ਬਰਗਾੜੀ, 7 ਜੂਨ (ਲਖਵਿੰਦਰ ਸ਼ਰਮਾ)-ਵੋਟਾਂ ਦੀ ਮੈਪਿੰਗ ਲਈ ਕਸਬਾ ਬਰਗਾੜੀ ਦੇ ਸਮੂਹ ਬੀ.ਐਲ.ਓ. ਵਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੀਨੀ: ਸੈਕੰਡਰੀ ਸਕੂਲ ਬਰਗਾੜੀ ਵਿਖੇ ਕੈਂਪ ਲਗਾਇਆ ਗਿਆ, ਜਿਸ ਵਿਚ ਕਸਬਾ ਬਰਗਾੜੀ ਦੇ ਬਹੁਤ ਸਾਰੇ ਵੋਟਰਾਂ ਨੇ ਆਪਣੀਆਂ ਵੋਟਾਂ ਦੀ ਜਾਂਚ ਪੜਤਾਲ ਕਰਵਾਈ ਅਤੇ ਲੋੜੀਂਦੇ ਪਰੂਫ ਆਦਿ ਦਿੱਤੇ | ਇਸ ਸਮੇਂ ਸਮੂਹ ਸਿਆਸੀ ਪਾਰਟੀਆਂ ਵਲੋਂ ਨਿਯੁਕਤ ਬੀ.ਐਲ.ਏ ਨੇ ਵੀ ਬੀ.ਐਲ.ਓ ਨਾਲ ਸਹਿਯੋਗ ਕੀਤਾ | ਬੀ.ਐਲ.ਓਜ ਨੇ ਦੱਸਿਆ ਕਿ 2003 ਦੀ ਵੋਟਰ ਸੂਚੀ ਵਿਚ ਦਰਜ ਵੋਟਾਂ ਅਤੇ ਹੋਰਨਾਂ ਵੋਟਾਂ ਦੀ ਸੁਧਾਈ ਕੀਤੀ ਜਾ ਰਹੀ ਹੈ ਤਾਂ ਕਿ ਪੰਜਾਬ ਵਿਚ ਵੋਟਾਂ ਦੀ ਐਸ.ਆਈ.ਆਰ ਹੋਣੀ ਹੈ ਅਤੇ ਵੋਟਾਂ ਦੀ ਮੈਪਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਸਹੀ ਵੋਟ ਕੱਟੀ ਨਾ ਜਾ ਸਕੇ | ਬੀ.ਐਲ.ਓਜ ਬਹੁਤ ਲੰਮੇ ਸਮੇਂ ਤੋਂ ਲੋਕਾਂ ਨੂੰ ਆਪਣੀਆਂ ਵੋਟਾਂ ਦੀ ਸੁਧਾਈ ਲਈ ਜਾਗੂਰਕ ਕਰ ਰਹੇ ਹਨ | ਇਸ ਮੌਕੇ ਬੀ.ਐਲ.ਓ ਕਸ਼ਮੀਰ ਸਿੰਘ, ਰਾਮਦਾਸ, ਹਰਨੇਕ ਸਿੰਘ, ਮਨਿੰਦਰ ਸ਼ਰਮਾ, ਜੇਗਮੋਹਨ ਸਿੰਘ ਮੋਹਨਾ, ਰਜਿੰਦਰ ਸਿੰਘ ਬਰਾੜ, ਜਗਸੀਰ ਸਿੰਘ, ਬੀ.ਐਲ.ਏ ਗੁਰਦਿੱਤ ਸਿੰਘ, ਜਗਸੀਰ ਗੋਂਦਾਰਾ, ਮਨੀ ਸਿਵੀਆਂ, ਭਿੰਡੀ ਢਿੱਲੋਂ, ਪੱਪੂ ਸਿੰਘ ਆਦਿ ਹਾਜ਼ਰ ਸਨ |