29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਮਾਤਾ ਜਸਵੀਰ ਕੌਰ ਢਿੱਲੋਂ ਨਮਿਤ ਸ਼ਰਧਾਂਜ਼ਲੀ ਸਮਾਗਮ

ਅਜੀਤ ਡੈਸਕ 08-06-2026
ਬਰਗਾੜੀ, 7 ਜੂਨ (ਸੁਖਰਾਜ ਸਿੰਘ ਗੋਂਦਾਰਾ)-ਬਰਗਾੜੀ ਨਿਵਾਸੀ ਸਵ. ਬਾਬਾ ਦਲੀਪ ਸਿੰਘ ਢਿੱਲੋਂ ਸਾਬਕਾ ਪੰਚ ਦੀ ਧਰਮ ਪਤਨੀ ਅਤੇ ਅਮਰੀਕ ਸਿੰਘ ਭੋਲਾ ਢਿੱਲੋਂ ਦੀ ਸਤਿਕਾਰਤ ਮਾਤਾ ਜਸਵੀਰ ਕੌਰ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰਖਵਾਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਸ਼ਰਧਾਂਜ਼ਲੀ ਸਮਾਗਮ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਬਰਗਾੜੀ (ਫ਼ਰੀਦਕੋਟ) ਵਿਖੇ ਹੋਇਆ | ਇਸ ਮੌਕੇ ਰਾਗੀ ਸਿੰਘਾਂ ਨੇ ਗੁਰਬਾਣੀ ਕੀਰਤਨ ਤੇ ਕਥਾ ਵਿਚਾਰਾਂ ਰਾਹੀਂ ਹਾਜ਼ਰ ਸੰਗਤ ਨੂੰ ਜ਼ਿੰਦਗੀ ਦੇ ਫਲਸਫੇ ਤੋਂ ਜਾਣੂ ਕਰਵਾਇਆ | ਮਾਤਾ ਜਸਵੀਰ ਕੌਰ ਇਸ ਦੀ ਸਭ ਤੋਂ ਵਧੀਆਂ ਉਦਾਹਰਣ ਸਨ | ਇਸ ਮੌਕੇ ਮਾਤਾ ਨੂੰ ਸ਼ਰਧਾਂ ਦੇ ਫੁੱਲ ਭੇਟ ਕਰਦਿਆਂ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕਾ ਜੈਤੋ ਦੇ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ ਨੇ ਕਿਹਾ ਕਿ ਜਿਸ ਤਰ੍ਹਾਂ ਮਾਤਾ ਨੇ ਇਕ ਬਹੁਤ ਵੱਡੇ ਆਪਣੇ ਪਰਿਵਾਰ ਨੂੰ ਪਿਆਰ ਮੁਹੱਬਤ ਅਤੇ ਏਕਤਾ ਦੀ ਲੜੀ 'ਚ ਪਰੋ ਕਿ ਰੱਖਿਆ ਇਹ ਸਾਡੇ ਸਮਾਜ ਦੀਆਂ ਸਭ ਔਰਤਾਂ ਲਈ ਪ੍ਰੇਰਨਾ ਸਰੋਤ ਹੈ | ਮੁਲਾਜ਼ਮ ਆਗੂ ਜੇ.