02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਪੋਲਟਰੀ ਫ਼ਾਰਮ ਦੀਆਂ ਡਿੱਗੀਆਂ ਛੱਤਾਂ, ਮੁਰਗੀਆਂ ਅਤੇ ਚੂਚਿਆਂ ਦੀ ਮੌਤ

ਅਜੀਤ ਡੈਸਕ 14-06-2026
ਜੈਤੋ, 13 ਜੂਨ (ਗੁਰਚਰਨ ਸਿੰਘ ਗਾਬੜੀਆ)-ਲੰਘੀ ਰਾਤ ਨੂੰ ਆਏ ਝੁਖੇੜੇ ਤੇ ਮੀਂਹ ਨਾਲ ਸਥਾਨਕ ਕੋਟਕਪੂਰਾ ਰੋਡ 'ਤੇ ਸਥਿਤ ਇਕ ਪੋਲਟਰੀ ਫ਼ਾਰਮ ਦੀ ਛੱਤ ਡਿੱਗਣ ਨਾਲ ਮੁਰਗੀਆਂ ਤੇ ਚੂਚਿਆਂ ਦੀ ਮੌਤ ਹੋਣ ਦਾ ਪਤਾ ਲੱਗਿਆ ਹੈ | ਪੋਲਟਰੀ ਫ਼ਾਰਮ ਦੇ ਮਾਲਕ ਵਿਜੇ ਕੁਮਾਰ ਗਰਗ ਨੇ ਦੱਸਿਆ ਕਿ ਲੰਘੀ ਰਾਤ ਨੂੰ ਆਏ ਮੀਂਹ ਤੇ ਝੁਖੇੜੇ ਕਾਰਨ ਉਨ੍ਹਾਂ ਦੇ ਪੋਲਟਰੀ ਫ਼ਾਰਮ ਦੀਆਂ ਦੋ ਛੱਤਾਂ ਡਿੱਗਣ ਕਰਕੇ ਦੋ ਹਜ਼ਾਰ ਦੇ ਕਰੀਬ ਮੁਰਗੀਆਂ ਤੇ ਚੂਚਿਆਂ ਮਾਰੇ ਗਏ ਹਨ | ਉਨ੍ਹਾਂ ਦੱਸਿਆਂ ਕਰੀਬ 6 ਮਹੀਨੇ ਪਹਿਲਾਂ ਵੀ ਵੱਖਰੇ ਬਣੇ ਪੋਲਟਰੀ ਫਾਰਮ ਦੀ ਛੱਤ ਡਿੱਗ ਚੁੱਕੀ ਹੈ | ਵਿਜੇ ਕੁਮਾਰ ਗਰਗ ਨੇ ਦੱਸਿਆ ਕਿ ਰਾਤ ਨੂੰ ਆਏ ਝੁਖੇੜੇ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ ਹੈ |
ਪਿਛਲੀ ਖ਼ਬਰ ਸੂਏ 'ਚ ਪਾੜ ਪੈਣ ਕਾਰਨ ਝੋਨੇ ਦੀ ਪਨੀਰੀ ਅਤੇ ਹਰੇ ਚਾਰੇ ਦਾ ਹੋਇਆ ਨੁਕਸਾਨ ਅਗਲੀ ਖ਼ਬਰ ਨਸ਼ੇ ਦੀਆਂ ਪਾਬੰਦੀਸ਼ੁਦਾ ਗੋਲੀਆਂ ਸਮੇਤ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।