ਗਿੱਦੜਬਾਹਾ, 9 ਜੂਨ (ਸ਼ਿਵਰਾਜ ਸਿੰਘ ਬਰਾੜ)-ਸਿਲਵਰ ਓਕਸ ਸਕੂਲ ਗਿੱਦੜਬਾਹਾ ਵਿਖੇ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਲਗਾਇਆ ਸਮਰ ਕੈਂਪ ਸਮਾਪਤ ਹੋ ਗਿਆ | ਕੈਂਪ ਦੇ ਆਖ਼ਰ ਵਿਚ ਹੋਏ ਸਮਾਗਮ ਦੌਰਾਨ ਮੇਘਰਾਜ ਗਰਗ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ | ਇਸ ਮੌਕੇ ਪ੍ਰਧਾਨ ਕਮਲਦੀਪ ਗਰਗ, ਪਿੰ੍ਰਸੀਪਲ ਮਨਮਹਿਕ ਸਿੱਧੂ ਅਤੇ ਸਮੂਹ ਸਟਾਫ਼ ਵਲੋਂ ਸਕੂਲ ਦੀ ਡਾਇਰੈਕਟਰ ਬਰਨਿਦਰਪਾਲ ਕੌਰ ਸੇਖੋਂ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਧਾਨ ਕਮਲਦੀਪ ਗਰਗ ਅਤੇ ਡਾਇਰੈਕਟਰ ਬਰਮਿੰਦਰਪਾਲ ਕੌਰ ਸੇਖੋਂ ਨੇ ਦੱਸਿਆ ਕਿ ਅੱਜ ਦੇ ਮੁਕਾਬਲੇ ਦੇ ਯੁੱਗ ਵਿਚ ਬੱਚਿਆਂ ਨੂੰ ਉਚ ਸਿੱਖਿਆ ਦੇ ਨਾਲ-ਨਾਲ ਰਚਨਾਤਮਿਕ, ਸਰੀਰਕ, ਮਾਨਸਿਕ ਤੇ ਸਮਾਜਿਕ ਯੋਗਤਾਵਾਂ ਨੂੰ ਨਿਖਾਰਨ ਦੀ ਜ਼ਰੂਰਤ ਹੈ | ਉਨ੍ਹਾ ਦੱਸਿਆ ਕਿ ਕੈਂਪ ਦੌਰਾਨ ਬੱਚਿਆਂ ਨੂੰ ਡਾਂਸ, ਸੰਗੀਤ, ਯੋਗਾ, ਖੇਡਾਂ, ਪੇਂਟਿੰਗ, ਰਚਨਾਤਮਿਕ ਲਿਖਤ, ਭਾਸ਼ਣ, ਪ੍ਰਸਨੈਲਿਟੀ ਡਿਵੈਲਪਮੈਂਟ ਤੋਂ ਇਲਾਵਾ ਹੋਰ ਵੀ ਅਨੇਕਾਂ ਗਤੀਵਿਧੀਆਂ ਕਰਵਾਈਆਂ ਗਈਆਂ ਹਨ | ਪਿ੍ੰਸੀਪਲ ਮਨਮਹਿਕ ਸਿੱਧੂ ਨੇ ਕਿਹਾ ਕਿ ਅਜਿਹੇ ਕੈਂਪ ਦੌਰਾਨ ਬੱਚਿਆਂ ਨੂੰ ਮਨੋਰੰਜਨ ਅਤੇ ਨਵੀਆ ਕਲਾਵਾਂ ਸਿੱਖਣ ਦਾ ਮੌਕਾ ਮਿਲਦਾ ਹੈ | ਉਨ੍ਹਾਂ ਦੱਸਿਆ ਕਿ ਕੈਂਪ ਨੂੰ ਸਫ਼ਲ ਬਣਾਉਣ ਲਈ ਉਨ੍ਹਾਂ ਦੇ ਤਜ਼ਰਬੇਕਾਰ ਸਟਾਫ਼ ਦਾ ਵੱਡਾ ਯੋਗਦਾਨ ਰਿਹਾ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਅਜਿਹੇ ਕੈਂਪ ਲਗਾਏ ਜਾਣਗੇ |