04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਘਰੇਲੂ ਐਲ.ਪੀ.ਜੀ ਉਪਭੋਗਤਾ ਈ.ਕੇ.ਵਾਈ.ਸੀ ਜ਼ਰੂਰ ਕਰਵਾਉਣ : ਗੁਰਿੰਦਰ ਸਿੰਘ ਬਾਵਾ

ਫ਼ਰੀਦਕੋਟ, 3 ਅਗਸਤ (ਹਰਮਿੰਦਰ ਸਿੰਘ ਮਿੰਦਾ)-ਜਿਨ੍ਹਾਂ ਘਰੇਲੂ ਐਲ. ਪੀ.

ਅਜੀਤ ਡੈਸਕ 04-08-2026
ਫ਼ਰੀਦਕੋਟ, 3 ਅਗਸਤ (ਹਰਮਿੰਦਰ ਸਿੰਘ ਮਿੰਦਾ)-ਜਿਨ੍ਹਾਂ ਘਰੇਲੂ ਐਲ.ਪੀ.ਜੀ ਉਪਭੋਗਤਾਵਾਂ ਦੀ ਅਜੇ ਤੱਕ ਈ-ਕੇ.ਵਾਈ.ਸੀ ਨਹੀਂ ਹੋਈ, ਉਨ੍ਹਾਂ ਲਈ 16 ਅਗਸਤ ਤੱਕ ਇਸ ਨੂੰ ਪੂਰਾ ਕਰਨ ਦਾ ਮੌਕਾ ਹੈ। ਇਸ ਸਬੰਧੀ ਗੁਰਿੰਦਰ ਗੈਸ ਸਰਵਿਸ ਫ਼ਰੀਦਕੋਟ ਦੇ ਮੈਨੇਜਿਗ ਡਾਇਰੈਕਟਰ ਗੁਰਿੰਦਰ ਸਿੰਘ ਬਾਵਾ ਨੇ ਉਪਭੋਗਤਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਿਰਧਾਰਤ ਸਮੇਂ ਅੰਦਰ ਈ-ਕੇ.ਵਾਈ.ਸੀ ਕਰਵਾ ਲਈ ਜਾਵੇ ਨਹੀਂ ਤਾਂ ਭਵਿੱਖ ਵਿਚ ਗੈਸ ਸਿਲੰਡਰ ਲੈਣ ਵਿਚ ਦਿੱਕਤ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਗੈਸ ਸਿਲੰਡਰ ਦੀ ਡਿਲੀਵਰੀ ਹੋਵੇ ਤਾਂ ਡਿਲੀਵਰੀ ਕਰਮਚਾਰੀ ਕੋਲ ਮੌਜੂਦ ਬਾਇਓਮੈਟ੍ਰਿਕ ਮਸ਼ੀਨ ਰਾਹੀਂ ਵੀ ਈ-ਕੇ.ਵਾਈ.ਸੀ ਕਰਵਾਈ ਜਾ ਸਕਦੀ ਹੈ। ਇਸ ਮੌਕੇ ਜੈਨ ਗੈਸ ਏਜੰਸੀ ਫ਼ਰੀਦਕੋਟ, ਅਨੰਦ ਗੈਸ ਫ਼ਰੀਦਕੋਟ ਅਤੇ ਸ਼ੇਖ ਫ਼ਰੀਦ ਗੈਸ ਏਜੰਸੀ ਫ਼ਰੀਦਕੋਟ ਦੇ ਮਾਲਕ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸਿਹਤ ਕੇਂਦਰ ਜੰਡ ਸਾਹਿਬ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ ਅਗਲੀ ਖ਼ਬਰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਬਾਬਾ ਢੋਡਾ ਖਾਨ ਪੀਰ ਦੀ ਯਾਦ ’ਚ ਸਾਲਾਨਾ ਮੇਲਾ 8 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।