ਈ ਸਰਬਜੀਤ ਸਿੰਘ ਭਾਣਾ ਨੇ ਕਿਹਾ ਜਿਸ ਤਰ੍ਹਾਂ ਬਿਲਕੁਲ ਅਨਪੜ੍ਹ ਹੋਣ ਦੇ ਬਾਵਜੂਦ ਬੜੀ ਦੂਰ-ਅਦੇਸ਼ੀ ਸੋਚ ਦਾ ਸਬੂਤ ਦਿੰਦਿਆਂ ਆਪਣੇ ਵਿਸ਼ਾਲ ਪਰਿਵਾਰ ਨੂੰ ਜਿਥੇ ਬਾਣੀ ਬਾਣੇ ਨਾਲ ਪਿਆਰ ਕਰਨਾ ਸਿਖਾਇਆ ਉਥੇ ਉਸ ਨੂੰ ਤਰੱਕੀ ਦੀਆਂ ਬਲੰਦੀਆਂ ਤੇ ਪਹੁੰਚਾਉਣ 'ਚ ਯਾਦਗਾਰੀ ਭੂਮਿਕਾ ਨਿਭਾਈ | ਮੰਚ ਸੰਚਾਲਨ ਦਵਿੰਦਰ ਅਰਸ਼ੀ ਨੇ ਕੀਤਾ | ਉਨ੍ਹਾਂ ਸਾਬਕਾ ਚੇਅਰਮੈਨ ਪਬਲਿਕ ਸਰਵਿਸ ਕਮਿਸ਼ਨ ਪੰਜਾਬ ਅਤੇ ਸਾਬਕਾ ਏ.ਡੀ.ਜੀ.ਪੀ ਪੰਜਾਬ ਪੁਲਿਸ ਜਤਿੰਦਰ ਸਿੰਘ ਔਲਖ, ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਪੰਜਾਬ, ਸੀਨੀਅਰ ਅਕਾਲੀ ਆਗੂ ਗੁਰਚੇਤ ਸਿੰਘ ਢਿੱਲੋ, ਸਾਬਕਾ ਸਰਪੰਚ ਜਗਸੀਰ ਸਿੰਘ ਸੀਰ ਢਿੱਲੋਂ ਕੈਨੇਡਾ, ਬਾਬਾ ਜੈਸੀ ਰਾਮ ਕਮੇਟੀ ਸਰਾਵਾਂ, ਨਵਰੀਤ ਬਲੱਡ ਡੋਨਰਜ਼ ਸੁਸਾਇਟੀ ਬਰਗਾੜੀ, ਸੈਣ ਭਗਤ ਕਮੇਟੀ ਬਰਗਾੜੀ, ਟੈਕਨੀਕਲ ਯੂਨੀਅਨ ਸ/ਡ ਬਰਗਾੜੀ ਤੋਂ ਇਲਾਵਾ ਇਲਾਕੇ ਦੀਆਂ ਧਾਰਮਿਕ, ਸਮਾਜਸੇਵੀ ਸੰਸਥਾਵਾਂ ਵਲੋਂ ਭੇਜੇ ਸ਼ੋਕ ਸੰਦੇਸ਼ ਪੜ੍ਹੇ | ਇਸ ਮੌਕੇ ਯਾਦਵਿੰਦਰ ਸਿੰਘ ਔਲਖ, ਸਾਬਕਾ ਸਰਪੰਚ ਪ੍ਰੀਤਪਾਲ ਸਿੰਘ ਬਰਾੜ, ਸਾਬਕਾ ਚੇਅਰਮੈਨ ਅਮਰਪ੍ਰੀਤ ਸਿੰਘ ਪਾਲੀ ਢਿੱਲੋਂ, ਚੇਅਰਮੈਨ ਗੋਬਿੰਦਰ ਸਿੰਘ ਵਾਲੀਆਂ, ਹਰਜੀਤ ਸਿੰਘ ਗੂੜੀਸੰਗਰ, ਸ਼ਵਿੰਦਰ ਸਿੰਘ ਚੰਨੀ, ਪਰਵਿੰਦਰ ਸਿੰਘ ਚੰਨੀ, ਨੱਥਾ ਸਿੰਘ ਚੰਨੀ, ਪ੍ਰਧਾਨ ਪੂਰਨ ਸਿੰਘ, ਹਰਪਾਲ ਸਿੰਘ ਖਾਰਾ, ਮੁੱਖ ਗ੍ਰੰਥੀ ਭਾਈ ਬੁੱਧ ਸਿੰਘ, ਮੈਨੇਜਰ ਕੁਲਵਿੰਦਰ ਸਿੰਘ ਢਿੱਲੋਂ, ਗੁਰਸੇਵਕ ਸਿੰਘ ਗੋਂਦਾਰਾ, ਮੰਦਰ ਸਿੰਘ ਗੋਂਦਾਰਾ, ਵੀਰ ਚੰਦ ਸ਼ਰਮਾ ਪੰਚ, ਰਣਜੀਤ ਸਿੰਘ ਘਾਰੂ, ਸੁਰਜੀਤ ਸਿੰਘ ਬੁਰਜ ਹਰੀਕਾ, ਰੇਸ਼ਮ ਸਿੰਘ ਢਿੱਲੋਂ, ਵਿਜੇ ਬਰਗਾੜੀ, ਅਜੈਪਾਲ ਸਿੰਘ, ਅਸ਼ੋਕ ਸ਼ਰਮਾ, ਹਰਿੰਦਰ ਸ਼ਰਮਾ, ਜੀਤਾ ਸਿੰਘ, ਸਿਕੰਦਰ ਸਿੰਘ, ਜੇ.