02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਮੁਜ਼ਾਹਰਾ ਕਰਦੇ ਹੋਏ ਆਸ਼ਾ ਵਰਕਰ। ਆਸ਼ਾ ਵਰਕਰਾਂ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਸਰਕਾਰ ਖ਼ਿਲਾਫ਼ ਮੁਜ਼ਾਹਰਾ

ਸ੍ਰੀ ਮੁਕਤਸਰ ਸਾਹਿਬ, 1 ਅਗਸਤ (ਹਰਮਹਿੰਦਰ ਪਾਲ)-ਆਸ਼ਾ ਵਰਕਰਜ਼ ਫੈਸਿਲੀਟੇਟਰਜ਼ ਸਾਂਝਾ ਮੋਰਚਾ ਪੰਜਾਬ ਵਲੋਂ ਇਥੇ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਰੋਸ ਮੁਜ਼ਾਹਰਾ ਕਰਦਿਆਂ ਆਪਣੀਆਂ ਤਨਖ਼ਾਹਾਂ ਤੇ ਭੱਤੇ ਵਧਾਉਣ ਦੀ ਮੰਗ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਅਮਰਜੀਤ ਕੌਰ, ਰਾਣੋ, ਹਰਿੰਦਰ ਕੌਰ, ਸੰਤੋਸ਼ ਕੁਮਾਰੀ (ਸਾਰੀਆਂ ਕਨਵੀਨਰ), ਸਵਰਨ ਕੌਰ ਹਰਾਜ, ਸੁਰਜੀਤ ਸਿੰਘ ਜ਼ਿਲ੍ਹਾ ਪ੍ਰਧਾਨ, ਸੁਖਜੀਤ ਕੌਰ ਜ਼ਿਲ੍ਹਾ ਚੇਅਰਮੈਨ, ਖੁਸ਼ਵਿੰਦਰ ਕੌਰ ਜਨਰਲ ਸਕੱਤਰ ਹੋਰਾਂ ਨੇ ਕਿਹਾ ਕਿ 10 ਸਾਲ ਦੀ ਸੇਵਾ ਪੂਰੀ ਕਰ ਚੁੱਕੀਆਂ ਵਰਕਰਾਂ ਨੂੰ 6ਵੇਂ ਤਨਖ਼ਾਹ ਕਮਿਸ਼ਨ ਅਨੁਸਾਰ ਘੱਟੋ-ਘੱਟ 26 ਹਜ਼ਾਰ ਰੁਪਏ ਮਹੀਨਾ ਤਨਖ਼ਾਹ ਦਿੱਤੀ ਜਾਵੇ, ਸੇਵਾ ਮੁਕਤੀ ਉਪਰੰਤ ਹਰਿਆਣਾ ਰਾਜ ਦੀ ਤਰਜ਼ ’ਤੇ 5 ਲੱਖ ਰੁਪਏ ਅਤੇ ਸੇਵਾ ਦੌਰਾਨ ਮਿਲਣ ਵਾਲੀ ਤਨਖ਼ਾਹ ਦਾ ਅੱਧਾ ਹਿੱਸਾ ਪੈਨਸ਼ਨ ਦੇ ਰੂਪ ਵਿਚ ਦਿੱਤਾ ਜਾਵੇ, ਟੂਰ ਮਨੀ ਨੂੰ ਦੁੱਗਣਾ ਕੀਤਾ ਜਾਵੇ, ਕੇਂਦਰ ਤੋਂ ਮਿਲਣ ਵਾਲਾ ਇਕ ਹਜ਼ਾਰ ਰੁਪਏ ਭੱਤਾ ਵਧਾ ਕੇ 10 ਹਜ਼ਾਰ ਰੁਪਏ ਕੀਤਾ ਜਾਵੇ, ਆਨਲਾਈਨ ਕੰਮ ਵਾਸਤੇ ਟੈਬਲੇਟ ਤੇ ਕੱਟਿਆ ਹੋਇਆ ਭੱਤਾ ਤੁਰੰਤ ਬਹਾਲ ਕੀਤਾ ਜਾਵੇ।

ਅਜੀਤ ਡੈਸਕ 02-08-2026
