19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਸਮੂਹਿਕ ਵਿਆਹਾਂ ਸੰਬੰਧੀ ਹੀਰੇ ਵੈਲਫ਼ੇਅਰ ਕਲੱਬ ਦੀ ਇਕੱਤਰਤਾ ਹੋਈ

ਅਜੀਤ ਡੈਸਕ 12-04-2026
ਕੋਟਕਪੂਰਾ, 11 ਅਪ੍ਰੈਲ (ਮੇਘਰਾਜ, ਮੋਹਰ ਗਿੱਲ)-ਕਰਤਾਰ ਸਿੰਘ ਬਰਹਾਇਆ, ਅਮਨਦੀਪ ਸਿੰਘ ਬਰਹਾਇਆ ਗਲਸਾਗੋ (ਯੂ.ਕੇ) ਦੇ ਪਰਿਵਾਰ ਵਲੋਂ ਸਮੂਹਿਕ ਸ਼ਾਦੀਆਂ ਦਾ ਪ੍ਰੋਗਰਾਮ ਰੱਖਿਆ ਗਿਆ ਹੈ | ਇਨ੍ਹਾਂ ਸ਼ਾਦੀਆਂ ਦਾ ਪ੍ਰੋਜੈਕਟ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਕੋਟਕਪੂਰਾ ਵਿਸ਼ਵਾਸ ਲਾਇਨਜ਼ ਕਲੱਬ ਅਤੇ ਹੀਰੇ ਵੈਲਫ਼ੇਅਰ ਕਲੱਬ ਕੋਟਕਪੂਰਾ ਵਲੋਂ ਜ਼ਿੰਮੇਵਾਰੀ ਚੁੱਕੀ ਗਈ ਹੈ | ਇਸ ਪ੍ਰੋਗਰਾਮ ਨੂੰ ਸੁੱਖੀ-ਸਾਂਦੀ ਨੇਪਰੇ ਚੜਾਉਣ ਲਈ ਗੁਰਦੁਆਰਾ ਚੁੱਲ੍ਹਾ ਸਾਹਿਬ ਕੋਟਕਪੂਰਾ ਵਿਖੇ ਅਰਦਾਸ ਬੇਨਤੀ ਕੀਤੀ ਗਈ ਅਤੇ ਸ਼ਾਦੀਆਂ ਦਾ ਫ਼ਲੈਕਸ ਜਾਰੀ ਕੀਤਾ ਗਿਆ | ਵੱਖ ਵੱਖ ਬੁਲਾਰਿਆ ਵਲੋਂ ਉਕਤ ਪ੍ਰੋਗਰਾਮ ਸਬੰਧੀ ਆਪੋ-ਆਪਣੇ ਸੁਝਾਅ ਦਿੱਤੇ ਗਏ | ਕੀਮਤੀ ਸੁਝਾਅ ਪੇਸ਼ ਕੀਤੇ ਗਏ | ਇਸ ਸਬੰਧੀ ਗੁਰਦੀਪ ਸਿੰਘ, ਰਾਜਿੰਦਰ ਸਿੰਘ ਸਰਾਂ, ਗੋਪਾਲ ਕਿ੍ਸ਼ਨ ਵੋਹਰਾ, ਜੋਗਿੰਦਰ ਸਿੰਘ ਬਾਊ ਮੱਕੜ ਅਤੇ ਪ੍ਰੋਜੈਕਟ ਚੈਅਰਮੈਨ ਦਲਜਿੰਦਰ ਸਿੰਘ ਸੰਧੂ ਨਿਯੁਕਤ ਕੀਤੇ ਗਏ | ਲਾਇਨ ਕੁਲਵੰਤ ਸਿੰਘ ਸਰਾਂ ਪ੍ਰਧਾਨ ਕੋਟਕਪੂਰਾ ਵਿਸ਼ਵਾਸ ਲਾਇਨਜ਼ ਕਲੱਬ, ਸੰਦੀਪ ਕਟਾਰੀਆ ਪ੍ਰਧਾਨ ਹੀਰੇ ਵੈਲਫੇਅਰ ਕਲੱਬ, ਲਾਇਨ ਵਿਕਰਾਂਤ ਧੀਂਗੜਾ, ਲਾਇਨ ਮਿੱਕੀ ਬਰਗਾੜੀ, ਲਾਇਨ ਸੰਦੀਪ ਕੌੜਾ, ਲਾਇਨ ਜਗਸੀਰ ਸਿੰਘ, ਸੁਖਦੇਵ ਸਿੰਘ ਢਿੱਲੋ, ਰਣਜੀਤ ਸਿੰਘ ਸੰਧੂ, ਸੰਜੀਵ ਧੀਂਗੜਾ, ਬਲਵੀਰ ਸਿੰਘ ਤੱਗੜ, ਬਿੱਟਾ ਨਰੂਲਾ, ਬਸੰਤ ਕੁਮਾਰ ਮੈਨੇਜਰ, ਕੌਸ਼ਲ ਪ੍ਰਕਾਸ਼ ਬਾਂਸਲ, ਮਨਦੀਪ ਮਿੰਟੂ ਗਿੱਲ, ਮਨਪ੍ਰੀਤ ਸਿੰਘ, ਸਵਰਨ ਸਿੰਘ ਪੀਟਰ, ਜਗਦੇਵ ਸਿੰਘ, ਸੰਦੀਪ ਸੀਪਾ, ਕੁਲਦੀਪ ਸਿੰਘ ਕਲਸੀ, ਨਵਦੀਪ ਸਿੰਘ, ਮਨਤਾਰ ਸਿੰਘ ਮੱਕੜ, ਲਛਮਣ ਦਾਸ ਮੈਨੇਜਰ, ਚੰਦਰ ਅਰੋੜਾ ਹਾਜ਼ਰ ਸਨ | ਪ੍ਰਬੰਧਕਾਂ ਨੇ ਦੱਸਿਆ ਕਿ 5 ਜੁਲਾਈ 2026 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਮਾਤਾ ਦਇਆ ਕੌਰ ਜੀ ਪਿੰਡ ਸੰਧਵਾਂ ਵਿਖੇ ਸਮੂਹਿਕ ਸ਼ਾਦੀਆਂ ਕੀਤੀਆਂ ਜਾਣਗੀਆਂ |
ਪਿਛਲੀ ਖ਼ਬਰ ਡਰੀਮਲੈਂਡ ਪਬਲਿਕ ਸਕੂਲ ਦੇ ਅੱਠਵੀਂ ਜਮਾਤ ਦੀਆਂ ਤਿੰਨ ਵਿਦਿਆਰਥਣਾਂ ਪੰਜਾਬ ਮੈਰਿਟ ਸੂਚੀ 'ਚ ਅਗਲੀ ਖ਼ਬਰ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਾਇਮਰੀ ਸਕੂਲਾਂ ਦੇ ਕੇਸਾਧਾਰੀ ਬੱਚਿਆਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।