08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਰੌਂਤਾ ਰਜਬਾਹਾ ਤੋਂ ਨਿਕਲਦੀ ਲੰਭਵਾਲੀ ਮਾਈਨਰ ਦੀ ਮੁਰੰਮਤ ਕਰਨ ਦੀ ਮੰਗ

ਅਜੀਤ ਡੈਸਕ 03-05-2026
ਬਾਜਾਖਾਨਾ, 2 ਮਈ (ਜਗਦੀਪ ਸਿੰਘ ਗਿੱਲ)-ਰੌਂਤਾ ਰਜਬਾਹਾ ਬਾਜਾਖਾਨਾ ਤੋਂ ਨਿਕਲਦੇ ਲੰਭਵਾਲੀ ਮਾਈਨਰ ਨੂੰ ਬਣੇ ਨੂੰ ਕਰੀਬ 40 ਸਾਲ ਹੋ ਚੁੱਕੇ ਹਨ ਅਤੇ ਹੁਣ ਇਸ ਵਿਚ ਤਰੇੜਾਂ, ਟੁੱਟ ਭੱਜ ਆ ਜਾਣ ਕਰਕੇ ਇਸ ਦੀ ਮੁਰੰਮਤ ਦੀ ਜ਼ਰੂਰਤ ਹੈ | ਪਿੰਡ ਝਖੱੜਵਾਲਾ ਦੇ ਸੀਨੀਅਰ ਅਕਾਲੀ ਆਗੂ ਦਰਸ਼ਨ ਸਿੰਘ ਸਿੱਧੂ, ਜਸਵਿੰਦਰ ਸਿੰਘ ਢਿੱਲੋਂ, ਸੂਬੇਦਾਰ ਹਰਦਿਆਲ ਸਿੰਘ, ਸਰਪੰਚ ਇੰਦਰਜੀਤ ਸਿੰਘ ਢਿੱਲੋਂ, ਨੱਥਾ ਸਿੰਘ ਸਾਬਕਾ ਮੈਂਬਰ, ਗੁਰਵਿੰਦਰ ਸਿੰਘ ਚਹਿਲ, ਰਵੀਇੰਦਰ ਸਿੰਘ ਰਵੀ ਢਿੱਲੋਂ, ਮਾਸਟਰ ਸੁਖਦੇਵ ਸਿੰਘ ਢਿੱਲੋਂ, ਕੁਲਬੀਰ ਸਿੰਘ ਢਿੱਲੋਂ ਸਾਬਕਾ ਸਰਪੰਚ, ਮਹਿੰਦਰ ਸਿੰਘ ਮੱਲ੍ਹਾਂ, ਪਿ੍ਤਪਾਲ ਸਿੰਘ ਲਾਲੀ ਬਰਾੜ, ਐਡਵੋਕੇਟ ਪਰਮਪਾਲ ਸਿੰਘ ਬਰਾੜ ਝੱਖੜਵਾਲਾ ਅਤੇ ਲੰਭਵਾਲੀ ਦੇ ਸਰਪੰਚ ਕੁਲਵਿੰਦਰ ਸਿੰਘ ਫ਼ੌਜੀ, ਬਾਜਾਖਾਨਾ ਦੇ ਹਰਿੰਦਰ ਸਿੰਘ ਢਿੱਲੋਂ, ਸੁਖਦੇਵ ਸਿੰਘ ਢਿੱਲੋਂ, ਬਲਾਕ ਸੰਮਤੀ ਮੈਂਬਰ ਬਾਜਾਖਾਨਾ ਜਸਮੇਲ ਸਿੰਘ ਢਿੱਲੋਂ ਨੇ ਪੰਜਾਬ ਸਰਕਾਰ ਅਤੇ ਸਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਕਤ ਲੰਭਵਾਲੀ ਮਾਈਨਰ 1982 ਵਿਚ ਹੋਂਦ ਵਿਚ ਆਇਆ ਸੀ ਅਤੇ ਜਿਸ ਦੀ ਕੁੱਲ ਲੰਬਾਈ ਕਰੀਬ 8300 ਫ਼ੁੱਟ ਹੈ ਅਤੇ ਹੁਣ ਇਸ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ ਅਤੇ ਟੇਲਾਂ 'ਤੇ ਨਹਿਰੀ ਨਾ ਪਹੰੁਚਣ ਕਰਕੇ ਖਾਸ ਕਰਕੇ ਪਿੰਡ ਝੱਖੜਵਾਲਾ ਦੇ ਕਿਸਾਨਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਨਹਿਰੀ ਪਾਣੀ ਦੀ ਘਾਟ ਕਰਕੇ ਫ਼ਸਲਾਂ ਦੇ ਝਾੜ 'ਤੇ ਬਹੁਤ ਅਸਰ ਪੈ ਰਿਹਾ ਹੈ | ਉਕਤ ਇੱਕਤਰ ਕਿਸਾਨਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਨਹਿਰੀ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਰੌਂਤਾ ਰਜਬਾਹਾ ਤੋਂ ਨਿਕਲਦੇ ਲੰਭਵਾਲੀ ਮਾਈਨਰ ਨੂੰ ਨਵੇਂ ਸਿਰੇ ਤੋਂ ਮੁਰੰਮਤ ਕਰਕੇ ਬਣਾਇਆ ਜਾਵੇ |
ਪਿਛਲੀ ਖ਼ਬਰ 12ਵੀਂ ਰਾਜ ਗਤਕਾ ਚੈਂਪੀਅਨਸ਼ਿਪ ਲੜਕੀਆਂ ਦਾ ਅੱਜ ਹੋਵੇਗਾ ਸਮਾਪਤੀ ਸਮਾਰੋਹ ਅਗਲੀ ਖ਼ਬਰ ਲੈਂਡ ਮਾਰਗੇਜ਼ ਬੈਂਕ ਦੇ ਮੁਲਾਜ਼ਮਾਂ ਨੂੰ ਬਚਾਉਣ ਲਈ ਰਾਜਨੀਤਿਕ ਤੇ ਭਿ੍ਸ਼ਟ ਅਫ਼ਸਰਸ਼ਾਹੀ ਦਾ ਗੱਠਜੋੜ ਹੋਇਆ ਪੱਬਾਂ ਭਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।