07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਦਸਮੇਸ਼ ਗਲੋਬਲ ਸਕੂਲ ਬਰਗਾੜੀ ਵਿਖੇ 10ਵੀਂ ਦੇ ਅੱਵਲ ਬੱਚੇ ਅਤੇ ਅਧਿਆਪਕ ਸਨਮਾਨਿਤ

ਅਜੀਤ ਡੈਸਕ 03-05-2026
ਬਰਗਾੜੀ, 2 ਮਈ (ਲਖਵਿੰਦਰ ਸ਼ਰਮਾ)-ਦਸਮੇਸ਼ ਗਲੋਬਲ ਸਕੂਲ ਬਰਗਾੜੀ ਵਿਖੇ 10ਵੀਂ ਜਮਾਤ ਵਿਚੋਂ 100 ਪ੍ਰਤੀਸ਼ਤ ਅੰਕ ਹਾਸਿਲ ਕਰਨ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਸਕੂਲ ਪਿ੍ੰਸੀਪਲ ਅਜੇ ਸ਼ਰਮਾ ਦੀ ਦੇਖਰੇਖ ਹੇਠ ਸਨਮਾਨ ਸਮਾਗਮ ਕਰਵਾਇਆ ਗਿਆ | ਸਮਾਗਮ ਦੇ ਮੁੱਖ ਮਹਿਮਾਨ ਡਾਇਰੈਕਟਰ ਜਸਬੀਰ ਸਿੰਘ ਸੰਧੂ, ਗੁਰਮੀਤ ਸਿੰਘ ਢਿੱਲੋਂ, ਬਲਦੇਵ ਸਿੰਘ ਬਰਾੜ, ਪਿ੍ੰਸੀਪਲ ਯਸ਼ੂ ਧਿੰਗੜਾ ਸਨ | ਦਸਵੀਂ ਜਮਾਤ ਵਿਚ 100 ਪ੍ਰਤੀਸ਼ਤ ਅੰਕ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਕ੍ਰਮਵਾਰ 31 ਹਜ਼ਾਰ, 21 ਹਜ਼ਾਰ, 11 ਹਜ਼ਾਰ ਰੁਪਏ ਨਗਦ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਜਿਨ੍ਹਾਂ ਅਧਿਆਪਕਾਂ ਦੇ ਵਿਸ਼ਿਆਂ ਵਿਚ ਬੱਚਿਆਂ ਨੇ 100 ਪ੍ਰਤੀਸ਼ਤ ਅੰਕ ਹਾਸਿਲ ਕੀਤੇ ਹਨ ਉਨ੍ਹਾਂ ਅਧਿਆਪਕਾਂ ਨੂੰ ਵੀ ਪ੍ਰਤੀ ਬੱਚਾ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਮੁੱਖ ਮਹਿਮਾਨ ਜਸਬੀਰ ਸਿੰਘ ਸੰਧੂ ਅਤੇ ਸਮੁੱਚੀ ਪ੍ਰਬੰਧਕ ਕਮੇਟੀ ਨੇ ਇੰਨ੍ਹਾਂ ਬੱਚਿਆਂ ਨੂੰ ਵਧਾਈ ਦਿੰਦਿਆਂ ਅਧਿਆਪਕਾਂ ਵਲੋਂ ਕਰਵਾਈ ਮਿਹਨਤ ਦੀ ਵੀ ਭਰਪੂਰ ਸ਼ਲਾਘਾ ਕੀਤੀ ਗਈ | ਉਨ੍ਹਾਂ ਕਿਹਾ ਕਿ ਅਜਿਹੇ ਸ਼ਾਨਦਾਰ ਨਤੀਜੇ ਬੱਚਿਆਂ, ਅਧਿਆਪਕਾਂ, ਮਾਪਿਆਂ ਵਲੋਂ ਕੀਤੀ ਅਤੇ ਕਰਵਾਈ ਚੰਗੀ ਮਿਹਨਤ ਨਾਲ ਹੀ ਪ੍ਰਾਪਤ ਹੁੰਦੇ ਹਨ | ਇਸ ਸਕੂਲ ਦੇ ਸਮੂਹ ਅਧਿਆਪਕਾਂ ਵਲੋਂ ਕਰਵਾਈ ਜਾਂਦੀ ਚੰਗੀ ਮਿਹਨਤ ਕਾਰਨ ਇਸ ਸਕੂਲ ਦੇ ਬੱਚਿਆਂ ਨੇ ਪਹਿਲਾਂ ਵੀ ਪੜਾ੍ਹਈ, ਖੇਡਾਂ, ਨੈਤਿਕ ਸਿੱਖਿਆ ਆਦਿ ਖੇਤਰਾਂ ਵਿਚ ਨਾਮਣਾ ਖੱਟਿਆ ਹੈ ਅਤੇ ਇਸ ਸਕੂਲ, ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਸਕੂਲ ਦੇ ਪਿ੍ੰਸੀਪਲ ਅਜੇ ਸ਼ਰਮਾ ਨੂੰ ਵੀ ਸਨਮਾਨਿਤ ਕਰਦਿਆਂ ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਕਿਸੇ ਸੰਸਥਾ ਦੇ ਵਧੀਆ ਨਤੀਜਿਆਂ ਲਈ ਉਸ ਸੰਸਥਾ ਦੇ ਮੁਖੀ ਦੀ ਯੋਗ ਅਗਵਾਈ ਦਾ ਵੀ ਬਹੁਤ ਵੱਡਾ ਯੋਗਦਾਨ ਹੁੰਦਾ ਹੈ | ਪਿ੍ੰਸੀਪਲ ਅਜੇ ਸ਼ਰਮਾ ਨੇ ਹਮੇਸ਼ਾ ਇਸ ਸੰਸਥਾ ਦੀ ਵਧੀਆ ਕਾਰਗੁਜ਼ਾਰੀ ਲਈ ਸਮੂਹ ਅਧਿਆਪਕਾਂ, ਬੱਚਿਆਂ, ਮਾਪਿਆਂ, ਸਕੂਲ ਪ੍ਰਬੰਧਕ ਕਮੇਟੀ ਨਾਲ ਵਧੀਆ ਤਾਲਮੇਲ ਰੱਖਿਆ ਹੈ | ਪਿ੍ੰਸੀਪਲ ਅਜੇ ਸ਼ਰਮਾ ਨੇ ਮੁੱਖ ਮਹਿਮਾਨਾਂ ਅਤੇ ਸਮੂਹ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਉਮੀਦ ਪ੍ਰਗਟਾਈ ਕਿ ਇਸ ਸਕੂਲ ਦੀ ਬਿਹਤਰੀ ਲਈ ਸਕੂਲ ਪ੍ਰਬੰਧਕ ਕਮੇਟੀ, ਅਧਿਆਪਕਾਂ, ਬੱਚਿਆਂ, ਮਾਪਿਆਂ ਵਲੋਂ ਇਸੇ ਤਰਾਂ ਸਹਿਯੋਗ ਮਿਲਦਾ ਰਹੇਗਾ | ਇਸ ਮੌਕੇ ਸਮੂਹ ਸਟਾਫ, ਬੱਚੇ, ਮਾਪੇ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਅਧਿਆਪਕਾ ਪਰਮਜੀਤ ਕੌਰ ਰਣ ਸਿੰਘ ਵਾਲਾ ਸਨਮਾਨਿਤ ਅਗਲੀ ਖ਼ਬਰ ਤਾਜ ਪਬਲਿਕ ਸਕੂਲ 'ਚ ਵਿਦਿਅਰਥੀਆਂ ਦੀਆਂ ਮਨੋਰੰਜਕ ਗਤੀਵਿਧੀਆਂ ਕਰਵਾਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।