਾਈ ਸਕੂਲ ਵਿਖੇ 8ਵੀਂ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਬਸੰਤ ਕੁਮਾਰ ਇੰਦੌਰਾ ਪ੍ਰਧਾਨ ਤੇ ਸੁਰੇਸ਼ ਕੁਮਾਰ ਡਾਬਲਾ ਮੀਤ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।