03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਬੱਸ ਰਵਾਨਾ

ਅਜੀਤ ਡੈਸਕ 14-06-2026
ਸਾਦਿਕ, 13 ਜੂਨ (ਆਰ.ਐਸ. ਧੁੰਨਾ)-ਜੈ ਮਾਂ ਚਿੰਤਪੂਰਨੀ ਸੇਵਾ ਸੰਘ ਸਾਦਿਕ ਵਲੋਂ ਸਾਲਾਸਰ ਧਾਮ ਬੱਸ ਯਾਤਰਾ ਕਮੇਟੀ ਸਾਦਿਕ ਦੇ ਸਹਿਯੋਗ ਨਾਲ ਚਿੰਤਪੁਰਨੀ ਧਾਮ, ਬੰਗਲਾ ਮੁਖੀ, ਸ਼ੀਤਲਾ ਮਾਤਾ ਅਤੇ ਡੇਰਾ ਬਾਬਾ ਮੁਰਾਦ ਸ਼ਾਹ ਨਕੋਦਰ ਦੇ ਦਰਸ਼ਨਾਂ ਲਈ 15ਵੀਂ ਏਸੀ ਬੱਸ ਨੂੰ ਰਵਾਨਾ ਕੀਤਾ ਗਿਆ | ਜਿਸ ਨੂੰ ਗੁਰਪ੍ਰਸ਼ਾਦ ਸਿੰਘ ਨੰਬਰਦਾਰ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਸੰਘ ਨੂੰ ਨਕਦ ਸਹਾਇਤਾ ਰਾਸ਼ੀ ਦਿੱਤੀ | ਇਸ ਮੌਕੇ ਸੰਘ ਵਲੋਂ ਸਮਾਜ ਸੇਵੀ ਕਾਲਾ ਅਰੋੜਾ ਜਲਾਲਾਬਾਦ ਅਤੇ ਗੁਰਪ੍ਰਸ਼ਾਦ ਸਿੰਘ ਨੰਬਰਦਾਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਿ੍ਤਪਾਲ ਸਿੰਘ ਢਿੱਲੋਂ, ਨਸੀਬ ਸੇਠੀ, ਤਾਜਪ੍ਰੀਤ ਸੋਨੀ, ਰਜਿੰਦਰ ਸੇਠੀ, ਦੀਪਕ ਸਿੰਗਲਾ, ਗਗਨ ਮਾਨਕਟਾਲਾ, ਮਨਦੀਪ ਗਾਂਧੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਜੈਤੋ ਨੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਅਗਲੀ ਖ਼ਬਰ ਰਣ ਸਿੰਘ ਵਾਲਾ ਨਿਵਾਸੀ ਬਰਾੜ ਪਰਿਵਾਰ ਨੂੰ ਸਦਮਾ, ਮਾਤਾ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।