10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਐਡਵੋਕੇਟ ਪਰੀਜਾਤ ਪਠੇਲਾ ਦੀ ਚੋਣ ਮੁਹਿੰਮ 'ਚ ਔਰਤਾਂ ਡਟੀਆਂ

ਅਜੀਤ ਡੈਸਕ 24-05-2026
ਸ੍ਰੀ ਮੁਕਤਸਰ ਸਾਹਿਬ, 23 ਮਈ (ਰਣਜੀਤ ਸਿੰਘ ਢਿੱਲੋਂ)-ਦਿਨੋਂ-ਦਿਨ ਨਗਰ ਕੌਂਸਲ ਦਾ ਚੋਣ ਦੰਗਲ ਦਿਲਚਸਪ ਬਣਦਾ ਜਾ ਰਿਹਾ ਹੈ | ਜਿੱਥੇ ਉਮੀਦਵਾਰਾਂ ਵਲੋਂ ਆਪਣੀ-ਆਪਣੀ ਜਿੱਤ ਲਈ ਦਿਨ-ਰਾਤ ਪ੍ਰਚਾਰ ਜਾਰੀ ਹੈ, ਉੱਥੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਚੋਣ ਮੁਹਿੰਮ ਵਿਚ ਜੁਟੇ ਹੋਏ ਹਨ | ਇਸ ਤਰ੍ਹਾਂ ਹੀ ਵਾਰਡ ਨੰਬਰ 26 ਤੋਂ ਭਾਜਪਾ ਦੀ ਟਿਕਟ 'ਤੇ ਚੋਣ ਲੜ ਰਹੇ ਐਡਵੋਕੇਟ ਪਰੀਜਾਤ ਪਠੇਲਾ ਦੀ ਚੋਣ ਮੁਹਿੰਮ ਵਿਚ ਉਨ੍ਹਾਂ ਦੀ ਪਤਨੀ ਰੁਚੀ ਪਠੇਲਾ, ਭਰਜਾਈਆਂ ਵੀਨੂੰ ਪਠੇਲਾ ਤੇ ਨਿਸ਼ਾ ਪਠੇਲਾ ਸਮੇਤ ਵੱਡੀ ਗਿਣਤੀ ਵਿਚ ਔਰਤਾਂ ਹਿੱਸਾ ਲੈ ਰਹੀਆਂ ਹਨ ਅਤੇ ਔਰਤਾਂ ਨੇ ਚੋਣ ਮੁਹਿੰਮ ਨੂੰ ਪੂਰੀ ਤਰ੍ਹਾਂ ਭਖਾ ਦਿੱਤਾ ਹੈ | ਇਸ ਮੌਕੇ ਗੱਲਬਾਤ ਕਰਦਿਆਂ ਵੀਨੂੰ ਪਠੇਲਾ ਨੇ ਦੱਸਿਆ ਕਿ ਵਾਰਡ ਨੰਬਰ 26 ਤੋਂ ਉਨ੍ਹਾਂ ਦੇ ਸਹੁਰਾ ਸਾਹਿਬ ਸਤਪਾਲ ਪਠੇਲਾ ਪੰਜ ਵਾਰ ਕੌਂਸਲਰ ਚੁਣੇ ਗਏ ਹਨ | ਇਸ ਤੋਂ ਇਲਾਵਾ 6 ਵਾਰ ਨਗਰ ਕੌਂਸਲ ਦੇ ਵੱਖ-ਵੱਖ ਟਰਮਾਂ ਵਿਚ ਸੀਨੀਅਰ ਮੀਤ ਪ੍ਰਧਾਨ ਰਹੇ | ਇਹ ਵਾਰਡ ਸਾਡਾ ਪਰਿਵਾਰ ਹੈ ਅਤੇ ਲੋਕਾਂ ਵਲੋਂ ਵੀ ਪਰਿਵਾਰ ਵਾਂਗ ਹੀ ਸਾਡਾ ਸਹਿਯੋਗ ਦਿੱਤਾ ਜਾ ਰਿਹਾ ਹੈ | ਸਮੁੱਚੇ ਚੋਣ ਮੁਹਿੰਮ ਵਿਚ ਹੁਣ ਵੀ ਸੱਤਪਾਲ ਪਠੇਲਾ ਇੰਨੀ ਵਡੇਰੀ ਉਮਰ ਵਿਚ ਪੂਰੀ ਦਿਲਚਸਪੀ ਰੱਖ ਰਹੇ ਹਨ | ਇਸ ਮੌਕੇ ਹੋਰ ਵੀ ਵੱਡੀ ਗਿਣਤੀ ਵਿਚ ਔਰਤਾਂ ਸ਼ਾਮਿਲ ਸਨ, ਜਿਨ੍ਹਾਂ ਘਰ-ਘਰ ਜਾ ਕੇ ਪਰੀਜਾਤ ਪਠੇਲਾ ਦੇ ਹੱਕ ਵਿਚ ਵੋਟਾਂ ਮੰਗੀਆਂ |

ਪਿਛਲੀ ਖ਼ਬਰ ਅਵਨੀਤ ਕੌਰ ਸਿੱਧੂ ਨੇ ਸਿਲਵਰ ਓਕਸ ਸਕੂਲ 'ਚ ਸ਼ੂਟਿੰਗ ਰੇਂਜ ਦਾ ਉਦਘਾਟਨ ਕੀਤਾ <br/> ਅਗਲੀ ਖ਼ਬਰ ਸਕੂਲੀ ਬੱਚਿਆਂ ਦੀ ਸਹੂਲਤ ਲਈ ਫਰਿਜ ਅਤੇ ਆਰ.ਓ. ਫਿਲਟਰ ਲਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।