ਕਿਸ਼ਨਪੁਰਾ ਕਲਾਂ, 7 ਜੂਨ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਸ਼੍ਰੋਮਣੀ ਅਕਾਲੀ ਦਲ ਦੇ ਨਿਧੜਕ ਆਗੂ ਕਮਲਜੀਤ ਸਿੰਘ ਮੋਗਾ ਨੇ ਕੈਨੇਡਾ ਤੋਂ ਟੈਲੀਫ਼ੋਨ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਨੀਅਰ ਅਕਾਲੀ ਆਗੂ ਸ਼੍ਰੋਮਣੀ ਅਕਾਲੀ ਦਲ ਵਲੋਂ ਪਰਮਬੰਸ ਸਿੰਘ ਰੋਮਾਣਾ, ਕੰਵਰਜੀਤ ਸਿੰਘ ਬਰਕੰਦੀ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਬਰਜਿੰਦਰ ਸਿੰਘ ਮੱਖਣ ਬਰਾੜ, ਪਰਮਜੀਤ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਝੱਬਰ, ਸਤਵਿੰਦਰਪਾਲ ਸਿੰਘ ਢੱਟ, ਹਰਜਾਪ ਸਿੰਘ ਸੰਘਾ, ਜਸਪ੍ਰੀਤ ਸਿੰਘ ਮਾਹਲਾ, ਐਡਵੋਕੇਟ ਰਾਜਕਮਲ ਸਿੰਘ ਭੁੱਲਰ 'ਤੇ ਆਧਾਰਤ ਇੱਕ ਵਫ਼ਦ 11 ਜੂਨ ਤੋਂ ਕੈਨੇਡਾ ਦੇ ਦੌਰੇ ਲਈ ਆ ਰਿਹਾ ਹੈ | ਉਕਤ ਵਫ਼ਦ ਐਨ. ਆਰ.ਆਈ. ਭੈਣ, ਭਰਾਵਾਂ ਨੂੰ ਪਾਰਟੀ ਦੀਆਂ ਨੀਤੀਆਂ ਅਤੇ ਗਤੀਵਿਧੀਆਂ ਤੋਂ ਜਾਣੰੂ ਕਰਵਾਏਗਾ ਅਤੇ ਨਾਲ ਹੀ ਉਨ੍ਹਾਂ ਨੂੰ ਪੰਜਾਬ ਵਿਚ ਲੋੜੀਂਦੀਆਂ ਸਹੂਲਤਾਂ ਬਾਰੇ ਉਨ੍ਹਾਂ ਦੇ ਵਿਚਾਰ ਵੀ ਇਕੱਤਰ ਕਰੇਗਾ | ਨਿਧੜਕ ਆਗੂ ਕਮਲਜੀਤ ਸਿੰਘ ਮੋਗਾ ਨੇ ਕੈਨੇਡਾ ਵੱਸਦੇ ਪੰਜਾਬੀ ਭਾਈਚਾਰੇ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਨੂੰ ਪੂਰਨ ਸਹਿਯੋਗ ਅਤੇ ਸਮਰਥਨ ਦੇਣਗੇ | ਅੰਤ ਵਿਚ ਨਿਧੜਕ ਬੁਲਾਰੇ ਕਮਲਜੀਤ ਸਿੰਘ ਮੋਗਾ ਕੈਨੇਡਾ, ਸੁਖਜੀਤ ਸਿੰਘ ਮਾਹਲਾ,ਪਵਨ ਗਰੋਵਰ,ਸੱਤਾ ਸੰਧੂ, ਗੁਰਜਿੰਦਰ ਸਿੰਘ ਸੰਧੂ, ਸਤਨਾਮ ਸਿੰਘ ਦਾਤੇਵਾਲ, ਗੁਰਮੀਤ ਸਿੰਘ ਪਨੇਸਰ, ਕੁਲਦੀਪ ਸਿੰਘ ਦੌਲਤਪੁਰਾ, ਵਿੱਕੀ ਧਾਲੀਵਾਲ ਅਤੇ ਕਮਲਜੀਤ ਸਿੰਘ ਮੋਗਾ ਨੇ ਕਿਹਾ ਕਿ ਕੈਨੇਡਾ ਵਾਸੀ ਬੜੇ ਉਤਸ਼ਾਹ ਸਮੇਤ ਪਰਿਵਾਰਾਂ ਨਾਲ ਬੇਸਬਰੀ ਨਾਲ ਵਫ਼ਦ ਨੂੰ ਉਡੀਕ ਰਹੇ ਹਨ |