04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਪੇਂਡੂ ਇਲਾਕਿਆਂ ਵਿਚ ਘਰੇਲੂ ਬਿਜਲੀ ਸਪਲਾਈ ਦੇ ਲੰਮੇ ਕੱਟਾਂ ਕਾਰਨ ਲੋਕ ਪ੍ਰੇਸ਼ਾਨ

ਅਜੀਤ ਡੈਸਕ 19-04-2026
ਮਮਦੋਟ 18 ਅਪ੍ਰੈਲ (ਰਾਜਿੰਦਰ ਸਿੰਘ ਹਾਂਡਾ)-ਜਦੋਂ ਤੋਂ ਕਣਕਾਂ ਪੱਕ ਕੇ ਤਿਆਰ ਹੋਈਆਂ ਹਨ,ਉਸ ਸਮੇਂ ਤਾੋ ਕਣਕਾਂ ਨੂੰ ਅੱਗ ਤੋਂ ਬਚਾਉਣ ਲਈ ਦਿਨ ਸਮੇਂ ਬਿਜਲੀ ਸਪਲਾਈ ਬੰਦ ਰਹਿੰਦੀ ਹੈ, ਪਰੰਤੂ ਪਿਛਲੇ ਚਾਰ-ਪੰਜ ਦਿਨ ਤੋਂ ਰਾਤ ਸਮੇਂ ਵੀ ਬਿਜਲੀ ਦੇ ਲੰਮੇ-ਲੰਮੇ ਕੱਟ ਲੱਗ ਰਹੇ ਹਨ | ਜਿਸ ਕਾਰਨ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ | ਬਿਜਲੀ ਦੇ ਕੱਟਾਂ ਕਾਰਨ ਜਿੱਥੇ ਪੀਣ ਅਤੇ ਨਹਾਉਣ ਲਈ ਪੂਰਾ ਪਾਣੀ ਨਹੀਂ ਮਿਲ ਰਿਹਾ | ਉੱਥੇ ਇਨਵਰਟਰ ਬੈਟਰੀ ਪੂਰੀ ਤਰ੍ਹਾਂ ਚਾਰਜ ਨਾ ਹੋਣ ਕਾਰਨ ਬਹੁਤ ਜਲਦੀ ਬੰਦ ਹੋ ਜਾਂਦੇ ਹਨ | ਜਿਸ ਤੋਂ ਬਾਅਦ ਮੱਛਰ ਅਤੇ ਗਰਮੀ ਕਾਰਨ ਲੋਕਾਂ ਨੂੰ ਪੂਰੀ ਪੂਰੀ ਰਾਤ ਜਾਗ ਕੇ ਕੱਟਣੀ ਪੈਂਦੀ ਹੈ ਅਤੇ ਬੱਚਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਜਾਂਦਾ ਹੈ | ਬਿਜਲੀ ਦੇ ਕੱਟਾਂ ਤੋ ਦੁਖੀ ਲੋਕ ਰਾਤ ਸਮੇਂ ਹੀ ਬਿਜਲੀ ਗਰਿੱਡਾਂ ਵਿਚ ਜਾ ਕੇ ਧਰਨੇ ਦੇਣ ਲਈ ਮਜਬੂਰ ਹਨ | ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਗੁਰਦੇਵ ਸਿੰਘ ਗਿੱਲ ਅਤੇ ਹੋਰਾਂ ਨੇ ਦੱਸਿਆਂ ਕਿ ਬਿਜਲੀ ਦੇ ਲੰਮੇ ਕੱਟ ਤੋਂ ਬਾਅਦ ਬੀਤੀ ਰਾਤ ਜਦੋਂ ਉਹ ਬਿਜਲੀ ਗਰਿੱਡ ਝੋਕ ਟਹਿਲ ਸਿੰਘ ਵਿਖੇ ਗਏ ਤਾਂ ਗਰਿੱਡ ਵਿਚ ਬਿਜਲੀ ਸਪਲਾਈ ਚੱਲ ਰਹੀ ਸੀ | ਉੱਥੇ ਬਿਜਲੀ ਸਪਲਾਈ ਚਲਾਉਣ ਲਈ ਤਾਇਨਾਤ ਕਰਮਚਾਰੀ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਜਿਹੜੇ ਪੇਂਡੂ ਫੀਡਰਾਂ ਤੋਂ ਬਿਜਲੀ ਦੀ ਚੋਰੀ ਜਾਂ ਸਪਲਾਈ ਸਬੰਧੀ ਪੂਰੀ ਰਕਮ ਦੀ ਵਸੂਲੀ ਨਹੀਂ ਹੋ ਰਹੀ | ਅਧਿਕਾਰੀਆਂ ਵਲੋਂ ਉਨ੍ਹਾਂ ਪੇਂਡੂ ਫੀਡਰਾਂ ਦੀ ਬਿਜਲੀ ਸਪਲਾਈ ਬੰਦ ਰੱਖਣ ਦੀਆਂ ਜ਼ੁਬਾਨੀ ਹਦਾਇਤਾਂ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ਹਦਾਇਤਾਂ ਤਹਿਤ ਹੀ ਬਿਜਲੀ ਸਪਲਾਈ ਬੰਦ ਕੀਤੀ ਜਾਂਦੀ ਹੈ | ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਦੱਸਿਆਂ ਕਿ ਜਿਹੜੇ ਲੋਕ ਬਿਜਲੀ ਦੀ ਖਪਤ ਮੁਤਾਬਿਕ ਮਹਿਕਮੇ ਨੂੰ ਸਮੇਂ ਸਿਰ ਪੂਰਾ ਬਿੱਲ ਅਦਾ ਕਰ ਰਹੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਚੋਰੀ ਨਹੀਂ ਕਰ ਰਹੇ | ਉਨ੍ਹਾਂ ਨੂੰ ਬਿਜਲੀ ਦੇ ਕੱਟ ਲਗਾ ਕੇ ਸਜਾ ਕਿਉਂ ਦਿੱਤੀ ਜਾ ਰਹੀ ਹੈ | ਬਿਜਲੀ ਵਿਭਾਗ ਦੇ ਅਧਿਕਾਰੀਆਂ ਵਲੋਂ ਜ਼ੁਬਾਨੀ ਤੌਰ 'ਤੇ ਤੁਗਲੁਗੀ ਫ਼ਰਮਾਨਾਂ ਨਾਲ ਬਿਜਲੀ ਸਪਲਾਈ ਬੰਦ ਕਰਕੇ ਪੇਂਡੂ ਲੋਕਾਂ ਨੂੰ ਦਿੱਤੀ ਜਾ ਰਹੀ ਪਰੇਸ਼ਾਨੀ ਦਾ ਸਖ਼ਤ ਵਿਰੋਧ ਕਰਦਿਆਂ ਜ਼ਿੰਮੇਵਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਅਤੇ ਪਿੰਡਾਂ ਵਿਚ ਰਾਤ ਸਮੇਂ ਨਿਰਵਿਘਨ ਘਰੇਲੂ ਬਿਜਲੀ ਸਪਲਾਈ ਦੇਣ ਦੀ ਮੰਗ ਕੀਤੀ ਹੈ, ਨਾਲ ਹੀ ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਬਿਜਲੀ ਵਿਭਾਗ ਦੇ ਅਧਿਕਾਰੀਆਂ ਵਲੋਂ ਪੇਂਡੂ ਲੋਕਾਂ ਨੂੰ ਪਰੇਸ਼ਾਨ ਕਰਨਾ ਬੰਦ ਨਾ ਕੀਤਾ ਗਿਆ ਤਾਂ ਇਹਨਾਂ ਦੇ ਦਫ਼ਤਰਾਂ ਵਿਚ ਪੱਕੇ ਧਰਨੇ ਲਾ ਕੇ ਘਿਰਾਓ ਕੀਤਾ ਜਾਵੇਗਾ |
ਪਿਛਲੀ ਖ਼ਬਰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੀ ਅਨਾਜ ਮੰਡੀ 'ਚ ਕਣਕ ਦੀ ਖਰੀਦ ਸ਼ੁਰੂ ਕਰਵਾਈ ਅਗਲੀ ਖ਼ਬਰ ਅਕਾਲ ਅਕੈਡਮੀ ਜੰਡ ਸਾਹਿਬ ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।