24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਉਗਰਾਹਾਂ ਜਥੇਬੰਦੀ ਦੀ ਨਵੀਂ ਪਿੰਡ ਕਮੇਟੀ ਦਾ ਗਠਨ <br/>

ਅਜੀਤ ਡੈਸਕ 10-06-2026
ਅਜੀਤਵਾਲ, 9 ਜੂਨ (ਹਰਦੇਵ ਸਿੰਘ ਮਾਨ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੋਗਾ-1 ਦੇ ਪਿੰਡ ਅਜੀਤਵਾਲ ਵਿਖੇ ਕਿਸਾਨਾਂ ਮਜ਼ਦੂਰਾਂ ਨਾਲ ਅਹਿਮ ਮੁੱਦਿਆਂ ਅਤੇ ਨਵੀਂ ਪਿੰਡ ਇਕਾਈ ਚੋਣ ਸਬੰਧੀ ਮੀਟਿੰਗ ਕੀਤੀ ਗਈ, ਜਿਸ ਵਿਚ ਬਲਾਕ ਜਨਰਲ ਸਕੱਤਰ ਜਗਜੀਤ ਸਿੰਘ ਕੋਕਰੀ ਕਲਾਂ ਅਤੇ ਜ਼ਿਲ੍ਹਾ ਵਿੱਤ ਸਕੱਤਰ ਬਲੌਰ ਸਿੰਘ ਘੱਲ ਕਲਾਂ ਵੀ ਹਾਜ਼ਰ ਹੋਏ | ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨੀ ਬਹੁਤ ਮੁਸ਼ਕਿਲ ਦੌਰ ਵਿਚੋਂ ਗੁਜ਼ਰ ਰਹੀ ਹੈ, ਪਰ ਸਰਕਾਰਾਂ ਦਾ ਧਿਆਨ ਕਾਰਪੋਰੇਟ ਅਤੇ ਧਨਾਢਾਂ ਦੀ ਚਾਕਰੀ ਕਰਨ ਵੱਲ ਹੈ | ਕਿਸਾਨਾਂ ਮਜ਼ਦੂਰਾਂ ਦੇ ਹੱਕਾਂ 'ਤੇ ਡਾਕੇ ਵੱਜ ਰਹੇ ਹਨ, ਸਰਕਾਰਾਂ ਅਤੇ ਕਾਰਪੋਰੇਟ ਦੀ ਮਿਲੀਭੁਗਤ ਕਾਰਨ ਕਿਸਾਨਾਂ ਉੱਪਰ ਕਰਜ਼ੇ ਦੀ ਪੰਡ ਭਾਰੀ ਹੋ ਰਹੀ ਹੈ ਜਦ ਕਿ ਕਾਰਪੋਰੇਟ ਦੇ ਸਰਮਾਏ ਵਿਚ ਆਏ ਸਾਲ ਸੈਂਕੜੇ ਗੁਣਾ ਵਾਧਾ ਹੁੰਦਾ ਹੈ, ਜਿੱਥੇ ਸਰਕਾਰ ਆਮ ਲੋਕਾਂ ਤੇ ਭਾਰੀ ਟੈਕਸ ਲਾ ਕੇ ਉਨ੍ਹਾਂ ਦਾ ਸ਼ੋਸ਼ਣ ਕਰ ਰਹੀ ਹੈ, ਉੱਥੇ ਕਾਰਪੋਰੇਟ ਦੇ ਹਜ਼ਾਰਾਂ ਕਰੋੜ ਰਾਤੋ ਰਾਤ ਮੁਆਫ਼ ਹੋ ਜਾਂਦੇ ਹਨ, ਜੇਕਰ ਆਪਣੇ ਹੱਕਾਂ ਦੀ ਰਾਖੀ ਕਰਨੀ ਹੈ ਤਾਂ ਸਾਨੂੰ ਸੰਘਰਸ਼ਾਂ ਦਾ ਦਾਇਰਾ ਵਿਸ਼ਾਲ ਕਰਕੇ ਸਾਰੇ ਮਿਹਨਤੀ ਵਰਗਾਂ ਨੂੰ ਇਕ ਹੋ ਕੇ ਇਤਿਹਾਸਿਕ ਵੱਡੇ ਸੰਘਰਸ਼ਾਂ ਦਾ ਮੁੱਢ ਬੰਨ੍ਹਣਾ ਹੋਵੇਗਾ ਤਾਂ ਹੀ ਅਸੀਂ ਆਪਣੀਆਂ ਜ਼ਮੀਨਾਂ ਆਪਣੇ ਕਿੱਤੇ ਅਤੇ ਆਉਣ ਵਾਲੀਆਂ ਨਸਲਾਂ ਬਚਾ ਸਕਦੇ ਹਾਂ | ਇਸ ਮੌਕੇ ਹਾਜ਼ਰ ਪਿੰਡ ਵਾਸੀਆਂ ਵਲੋਂ ਸਰਬ ਸੰਮਤੀ ਨਾਲ ਪਿੰਡ ਇਕਾਈ ਦੀ ਚੋਣ ਕੀਤੀ ਗਈ ਜਿਸ ਵਿਚ ਪ੍ਰਧਾਨ ਸਵਰਨ ਸਿੰਘ, ਮੀਤ ਪ੍ਰਧਾਨ ਬਲਵੰਤ ਸਿੰਘ, ਜਨਰਲ ਸਕੱਤਰ ਕਰਨੈਲ ਸਿੰਘ, ਸਹਾਇਕ ਸਕੱਤਰ ਰਾਮ ਸਿੰਘ, ਖ਼ਜ਼ਾਨਚੀ ਸ਼ਿੰਦਰ ਸਿੰਘ ਅਤੇ ਸਲਾਹਕਾਰ ਬਲਵੀਰ ਸਿੰਘ, ਉਪਵਿੰਦਰ ਸਿੰਘ, ਹਰਵਿੰਦਰ ਸਿੰਘ, ਮਹਿੰਦਰ ਸਿੰਘ ਚੁਣੇ ਗਏ | ਨਵੀਂ ਕਮੇਟੀ ਨੇ ਵਿਸ਼ਵਾਸ ਦਵਾਇਆ ਕਿ ਆਉਣ ਵਾਲੇ ਸਮੇਂ ਵਿਚ ਜੋ ਵੀ ਜਥੇਬੰਦੀ ਵਲੋਂ ਸੰਘਰਸ਼ ਵਿੱਢੇ ਜਾਣਗੇ ਉਨ੍ਹਾਂ ਵਿਚ ਪਿੰਡ ਵਿਚੋਂ ਵੱਡੀ ਗਿਣਤੀ ਸ਼ਾਮਲ ਹੋਇਆ ਕਰੇਗੀ | ਇਸ ਮੌਕੇ ਪਿੰਡ ਵਾਸੀ ਕਿਸਾਨ ਅਤੇ ਨੌਜਵਾਨ ਹਾਜ਼ਰ ਸਨ |

ਪਿਛਲੀ ਖ਼ਬਰ ਵਿਨੇ ਕੁਮਾਰ (ਸੋਨੀ ਬਾਂਸਲ) ਵਪਾਰ ਮੰਡਲ ਹਲਕਾ ਜੈਤੋ ਦੇ ਪ੍ਰਧਾਨ ਨਿਯੁਕਤ <br/> ਅਗਲੀ ਖ਼ਬਰ ਅਕਾਲੀ ਆਗੂ ਰਾਜਾ ਬੁੱਟਰ ਦੇ ਪਿਤਾ ਜਰਨੈਲ ਸਿੰਘ ਬੁੱਟਰ ਨੂੰ ਚੰਦਬਾਜਾ ਵਿਖੇ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।