ਈ ਸੁਖਮੰਦਰ ਸਿੰਘ, ਰਣਜੀਤ ਸਿੰਘ, ਕੁਲਦੀਪ ਸਿੰਘ ਗੋਂਦਾਰਾ, ਹੈਪੀ ਸਿੱਧੂ, ਬੇਅੰਤ ਸਿੰਘ ਬੁਰਜ, ਮਨਪ੍ਰੀਤ ਸਿੰਘ ਸੇਖੋਂ, ਡਾ. ਗੁਰਦੀਪ ਸਿੰਘ ਬਰਾੜ, ਡਾ. ਬਲਵਿੰਦਰ ਸਿੰਘ ਸਿਵੀਆਂ, ਸੁਖਜੰਤ ਸਿੰਘ ਸਦਿਉੜਾ, ਜੇ.ਈ ਮਨਦੀਪ ਸਿੰਘ, ਸੁਖਪਾਲ ਸਿੰਘ ਨੰਬਰਦਾਰ, ਰਣਜੀਤ ਸਿੰਘ ਨੰਬਰਦਾਰ, ਗੁਰਮੀਤ ਸਿੰਘ ਪੱਪੂ ਬਰਾੜ, ਰਾਜਿੰਦਰ ਸਿੰਘ ਢਿੱਲੋਂ, ਸੁਖਜਿੰਦਰ ਮਾਨਾ, ਗੁਰਦਿੱਤ ਸਿੰਘ ਢਿੱਲੋਂ, ਜਗਵਿੰਦਰ ਸਿੰਘ ਢਿੱਲੋਂ, ਯੂਥ ਆਗੂ ਸ਼ਨੀ ਢਿੱਲੋਂ, ਰਵੀ ਸ਼ਰਮਾ, ਅਮਰਜੀਤ ਸਿੰਘ ਢਿੱਲੋਂ, ਸਾਬਕਾ ਜਸਵੰਤ ਸਿੰਘ ਢਿੱਲੋਂ, ਸਾਬਕਾ ਬਲਾਕ ਸੰਮਤੀ ਮੈਂਬਰ ਬਾਬੂ ਸਿੰਘ, ਸਰਪੰਚ ਪ੍ਰਤਾਪ ਸਿੰਘ, ਹਰਬੰਸ ਸਿੰਘ ਪੰਚ, ਗੁਰਚਰਨ ਸਿੰਘ ਢਿੱਲੋਂ, ਜੇ.ਈ ਰਾਜਵੀਰ ਸਿੰਘ, ਲਖਵਿੰਦਰ ਸ਼ਰਮਾ, ਜੈਪਾਲ ਸ਼ਰਮਾ, ਇੰਦਰਜੀਤ ਸ਼ਰਮਾ, ਆਪ ਆਗੂ ਜਸਮੇਲ ਸਿੰਘ ਕਾਕਾ ਬਰਾੜ, ਸੁਖਰਾਜ ਸਿੰਘ ਨਿਆਮੀਵਾਲਾ, ਸੁਰਿੰਦਰ ਸਿੰਘ ਕਰੀਰਵਾਲੀ, ਪਰਗਟ ਸਿੰਘ ਢਿੱਲੋਂ, ਨਿੰਦਰਜੀਤ ਸਿੰਘ, ਡਾ. ਕੁਲਵਿੰਦਰ ਸਿੰਘ, ਜਸਵਿੰਦਰ ਸਿੰਘ ਪ੍ਰਧਾਨ, ਯਾਦਵਿੰਦਰ ਸ਼ਰਮਾ, ਸਿਵਦੇਵ ਸਿੰਘ ਭੁੱਟੋ, ਪ੍ਰਧਾਨ ਅਮਰਜੀਤ ਸਿੰਘ ਸਰਾਵਾਂ ਆਦਿ ਤੋਂ ਇਲਾਵਾ ਇਲਾਕੇ ਭਰ ਦੇ ਰਾਜਨੀਤਿਕ ਆਗੂ ਅਤੇ ਸਰਪੰਚ, ਪੰਚ ਹਾਜ਼ਰ ਸਨ |
ਪਿਛਲੀ ਖ਼ਬਰ ਵੋਟਾਂ ਦੀ ਮੈਪਿੰਗ ਲਈ ਬਰਗਾੜੀ ਵਿਖੇ ਕੈਂਪ <br/> ਅਗਲੀ ਖ਼ਬਰ ਕਾਂਗਰਸੀ ਆਗੂ ਹਰਜਿੰਦਰ ਸਿੰਘ ਢਿੱਲੋਂ ਨਹੀਂ ਰਹੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।