ਸ੍ਰੀ ਮੁਕਤਸਰ ਸਾਹਿਬ, 1 ਅਗਸਤ (ਹਰਮਹਿੰਦਰ ਪਾਲ)-ਆਸ਼ਾ ਵਰਕਰਜ਼ ਫੈਸਿਲੀਟੇਟਰਜ਼ ਸਾਂਝਾ ਮੋਰਚਾ ਪੰਜਾਬ ਵਲੋਂ ਇਥੇ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਰੋਸ ਮੁਜ਼ਾਹਰਾ ਕਰਦਿਆਂ ਆਪਣੀਆਂ ਤਨਖ਼ਾਹਾਂ ਤੇ ਭੱਤੇ ਵਧਾਉਣ ਦੀ ਮੰਗ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਅਮਰਜੀਤ ਕੌਰ, ਰਾਣੋ, ਹਰਿੰਦਰ ਕੌਰ, ਸੰਤੋਸ਼ ਕੁਮਾਰੀ (ਸਾਰੀਆਂ ਕਨਵੀਨਰ), ਸਵਰਨ ਕੌਰ ਹਰਾਜ, ਸੁਰਜੀਤ ਸਿੰਘ ਜ਼ਿਲ੍ਹਾ ਪ੍ਰਧਾਨ, ਸੁਖਜੀਤ ਕੌਰ ਜ਼ਿਲ੍ਹਾ ਚੇਅਰਮੈਨ, ਖੁਸ਼ਵਿੰਦਰ ਕੌਰ ਜਨਰਲ ਸਕੱਤਰ ਹੋਰਾਂ ਨੇ ਕਿਹਾ ਕਿ 10 ਸਾਲ ਦੀ ਸੇਵਾ ਪੂਰੀ ਕਰ ਚੁੱਕੀਆਂ ਵਰਕਰਾਂ ਨੂੰ 6ਵੇਂ ਤਨਖ਼ਾਹ ਕਮਿਸ਼ਨ ਅਨੁਸਾਰ ਘੱਟੋ-ਘੱਟ 26 ਹਜ਼ਾਰ ਰੁਪਏ ਮਹੀਨਾ ਤਨਖ਼ਾਹ ਦਿੱਤੀ ਜਾਵੇ, ਸੇਵਾ ਮੁਕਤੀ ਉਪਰੰਤ ਹਰਿਆਣਾ ਰਾਜ ਦੀ ਤਰਜ਼ ’ਤੇ 5 ਲੱਖ ਰੁਪਏ ਅਤੇ ਸੇਵਾ ਦੌਰਾਨ ਮਿਲਣ ਵਾਲੀ ਤਨਖ਼ਾਹ ਦਾ ਅੱਧਾ ਹਿੱਸਾ ਪੈਨਸ਼ਨ ਦੇ ਰੂਪ ਵਿਚ ਦਿੱਤਾ ਜਾਵੇ, ਟੂਰ ਮਨੀ ਨੂੰ ਦੁੱਗਣਾ ਕੀਤਾ ਜਾਵੇ, ਕੇਂਦਰ ਤੋਂ ਮਿਲਣ ਵਾਲਾ ਇਕ ਹਜ਼ਾਰ ਰੁਪਏ ਭੱਤਾ ਵਧਾ ਕੇ 10 ਹਜ਼ਾਰ ਰੁਪਏ ਕੀਤਾ ਜਾਵੇ, ਆਨਲਾਈਨ ਕੰਮ ਵਾਸਤੇ ਟੈਬਲੇਟ ਤੇ ਕੱਟਿਆ ਹੋਇਆ ਭੱਤਾ ਤੁਰੰਤ ਬਹਾਲ ਕੀਤਾ ਜਾਵੇ। ਇਸ ਮੌਕੇ ਵੱਡੀ ਗਿਣਤੀ ’ਚ ਆਸ਼ਾ ਵਰਕਰਾਂ ਵੀ ਮੌਜੂਦ ਸਨ। ਬਾਅਦ ਵਿਚ ਮੁੱਖ ਮੰਤਰੀ ਦਾ ਪੁਤਲਾ ਵੀ ਫ਼ੂਕਿਆ ਗਿਆ।
ਪਿਛਲੀ ਖ਼ਬਰ ਖ਼ਾਲਸਾ ਸਕੂਲ ਦੇ ਵਿਦਿਆਰਥੀਆਂ ਨੇ ਨਗਰ ਕੀਰਤਨ ’ਚ ਸ਼ਰਧਾ ਨਾਲ ਕੀਤੀ ਸ਼ਮੂਲੀਅਤ ਅਗਲੀ ਖ਼ਬਰ ਤਾਜ ਪਬਲਿਕ ਸਕੂਲ ਦੇ ਅਧਿਆਪਕਾਂ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਸੈਮੀਨਾਰ ’ਚ ਹਿੱਸਾ ਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।