06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਨਗਰ ਕੌਂਸਲ ਦੀਆਂ ਚੋਣਾਂ ਤੋਂ ਪਹਿਲਾਂ ਭਾਜਪਾ ਹੋਈ ਪੱਬਾਂ ਭਾਰ

ਅਜੀਤ ਡੈਸਕ 03-05-2026
ਫ਼ਰੀਦਕੋਟ, 2 ਮਈ (ਜਸਵੰਤ ਸਿੰਘ ਪੁਰਬਾ)-ਭਾਵੇਂ ਕਿ ਹਾਲੇ ਪੰਜਾਬ ਅੰਦਰ ਨਗਰ ਕੌਂਸਲ ਦੀਆਂ ਚੋਣਾਂ ਦਾ ਐਲਾਨ ਨਹੀਂ ਹੋਇਆ ਪਰ ਚੋਣਾਂ ਤੋਂ ਪਹਿਲਾਂ ਹਰ ਰਾਜਨੀਤਿਕ ਪਾਰਟੀ ਅੰਦਰ ਹਲਚਲਾਂ ਸ਼ੁਰੂ ਹੋ ਚੁੱਕੀਆਂ ਹਨ | ਅੱਜ ਭਾਰਤੀ ਜਨਤਾ ਪਾਰਟੀ ਵਲੋਂ ਫ਼ਰੀਦਕੋਟ ਵਿਧਾਨ ਸਭਾ ਹਲਕੇ ਲਈ ਨਗਰ ਕੌਂਸਲ ਚੋਣ ਇੰਚਾਰਜ ਨਿਯੁਕਤ ਕੀਤੇ ਗਏ ਭਾਜਪਾ ਆਗੂ ਵਿਜੈ ਸ਼ਰਮਾ ਦੀ ਅਗਵਾਈ 'ਚ ਇਕ ਆਹਿਮ ਮੀਟਿੰਗ ਹੋਈ | ਜਿਸ 'ਚ ਸਮੂਹ ਲੋਕਲ ਲੀਡਰਸ਼ਿਪ ਸ਼ਾਮਿਲ ਹੋਈ | ਇਸ ਮੀਟਿੰਗ 'ਚ ਆਉਣ ਵਾਲ਼ੀਆਂ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਭਾਜਪਾ ਆਗੂ ਵਿਜੈ ਸ਼ਰਮਾ ਨੇ ਕਿਹਾ ਕਿ ਪਾਰਟੀ ਨਿਯਮਾਂ ਅਨੁਸਾਰ ਨਗਰ ਕੌਂਸਲ ਦੀਆਂ ਚੋਣਾਂ ਲਈ ਵਾਰਡ ਪੱਧਰ 'ਤੇ ਉਮੀਦਵਾਰ ਚੁਣੇ ਜਾਣੇ ਹਨ, ਜਿਸ ਲਈ ਪਾਰਟੀ ਦਾ ਕੋਈ ਵੀ ਵਰਕਰ ਜ਼ਿਲ੍ਹਾ ਪ੍ਰਧਾਨ ਕੋਲ ਆਪਣੀ ਅਰਜ਼ੀ ਦਾਖਲ ਕਰਵਾ ਸਕਦਾ ਹੈ ਅਤੇ ਮਿਲੀਆਂ ਅਰਜੀਆਂ ਦਾ ਮੁਲਾਂਕਣ ਕਰ ਉਮੀਦਵਾਰ ਚੁਣਿਆ ਜਾਵੇਗਾ ਜੋ ਪਾਰਟੀ ਦਾ ਮੈਂਬਰ ਹੋਵੇ, ਲੋਕਾਂ ਦੀ ਸੇਵਾ ਲਈ ਤਤਪਰ ਹੋਵੇ ਅਤੇ ਲੋਕਾਂ 'ਚ ਵਿਚਰਦਾ ਹੋਵੇ ਤਾਂ ਜੋ ਇਕ ਮਜ਼ਬੂਤ ਉਮੀਦਵਾਰ ਅਸੀਂ ਦੇ ਸਕੀਏ | ਉਨ੍ਹਾਂ ਕਿਹਾ ਕਿ ਪਾਰਟੀ ਦੀਆਂ ਵਿਚਾਰ ਧਾਰਾਵਾਂ ਅਤੇ ਲੋਕਾਂ ਪ੍ਰਤੀ ਕੀਤੇ ਕੰਮਾਂ ਨੂੰ ਦੇਖਦੇ ਹੋਏ ਭਾਜਪਾ ਪ੍ਰਤੀ ਲੋਕਾਂ ਦਾ ਪਿਆਰ ਵੱਧ ਰਿਹਾ ਹੈ ਜਿਸ ਕਰਕੇ ਅਸੀਂ ਫ਼ਰੀਦਕੋਟ ਦੇ ਸਾਰੇ 25 ਵਾਰਡਾਂ 'ਚ ਆਪਣੇ ਉਮੀਦਵਾਰ ਖੜੇ ਕਰਨ ਜਾ ਰਹੇ ਹਾਂ | ਉਨ੍ਹਾਂ ਕਿਹਾ ਕਿ ਕੇਂਦਰ ਵਲੋਂ ਨਗਰ ਕੌਂਸਲ ਨੂੰ ਮਿਲਦੇ ਫੰਡਾਂ ਨੂੰ ਵੱਧ ਤੋਂ ਵੱਧ ਵਿਕਾਸ ਕਾਰਜਾਂ ਲਈ ਇਸਤੇਮਾਲ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਸਿਰਫ ਸ਼ਹਿਰ ਹੀ ਨਹੀਂ ਪਿੰਡਾਂ 'ਚ ਵੀ ਭਾਜਪਾ ਦੀ ਲੋਕ ਪਿ੍ਯਤਾ ਵੱਧ ਰਹੀ ਹੈ ਅਤੇ ਲੋਕ ਭਾਜਪਾ 'ਤੇ ਵਿਸ਼ਵਾਸ ਕਰਦੇ ਹਨ | ਆਪਸੀ ਧੜੇਬੰਦੀ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਪਾਰਟੀ ਦੇ ਸਿਧਾਂਤਾਂ 'ਤੇ ਸਾਰੇ ਇਕਜੁਟ ਹੋ ਕੇ ਕੰਮ ਕਰਦੇ ਹਨ ਅਤੇ ਜੋ ਸਿਧਾਂਤਾਂ ਦੇ ਉਲਟ ਚੱਲ ਆਪਣੀ ਧੜੇਬੰਦੀ ਬਣਾ ਕੇ ਕੰਮ ਕਰਦਾ ਹੈ ਉਸ ਨੂੰ ਪਾਰਟੀ ਕਦੀ ਬਰਦਾਸ਼ਤ ਨਹੀਂ ਕਰਦੀ |
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਵਲੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਖ਼ਿਲਾਫ਼ ਰੋਸ ਪ੍ਰਦਰਸ਼ਨ ਅਗਲੀ ਖ਼ਬਰ 2 ਕਿਲੋ 11 ਗਰਾਮ ਹੈਰੋਇਨ ਸਮੇਤ ਦੋ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।