29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਪਿੰਡ ਰਾਮੇਆਣਾ ਵਿਖੇ ਜੈਤੋ ਰਜਬਾਹੇ 'ਚ ਪਿਆ ਪਾੜ

ਅਜੀਤ ਡੈਸਕ 13-06-2026
ਜੈਤੋ, 12 ਜੂਨ (ਗੁਰਚਰਨ ਸਿੰਘ ਗਾਬੜੀਆ)-ਪਿੰਡ ਰਾਮੇਆਣਾ ਤੋਂ ਕੋਟਲੀ ਰੋਡ 'ਤੇ ਸਥਿਤ ਜੈਤੋ ਰਜਬਾਹੇ ਵਿਚ ਪਾੜ ਪੈਣ ਕਰਕੇ ਝੋਨੇ ਦੀ ਪਨੀਰੀ ਨੂੰ ਨੁਕਸਾਨ ਪਹੁੰਚਿਆਂ, ਸਰਾਂ ਨਰਸਰੀ ਅਤੇ ਖੇਤਾਂ ਵਿਚ ਪਾਣੀ ਵੜ੍ਹਨ ਕਰਕੇ ਕਾਫ਼ੀ ਨੁਕਸਾਨ ਹੋਣ ਦਾ ਪਤਾ ਲੱਗਿਆ ਹੈ | ਪਿੰਡ ਦੇ ਸਾਬਕਾ ਸਰਪੰਚ ਸਿਕੰਦਰ ਸਿੰਘ ਗਿੱਲ ਨੇ ਦੱਸਿਆ ਹੈ ਕਿ ਬੀਤੇ ਕੱਲ੍ਹ ਪਏ ਤੇਜ਼ ਮੀਂਹ, ਗੜੇ੍ਹ ਅਤੇ ਹਨੇਰੀ ਦੇ ਕਾਰਨ ਕਈ ਦਰੱਖਤ ਰਜਬਾਹੇ ਵਿਚ ਡਿੱਗਣ ਕਰਕੇ ਪਿੰਡ ਦੇ ਕੋਟਲੀ ਰੋਡ 'ਤੇ ਸਥਿਤ ਰਜਬਾਹੇ ਦੇ ਪੁਰਾਣੇ ਪੁਲ ਵਿਚ ਦਰੱਖਤ ਤੇ ਢਾਣੇ ਫਸ ਗਏ, ਜਿਸ ਦੇ ਕਾਰਨ ਰਜਬਾਹੇ ਵਿਚ ਪਾੜ ਪੈ ਗਿਆ ਤੇ ਖੇਤਾਂ ਵਿਚ ਜਲ-ਥਲ ਹੋ ਗਿਆ ਤੇ ਝੋਨੇ ਦੀ ਪਨੀਰੀ ਨੂੰ ਵੱਡੇ ਪੱਧਰ 'ਤੇ ਨੁਕਸਾਨ ਪਹੁੰਚਿਆਂ | ਉਥੇ ਹੀ ਰਜਬਾਹੇ ਦੇ ਨੇੜੇ ਬਣੀ ਸਰਾਂ ਨਰਸਰੀ ਦੇ ਕਈ ਹਿੱਸਿਆਂ ਦੇ ਅੰਦਰ ਪਾਣੀ ਵੜ੍ਹਨ ਕਰਕੇ ਕਾਫੀ ਨੁਕਸਾਨ ਹੋਇਆ ਹੈ | ਕਿਸਾਨਾਂ ਨੇ ਦੱਸਿਆ ਕਿ ਅੱਧੀ ਰਾਤ ਨੂੰ ਟੁੱਟੇ ਰਜਬਾਹੇ ਦਾ ਪਾਣੀ ਦੁਪਹਿਰ ਤੱਕ ਚੱਲ ਰਿਹਾ ਸੀ ਤੇ ਮਹਿਕਮੇ ਵਲੋਂ ਪਾਣੀ ਨੂੰ ਬੰਦ ਨਹੀਂ ਕੀਤਾ ਗਿਆ | ਦੂਜੇ ਪਾਸੇ ਜੈਤੋ-ਬਠਿੰਡਾ ਰੋਡ 'ਤੇ ਸਥਿਤ ਰੌਂਤਾ ਰਜਬਾਹਾ ਵਿਚ ਡਿੱਗੇ ਦਰਖਤ ਤੇ ਟਾਹਣਿਆਂ ਨੂੰ ਕਿਸਾਨਾਂ ਤੇ ਹੋਰਾਂ ਨੇ ਰਲਕੇ ਬਾਹਰ ਕੱਢਿਆ ਤੇ ਰਜਬਾਹੇ ਨੂੰ ਟੁੱਟਣ ਤੋਂ ਬਚਾਇਆ | ਕਿਸਾਨਾਂ ਨੇ ਦੱਸਿਆ ਕਿ ਜੇਕਰ ਉਨ੍ਹਾਂ ਵਲੋਂ ਰੌਂਤੇ ਰਜਬਾਹੇ ਦੀ ਸਫ਼ਾਈ ਨਾ ਕਰਵਾਈ ਜਾਂਦੀ ਤਾਂ ਇਹ ਵੀ ਰਜਬਾਹਾ ਟੁੱਟ ਜਾਣਾ ਸੀ |
ਪਿਛਲੀ ਖ਼ਬਰ ਪੰਜਾਬ ਦੇ ਰਾਜਪਾਲ 15 ਜੂਨ ਨੂੰ ਫ਼ਰੀਦਕੋਟ 'ਚ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਕਰਨਗੇ ਉਦਘਾਟਨ ਅਗਲੀ ਖ਼ਬਰ ਭਾਰਤ ਸਰਕਾਰ ਵਲੋਂ ਜ਼ਿਲ੍ਹਾ ਫ਼ਰੀਦਕੋਟ ਦੀ ਐਫ.ਐਸ.ਏ.ਐਸ. ਅਧੀਨ ਪਾਇਲਟ ਪ੍ਰੋਜੈਕਟ ਵਜੋਂ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।