02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਨਰੇਗਾ ਮਜ਼ਦੂਰਾਂ ਨੇ ਫ਼ਰੀਦਕੋਟ ਵਿਖੇ ਮੀਟਿੰਗ ਕਰਕੇ ਮਸਲੇ ਹੱਲ ਕਰਨ ਦੀ ਕੀਤੀ ਮੰਗ

ਫ਼ਰੀਦਕੋਟ, 1 ਅਗਸਤ (ਸਰਬਜੀਤ ਸਿੰਘ)-ਨਰੇਗਾ ਮਜ਼ਦੂਰਾਂ ਦੀ ਇਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਕਾਮਰੇਡ ਵੀਰ ਸਿੰਘ ਕੰਮੇਆਣਾ ਦੀ ਪ੍ਰਧਾਨਗੀ ਹੇਠ ਸਥਾਨਕ ਸ਼ਹੀਦ ਕਾਮਰੇਡ ਅਮੋਲਕ ਭਵਨ ਵਿਖੇ ਹੋਈ। ਇਸ ਮੀਟਿੰਗ ਦੌਰਾਨ ਨਰੇਗਾ ਮਜ਼ਦੂਰਾਂ ਦੇ ਨਵੇਂ ਮਸਟਰੋਲ ਜਾਰੀ ਕਰਨ ਦੀ ਮੰਗ ਕੀਤੀ ਗਈ।

ਅਜੀਤ ਡੈਸਕ 02-08-2026
ਫ਼ਰੀਦਕੋਟ, 1 ਅਗਸਤ (ਸਰਬਜੀਤ ਸਿੰਘ)-ਨਰੇਗਾ ਮਜ਼ਦੂਰਾਂ ਦੀ ਇਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਕਾਮਰੇਡ ਵੀਰ ਸਿੰਘ ਕੰਮੇਆਣਾ ਦੀ ਪ੍ਰਧਾਨਗੀ ਹੇਠ ਸਥਾਨਕ ਸ਼ਹੀਦ ਕਾਮਰੇਡ ਅਮੋਲਕ ਭਵਨ ਵਿਖੇ ਹੋਈ। ਇਸ ਮੀਟਿੰਗ ਦੌਰਾਨ ਨਰੇਗਾ ਮਜ਼ਦੂਰਾਂ ਦੇ ਨਵੇਂ ਮਸਟਰੋਲ ਜਾਰੀ ਕਰਨ ਦੀ ਮੰਗ ਕੀਤੀ ਗਈ। ਵੱਖ-ਵੱਖ ਨਰੇਗਾ ਮਜ਼ਦੂਰਾਂ ਦੇ ਮਸਲੇ ਸੁਣਕੇ ਇਨ੍ਹਾਂ ਦਾ ਹੱਲ ਕਰਵਾਉਣ ਲਈ ਏ ਡੀ ਸੀ ਸਾਹਿਬ ਨਾਲ ਫੋਨ ’ਤੇ ਰਾਬਤਾ ਕੀਤਾ ਗਿਆ। ਅਧਿਕਾਰੀ ਨੇ ਭਰੋਸਾ ਦਿਵਾਇਆ ਕਿ ਨਰੇਗਾ ਮਜ਼ਦੂਰਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਨਰੇਗਾ ਮਜ਼ਦੂਰਾਂ ਵਲੋਂ ਕੀਤੇ ਗਏ ਕੰਮਾਂ ਦੀਆਂ ਅਦਾਇਗੀਆਂ ਜਲਦੀ ਹੀ ਕਰ ਦਿੱਤੀਆਂ ਜਾਣਗੀਆਂ ਅਤੇ ਕਿਸੇ ਵੀ ਵਰਕਰ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਨਰੇਗਾ ਮਜ਼ਦੂਰਾਂ ਦੇ ਸਲਾਹਕਾਰ ਬਲਕਾਰ ਸਿੰਘ ਸਹੋਤਾ, ਨੱਥਾ ਸਿੰਘ ਅਰਾਈਆਂ ਵਾਲਾ, ਗੁਰਜੰਟ ਸਿੰਘ, ਮੇਟ ਵੀਰਪਾਲ ਕੌਰ, ਕੁਲਦੀਪ ਕੌਰ ਕੋਟ ਸੁਖੀਆ, ਵੀਰਪਾਲ ਕੌਰ ਬਿਸਨੰਦੀ, ਲੱਖਾ ਸਿੰਘ, ਮਨਪ੍ਰੀਤ ਕੌਰ, ਗੁਰਸੇਵਕ ਸਿੰਘ, ਰਮਨਦੀਪ ਸਿੰਘ ਉਰਫ ਰਿੰਕੂ ਕੰਮੇਆਣਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੰਤ ਗੁਰਚਰਨ ਦਾਸ ਵਲੋਂ ਮੀਰੀ ਪੀਰੀ ਖ਼ਾਲਸਾ ਮਾਰਚ ਦਾ ਭਰਵਾਂ ਸਵਾਗਤ ਅਗਲੀ ਖ਼ਬਰ ਬਾਵਰੀਆ ਸਮਾਜ ਬਰਗਾੜੀ ਦੀ ਅਹਿਮ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।