06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਮਈ ਦਿਵਸ 'ਤੇ ਬਾਜਾਖਾਨਾ ਸਬ ਡਵੀਜ਼ਨ 'ਚ ਪਾਵਰਕਾਮ ਦੇ ਮੁਲਾਜ਼ਮਾਂ ਨੇ ਝੰਡਾ ਲਹਿਰਾਇਆ

ਅਜੀਤ ਡੈਸਕ 03-05-2026
ਬਾਜਾਖਾਨਾ, 2 ਮਈ (ਜਗਦੀਪ ਸਿੰਘ ਗਿੱਲ)-ਪੀ.ਐਸ.ਪੀ.ਸੀ ਐਲ ਦੇ ਡਵੀਜ਼ਨ ਦਫ਼ਤਰ ਵਿਖੇ ਮੁਲਾਜ਼ਮਾਂ, ਪੈਨਸ਼ਨਰਾਂ, ਵਿਦਿਆਰਥੀ ਅਤੇ ਕਿਸਾਨਾਂ ਵਲੋਂ ਸਾਂਝੇ ਤÏਰ 'ਤੇ ਮਈ ਦਿਵਸ ਮਨਾਇਆ ਗਿਆ ¢ ਇਸ ਮੌਕੇ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਤੇ ਝੰਡੇ ਦੀ ਰਸਮ ਅਦਾ ਕੀਤੀ ਗਈ | ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਮਈ ਦਿਵਸ ਦੇ ਇਤਿਹਾਸ ਉੱਪਰ ਚਾਨਣਾ ਪਾਉਂਦੇ ਹੋਏ ਟੈਕਨੀਕਲ ਸਰਵਿਸ ਯੂਨੀਅਨ ਵਿਗਿਆਨਕ ਸੰਘਰਸ਼ ਸ਼ੀਲ ਫਰੰਟ ਪੰਜਾਬ ਦੇ ਸਾਥੀ ਦਰਸ਼ਨ ਸਿੰਘ ਸਰਾਂਵਾਂ, ਡਵੀਜ਼ਨ ਸਕੱਤਰ ਸਿਮਰਜੀਤ ਸਿੰਘ ਨੇ ਦੱਸਿਆ ਕਿ ਬਾਜਾਖਾਨਾ ਸਬ ਡਵੀਜ਼ਨ ਅਤੇ ਗਰਿੱਡ ਜੀਦਾ ਵਿਚ ਵੀ ਟੈਕਨੀਕਲ ਸਰਵਿਸ ਯੂਨੀਅਨ ਵਿਗਿਆਨਕ ਸੰਘਰਸ਼ ਸ਼ੀਲ ਫ਼ਰੰਟ ਪੰਜਾਬ ਦੇ ਸਾਥੀਆਂ ਵਲੋਂ ਝੰਡੇ ਦੀ ਰਸਮ ਅਦਾ ਕੀਤੀ ਗਈ ¢ ਇਸ ਮੌਕੇ ਸਾਥੀ ਪ੍ਰਧਾਨ ਸਮਿੰਦਰ ਸਿੰਘ, ਸਕੱਤਰ ਜਸਵਿੰਦਰ ਬਰਾੜ, ਬਲਵਿੰਦਰ ਪੋਲੀ, ਹਰਪ੍ਰੀਤ ਆਕਲੀਆ, ਰਾਜਦੀਪ ਸਿੰਘ ਦਬੜ੍ਹੀਖਾਨਾ, ਗੁਰਜੀਤ ਜੇ.ਈ, ਲਵਪ੍ਰੀਤ, ਕਰਮਨਵੀਰ, ਸੁਖਜਿੰਦਰ ਸਿੰਘ ਲੰਭਵਾਲੀ, ਸੁਖਬੀਰ ਸਿੰਘ ਬਰਾੜ, ਰੋਹਿਤ, ਜਗਵੰਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਲੁੱਟਾਂ-ਖੋਹਾਂ ਕਰਨ ਵਾਲੇ ਤੇਜ਼ਧਾਰ ਹਥਿਆਰਾਂ ਸਮੇਤ ਗਰੋਹ ਦੇ ਚਾਰ ਮੈਂਬਰ ਕਾਬੂ ਅਗਲੀ ਖ਼ਬਰ ਟੀ.ਐਲ.ਐਫ. ਸਕੂਲ ਦੇ ਵਿਦਿਆਰਥੀਆਂ ਨੇ ਬਲੂ ਆਈਜ਼ ਵਾਟਰ ਪਾਰਕ ਮੋਗਾ ਦਾ ਮਨੋਰੰਜਨ ਟੂਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।