30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ

ਅਜੀਤ ਡੈਸਕ 08-06-2026
ਸਾਦਿਕ, 7 ਜੂਨ (ਗੁਰਭੇਜ ਸਿੰਘ ਚੌਹਾਨ)-ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਫ਼ਰੀਦਕੋਟ ਸਰਕਲ ਸਾਦਿਕ ਦੇ ਅਹੁਦੇਦਾਰਾਂ ਵਲੋਂ ਸਰਕਲ ਪ੍ਰਧਾਨ ਲਖਵੀਰ ਸਿੰਘ ਸੰਧੂ ਬੀਹਲੇ ਵਾਲਾ ਦੀ ਅਗਵਾਈ ਹੇਠ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਮਹੀਨਾਵਾਰ ਮੀਟਿੰਗ ਕੀਤੀ ਗਈ | ਜਿਸ ਵਿਚ ਸਿਮਰਜੀਤ ਸਿੰਘ ਬਰਾੜ ਘੁੱਦੂਵਾਲਾ ਮੀਤ ਪ੍ਰਧਾਨ ਪੰਜਾਬ ਤੇ ਭੋਲਾ ਸਿੰਘ ਬਰਾੜ ਕਾਬਲ ਵਾਲਾ ਜਨਰਲ ਸਕੱਤਰ ਜ਼ਿਲ੍ਹਾ ਫ਼ਰੀਦਕੋਟ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਤੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ 'ਤੇ ਵਿਚਾਰਾਂ ਕੀਤੀਆਂ ਗਈਆਂ | ਮੀਟਿੰਗ ਦੀ ਕਾਰਵਾਈ ਗੁਰਮੀਤ ਸਿੰਘ ਬਰਾੜ ਸੈਦੇਕੇ ਸਕੱਤਰ ਜਨਰਲ ਸਰਕਲ ਸਾਦਿਕ ਵਲੋਂ ਚਲਾਈ ਗਈ | ਜਿਸ ਵਿਚ ਕੁਝ ਜ਼ਰੂਰੀ ਮੰਗਾਂ ਵੱਲ ਪ੍ਰਸ਼ਾਸ਼ਨ ਨੂੰ ਤਵੱਜੋ ਦੇਣ ਦੀ ਮੰਗ ਰੱਖੀ ਗਈ | ਜਿਸ ਵਿਚ ਖਾਸ ਕਰਕੇ ਸਾਦਿਕ ਏਰੀਏ ਵਿਚ ਜੋ ਫ਼ਿਰੋਜ਼ਪੁਰ ਮੁਕਤਸਰ ਰੋਡ ਲੰਘਦੀ ਹੈ, ਉਸ ਨੂੰ ਕਰਾਸ ਕਰਦੀਆਂ ਸਾਰੀਆਂ ਜਿੰਨੇ ਵੀ ਪੁਲ ਹਨ, ਸਾਰੇ ਹੀ ਉਸਾਰੀ ਅਧੀਨ ਹਨ | ਜਿਸ ਕਰਕੇ ਕੱਸੀਆਂ ਦੀ ਪਾਣੀ ਦੀ ਨਿਕਾਸੀ ਵਾਸਤੇ ਸਾਈਡਾਂ 'ਤੇ ਪਾਈਪਾਂ ਨੱਪੀਆਂ ਜਾਣ ਤਾਂ ਜੋ ਪਾਣੀ ਅੱਗੇ ਲੰਘ ਸਕੇ | ਕਿਉਂ ਕਿ ਝੋਨੇ ਦੀ ਲੁਆਈ ਚੱਲ ਪਈ ਹੈ ਕੱਸੀਆਂ ਵਿਚ ਪਾਣੀ ਪੂਰਾ ਨਿਰਵਿਘਨ ਛੱਡਿਆ ਜਾਵੇ ਤਾਂ ਜੋ ਟੇਲਾਂ ਤੱਕ ਪੂਰਾ ਕੀਤਾ ਜਾ ਸਕੇ | ਸਾਦਿਕ ਏਰੀਏ ਵਿਚ ਜਿੰਨੇ ਵੀ ਸੇਮ ਨਾਲੇ ਆਉਂਦੇ ਹਨ ਉਨ੍ਹਾਂ ਦੀ ਸਫ਼ਾਈ ਕਰਵਾਈ ਜਾਵੇ ਤਾਂ ਜੋਂ ਬਾਰਸ਼ਾਂ ਸਮੇਂ ਮੁਸ਼ਕਿਲਾਂ ਨਾ ਆਉਣ ਅਤੇ ਸਾਦਿਕ ਵਿਚ ਜਿੰਨੀਆਂ ਵੀ ਸਹਿਕਾਰੀ ਸਭਾਵਾਂ ਆਉਂਦੀਆਂ ਹਨ ਉਨ੍ਹਾਂ ਵਿਚ ਡੀ.ਏ.ਪੀ. ਤੇ ਯੂਰੀਆਂ ਖਾਦ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋਂ ਬਾਜ਼ਾਰ 'ਚ ਹੋ ਰਹੀ ਕਿਸਾਨਾਂ ਦੀ ਲੁੱਟ ਤੋਂ ਬਚਿਆ ਜਾ ਸਕੇ | ਇਸ ਮੀਟਿੰਗ ਵਿਚ ਨਿਰਭੈ ਸਿੰਘ ਬਰਾੜ ਘੁੱਦੂ ਵਾਲਾ ਮੀਤ ਪ੍ਰਧਾਨ ਸਰਕਲ ਸਾਦਿਕ, ਅਮਰਦੀਪ ਸਿੰਘ ਕਾਉਣੀ ਕਮੇਟੀ ਮੈਂਬਰ ਸਰਕਲ ਸਾਦਿਕ, ਗੁਰਦਿਆਲ ਸਿੰਘ ਢਾਬ ਸ਼ੇਰ ਸਿੰਘ ਵਾਲਾ ਕਮੇਟੀ ਮੈਂਬਰ ਸਰਕਲ ਸਾਦਿਕ, ਭਰਪੂਰ ਸਿੰਘ ਮੀਤ ਪ੍ਰਧਾਨ ਸ਼ੇਰ ਸਿੰਘ ਵਾਲਾ, ਰਾਜਮੰਦਰ ਸਿੰਘ ਪ੍ਰਧਾਨ ਦੀਪ ਸਿੰਘ ਵਾਲਾ ਤੇ ਈਮਾਨਦੀਪ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਭਗਵੰਤ ਮਾਨ ਕਿੱਕਲੀਆਂ ਅਤੇ ਚੁੱਟਕਲਿਆਂ ਦੀ ਥਾਂ ਕੋਈ ਕੀਤੇ ਕੰਮ ਦੱਸਣ - ਭੱਟੀ ਅਗਲੀ ਖ਼ਬਰ ਫਾਇਰ ਬਿ੍ਗੇਡ ਮਲੋਟ ਦੀ ਮੁਸਤੈਦੀ : ਤਿੰਨ ਥਾਵਾਂ 'ਤੇ ਲੱਗੀ ਅੱਗ 'ਤੇ ਪਾਇਆ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।