04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਪੰਜਾਬੀ ਸਾਹਿਤ ਸਭਾ ਰਜਿ (ਸੇਖੋਂ) ਵਲੋਂ ਰੂਬਰੂ ਅਤੇ ਸਨਮਾਨ ਸਮਾਰੋਹ ਕਰਵਾਇਆ

ਫ਼ਰੀਦਕੋਟ, 3 ਅਗਸਤ (ਜਸਵੰਤ ਸਿੰਘ ਪੁਰਬਾ)-ਪੰਜਾਬੀ ਸਾਹਿਤ ਸਭਾ ਰਜਿ. ਫ਼ਰੀਦਕੋਟ (ਸੇਖੋਂ) ਵਲੋਂ ਪੈਨਸ਼ਨਰਜ਼ ਭਵਨ ਵਿਖੇ ਫ਼ਰੀਦਕੋਟ ਦੇ ਪ੍ਰਸਿੱਧ ਮਿੰਨੀ ਕਹਾਣੀਕਾਰ ਅਤੇ ਅਲੋਚਕ ਬਿਕਰਮਜੀਤ ਨੂਰ ਦਾ ਰੂਬ-ਰੂ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ।

ਅਜੀਤ ਡੈਸਕ 04-08-2026
ਫ਼ਰੀਦਕੋਟ, 3 ਅਗਸਤ (ਜਸਵੰਤ ਸਿੰਘ ਪੁਰਬਾ)-ਪੰਜਾਬੀ ਸਾਹਿਤ ਸਭਾ ਰਜਿ. ਫ਼ਰੀਦਕੋਟ (ਸੇਖੋਂ) ਵਲੋਂ ਪੈਨਸ਼ਨਰਜ਼ ਭਵਨ ਵਿਖੇ ਫ਼ਰੀਦਕੋਟ ਦੇ ਪ੍ਰਸਿੱਧ ਮਿੰਨੀ ਕਹਾਣੀਕਾਰ ਅਤੇ ਅਲੋਚਕ ਬਿਕਰਮਜੀਤ ਨੂਰ ਦਾ ਰੂਬ-ਰੂ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਸਮਾਗਮ ਦੌਰਾਨ ਪ੍ਰਧਾਨਗੀ ਮੰਡਲ ਵਿਚ ਮੁੱਖ ਮਹਿਮਾਨ ਪ੍ਰਸਿੱਧ ਕਹਾਣੀਕਾਰ ਬਿਕਰਮਜੀਤ ਨੂਰ, ਸਭਾ ਦੇ ਸਰਪ੍ਰਸਤ ਪ੍ਰੋ. ਪਾਲ ਸਿੰਘ ਪਾਲ, ਸਭਾ ਦੇ ਪ੍ਰਧਾਨ ਸੁਖਚੈਨ ਸਿੰਘ ਥਾਂਦੇਵਾਲਾ ਸ਼ਾਮਿਲ ਹੋਏ। ਸਮਾਗਮ ਦੀ ਸ਼ੁਰੂਆਤ ਵਿਚ ਸਭਾ ਦੇ ਖਜ਼ਾਨਚੀ ਬਲਵੰਤ ਰਾਏ ਗੱਖੜ ਨੇ ਮੁੱਖ ਮਹਿਮਾਨ ਪ੍ਰਸਿੱਧ ਕਹਾਣੀਕਾਰ ਬਿਕਰਮਜੀਤ ਨੂਰ ਅਤੇ ਸਮਾਗਮ ਵਿਚ ਸ਼ਾਮਿਲ ਹੋਏ ਸਾਰੇ ਸਾਹਿਤਕਾਰਾਂ ਨੂੰ ਜੀ ਆਇਆਂ ਆਖਿਆ ਗਿਆ। ਸਮਾਗਮ ਦੀ ਸ਼ੁਰੂਆਤ ਕਵੀ ਦਰਬਾਰ ਤੋਂ ਕੀਤੀ। ਇਸ ਉਪਰੰਤ ਕਹਾਣੀਕਾਰ ਬਿਕਰਮਜੀਤ ਨੂਰ ਨੇ ਆਪਣੇ ਜੀਵਨ ਦੇ ਪਿਛੋਕੜ ਅਤੇ ਸਾਹਿਤਕ ਸਫ਼ਰ ਦੀ ਸ਼ੁਰੂਆਤ ਅਤੇ ਆਪਣੀ ਪੜ੍ਹਾਈ, ਆਪਣੀਆਂ ਛਪੀਆਂ ਪੁਸਤਕਾਂ ਜਿਨ੍ਹਾਂ ਵਿਚ ਮਿੰਨੀ ਕਹਾਣੀ, ਗ਼ਜ਼ਲ ਸੰਗ੍ਰਹਿ, ਨਾਵਲ, ਲੇਖ ਸੰਗ੍ਰਹਿ, ਕਵਿਤਾ ਦੀਆਂ ਪੁਸਤਕਾਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਆਏ ਹੋਏ ਸਾਹਿਤਕਾਰ ਦੋਸਤਾਂ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ। ਸਮਾਗਮ ਦੌਰਾਨ ਸੁਖਚੈਨ ਸਿੰਘ ਥਾਂਦੇਵਾਲਾ, ਬਲਵੰਤ ਗੱਖੜ, ਬਲਵੰਤ ਗੱਖੜ ਦਾ ਪੋਤਰਾ ਅਬੀਰ ਗੱਖੜ, ਸੁਰਿੰਦਰਪਾਲ ਸ਼ਰਮਾ ਭਲੂਰ, ਇਕਬਾਲ ਘਾਰੂ, ਗੁਰਤੇਜ ਪੱਖੀ ਕਲਾਂ, ਹਰਸੰਗੀਤ ਸਿੰਘ ਗਿੱੱਲ, ਪ੍ਰਿੰਸੀਪਲ ਕ੍ਰਿਸ਼ਨ ਲਾਲ ਬਕੋਲੀਆ, ਜਸਵੀਰ ਸ਼ਰਮਾ ਸਿੰਘ ਜੱਸਲ, ਡਾ. ਮਨਜੀਤ ਭੱਲਾ, ਠਾਣਾ ਸਿੰਘ ਪਹਿਲੂਆਣਾ, ਤਜਿੰਦਰ ਸਿੰਘ ਬਰਾੜ, ਦੇਵ ਵਾਂਦਰ ਜਟਾਣਾ ਆਦਿ ਸਾਹਿਤਕਾਰ ਦੋਸਤਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਸਮਾਗਮ ਦੇ ਅਖੀਰ ਵਿਚ ਪ੍ਰਧਾਨਗੀ ਭਾਸ਼ਣ ਸਭਾ ਦੇ ਪ੍ਰਧਾਨ ਸੁਖਚੈਨ ਸਿੰਘ ਥਾਂਦੇਵਾਲਾ ਵਲੋਂ ਦਿੱਤਾ ਗਿਆ । ਪ੍ਰਸ ਿੱਧ ਮਿੰਨੀ ਕਹਾਣੀ ਲੇਖਕ ਸੁਖਚੈਨ ਥਾਂਦੇਵਾਲਾ ਨੇ ਸੰਜੀਦਾ ਸਾਹਿਤਕਾਰਾਂ ਨੂੰ ਗੰਗੋਤਰੀ ਪਵਿੱਤਰ ਦੱਸਦੇ ਹੋਏ ਸਾਹਿਤਕ ਮਾਫੀਏ ਨੂੰ ਖਦੇੜਨ ਲਈ ਬਾਦਲੀਲ ਪ੍ਰੇਰਿਤ ਕੀਤਾ ਅਤੇ ਫੂਹੜ ਸਾਹਿਤ ਨੂੰ ਸਰਬੱਤ ਦੋਖੀ ਕਰਾਰ ਦਿੱਤਾ। ਉਨ੍ਹਾਂ ਦੁਆਰਾ ਆਏ ਹੋਏ ਸਾਹਿਤਕਾਰ ਦੋਸਤਾਂ ਦਾ ਸਮਾਗਮ ਵਿਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ ਗਿਆ। ਇਸ ਦੌਰਾਨ ਸਭਾ ਵਲੋਂ ਕੁਝ ਸ਼ੋਕ ਮਤੇ ਵੀ ਪਾਏ ਗਏ ਜਿਨ੍ਹਾਂ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਰਜਿ. ਪੰਜਾਬ ਦੇ ਮੌਜੂਦਾ ਪ੍ਰਧਾਨ ਪਵਨ ਹਰਚੰਦਪੁਰੀ ਦੀ ਪਤਨੀ ਪੁਸ਼ਪਾ ਸ਼ਰਮਾ, ਪ੍ਰਸਿੱਧ ਸੰਗੀਤਕਾਰ ਬਿੱਟਾ ਗਿੱਲ ਦੇ ਮਾਤਾ ਕੁਲਵੰਤ ਕੌਰ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਦੋ ਮਿੰਟ ਦਾ ਮੌਨ ਰੱਖ ਕੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਸਭਾ ਵਲੋਂ ਪੰਜਾਬ ਭਰ ਵਿਚ ਸਫ਼ਾਈ ਸੇਵਕਾਂ ਵਲੋਂ ਹੱਕੀ ਮੰਗਾਂ ਨੂੰ ਲੈ ਚੱਲ ਰਹੀ ਹੜਤਾਲ ਦਾ ਸਮਰਥਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਵਲੋਂ ਚੰਡੀਗੜ੍ਹ ਵਿਖੇ ਪੰਜਾਬੀ ਨੂੰ ਲਾਜ਼ਮੀ ਵਜੋਂ ਲਾਗੂ ਨਾ ਕਰਨ ਦੀ ਨਿਖੇਧੀ ਕੀਤੀ ਗਈ। ਮੰਚ ਸੰਚਾਲਕ ਇਕਬਾਲ ਘਾਰੂ ਨੇ ਕੀਤਾ।
ਪਿਛਲੀ ਖ਼ਬਰ ਸਰਕਾਰੀ ਬ੍ਰਿਜਿੰਦਰਾ ਕਾਲਜ ਵਿਖੇ ‘ਨਸ਼ਾ ਮੁਕਤ ਯੁਵਾ ਫਾਰ ਵਿਕਸਿਤ ਭਾਰਤ 2.0’ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਬਾਬਾ ਨਾਮਦੇਵ ਸਭਾ ਜੈਤੋ ਵਲੋਂ 37ਵਾਂ ਮੁਫ਼ਤ ਹੋਮਿਓਪੈਥੀ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।