06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

2 ਕਿਲੋ 11 ਗਰਾਮ ਹੈਰੋਇਨ ਸਮੇਤ ਦੋ ਗਿ੍ਫ਼ਤਾਰ

ਅਜੀਤ ਡੈਸਕ 03-05-2026
ਕੋਟਕਪੂਰਾ, 2 ਮਈ (ਮੋਹਰ ਸਿੰਘ ਗਿੱਲ)- ਸਹਾਇਕ ਥਾਣੇਦਾਰ ਦਰਸ਼ਨ ਸਿੰਘ ਇੰਚਾਰਜ ਸੀ.ਆਈ.ਏ ਯੂਨਿਟ ਜੈਤੋ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਢਿੱਲਵਾਂ ਕਲਾਂ ਮੌਜੂਦ ਸਨ ਤਾਂ ਸਾਹਮਣੇ ਨੈਸ਼ਨਲ ਹਾਈਵੇ-54 ਦੇ ਖੱਬੇ ਪਾਸੇ ਬਣੇ ਸ਼ੈਡ ਵਾਲੇ ਬੱਸ ਸਟੈਂਡ ਦੇ ਬਾਹਰ ਕਾਲੇ ਰੰਗ ਦਾ ਮੋਟਰਸਾਈਕਲ ਲਗਾ ਕੇ ਸ਼ੈਡ ਵਾਲੇ ਬੱਸ ਸਟੈਂਡ ਦੇ ਅੰਦਰ ਲੱਗੇ ਬੈਚ ਉਪਰ ਦੋ ਨੌਜਵਾਨ ਬੈਠੇ ਦਿਖਾਈ ਦਿੱਤੇ | ਜੋ ਪੁਲਿਸ ਪਾਰਟੀ ਦੀ ਸਰਕਾਰੀ ਗੱਡੀ ਦੇਖ ਕੇ ਘਬਰਾ ਕੇ ਬੈਂਚ ਤੋਂ ਉੱਠ ਗਏ ਅਤੇ ਬੈਂਚ ਉਪਰ ਪਈ ਇਕ ਕਿੱਟ (ਪਿੱਠੂ ਬੈਗ) ਉਠਾ ਕੇ ਮੋਟਰਸਾਈਕਲ ਸਟਾਰਟ ਕਰਨ ਲੱਗੇ | ਜਿਨ੍ਹਾਂ ਨੂੰ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਸ਼ੱਕ ਦੇ ਆਧਾਰ 'ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ | ਉਨ੍ਹਾਂ ਨੇ ਆਪਣੀ ਪਹਿਚਾਣ ਰਮਨ ਪੁੱਤਰ ਬੁੱਧ ਰਾਮ ਵਾਸੀ ਬਾਰਡਰ ਰੋਡ ਆਵਾ ਬਸਤੀ, ਥਾਣਾ ਸਿਟੀ ਫਿਰੋਜ਼ਪੁਰ ਅਤੇ ਵਿਸ਼ਾਲ ਉਰਫ਼ ਘੋਗਾ ਪੁੱਤਰ ਰਮੇਸ਼ ਕੁਮਾਰ ਵਾਸੀ ਬਾਰਡਰ ਰੋਡ ਆਵਾ ਬਸਤੀ, ਥਾਣਾ ਸਿਟੀ ਫਿਰੋਜ਼ਪੁਰ ਵਜੋਂ ਕਰਵਾਈ | ਤਲਾਸ਼ੀ ਲਈ ਕੰਟਰੋਲ ਰੂਮ ਇਤਲਾਹ ਦੇਣ ਉਪਰੰਤ ਅਵਤਾਰ ਸਿੰਘ ਰਾਜਪਾਲ ਉਪ ਕਪਤਾਨ ਪੁਲਿਸ (ਡੀ) ਫ਼ਰੀਦਕੋਟ ਵਲੋਂ ਮੌਕੇ 'ਤੇ ਤਲਾਸ਼ੀ ਕੀਤੀ ਗਈ ਤਾਂ ਦੋਹਾਂ ਕੋਲੋਂ 2 ਕਿਲੋ 11 ਗ੍ਰਾਮ ਹੈਰੋਇਨ ਅਤੇ 50 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਹੋਈ | ਪੁਲਿਸ ਨੇ ਇਨ੍ਹਾਂ ਗਿ੍ਫ਼ਤਾਰ ਕਰਕੇ ਥਾਣਾ ਸਦਰ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |
ਪਿਛਲੀ ਖ਼ਬਰ ਨਗਰ ਕੌਂਸਲ ਦੀਆਂ ਚੋਣਾਂ ਤੋਂ ਪਹਿਲਾਂ ਭਾਜਪਾ ਹੋਈ ਪੱਬਾਂ ਭਾਰ ਅਗਲੀ ਖ਼ਬਰ ਲੁੱਟਾਂ-ਖੋਹਾਂ ਕਰਨ ਵਾਲੇ ਤੇਜ਼ਧਾਰ ਹਥਿਆਰਾਂ ਸਮੇਤ ਗਰੋਹ ਦੇ ਚਾਰ ਮੈਂਬਰ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।